ਅਮਰੀਕਾ ਪਹੁੰਚੇ ਪੀ.ਐੱਮ. ਮੋਦੀ ਦਾ ਜ਼ਬਰਦਸਤ ਸਵਾਗਤ, ਅੱਜ ਕਰਨਗੇ ਕਈ CEO ਨਾਲ ਮੁਲਾਕਾਤ
Thursday, Sep 23, 2021 - 10:51 AM (IST)
ਵਾਸ਼ਿੰਗਟਨ/ਨਵੀਂ ਦਿੱਲੀ (ਬਿਊਰੋ):ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤਿੰਨ ਦਿਨਾਂ ਦੇ ਦੌਰੇ 'ਤੇ ਅਮਰੀਕਾ ਪਹੁੰਚ ਗਏ ਹਨ। ਭਾਰਤੀ ਸਮੇਂ ਮੁਤਾਬਕ ਵੀਰਵਾਰ ਸਵੇਰੇ ਪੀ.ਐੱਮ. ਮੋਦੀ ਵਾਸ਼ਿੰਗਟਨ ਪਹੁੰਚੇ, ਜਿੱਥੇ ਭਾਰਤੀ ਭਾਈਚਾਰੇ ਨੇ ਉਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ।ਅੱਜ ਤੋਂ ਹੀ ਪੀ.ਐੱਮ. ਮੋਦੀ ਆਪਣੀਆਂ ਬੈਠਕਾਂ ਵਿਚ ਜੁਟ ਜਾਣਗੇ, ਜਿਸ ਵਿਚ ਪਹਿਲੇ ਦਿਨ ਕਈ ਕੰਪਨੀਆਂ ਦੇ ਸੀ.ਈ.ਓ. ਨਾਲ ਮੁਲਾਕਾਤ ਕਰਨਗੇ।
ਏਅਰਪੋਰਟ 'ਤੇ ਪੀ.ਐੱਮ. ਮੋਦੀ ਦਾ ਜ਼ਬਰਦਸਤ ਸਵਾਗਤ
ਕੋਰੋਨਾ ਸੰਕਟ ਕਾਲ ਵਿਚਕਾਰ ਪਹਿਲੀ ਵਾਰ ਪੀ.ਐੱਮ. ਮੋਦੀ ਦੀ ਕੋਈ ਵੱਡੀ ਵਿਦੇਸ਼ ਯਾਤਰਾ ਹੋ ਰਹੀ ਹੈ। ਵੀਰਵਾਰ ਸਵੇਰੇ ਕਰੀਬ 3:30 ਵਜੇ (ਭਾਰਤੀ ਸਮੇਂ ਮੁਤਾਬਕ) ਜਦੋਂ ਪੀ.ਐੱਮ. ਮੋਦੀ ਵਾਸ਼ਿੰਗਟਨ ਪਹੁੰਚੇ ਤਾਂ ਉੱਥੇ ਭਾਰਤੀ ਭਾਈਚਾਰੇ ਨੇ ਉਹਨਾਂ ਦਾ ਸਵਾਗਤ ਕੀਤਾ। ਪੀ.ਐੱਮ. ਮੋਦੀ ਨੇ ਸਾਰਿਆਂ ਦਾ ਸ਼ੁਕਰੀਆ ਅਦਾ ਕੀਤਾ। ਨਾਲ ਹੀ ਟਵਿੱਟਰ 'ਤੇ ਤਸਵੀਰਾਂ ਸਾਂਝੀਆਂ ਕੀਤੀਆਂ।
ਵੀਰਵਾਰ ਦਾ ਪੀ.ਐੱਮ. ਮੋਦੀ ਦਾ ਪ੍ਰੋਗਰਾਮ
ਅੱਜ ਪ੍ਰਧਾਨ ਮੰਤਰੀ ਕਈ ਅਹਿਮ ਮੁਲਾਕਾਤਾਂ ਕਰਨਗੇ। ਇਸ ਦੌਰਾਨ ਉਹ ਕਈ ਕੰਪਨੀਆਂ ਦੇ ਸੀ.ਈ.ਓ. ਨਾਲ ਮੁਲਾਕਾਤ ਕਰਨਗੇ। ਇਹਨਾਂ ਦੇ ਇਲਾਵਾ ਮੋਦੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨਾਲ ਵੀ ਦੋ-ਪੱਖੀ ਵਾਰਤਾ ਕਰਨਗੇ।
ਭਾਰਤੀ ਸਮੇਂ ਮੁਤਾਬਕ ਪ੍ਰੋਗਰਾਮ ਦਾ ਵੇਰਵਾ
7:15 pm - Qualcomm ਦੇ CEO ਕ੍ਰਿਸਟਿਯਾਨੋ ਏਮਾਨ ਨਾਲ ਮੁਲਾਕਾਤ।
7:35 pm - Adobe ਦੇ ਚੇਅਰਮੈਨ ਨਾਲ ਮੁਲਾਕਾਤ।
7:55 pm - ਫਸਟ ਸੋਲਾਰ ਦੇ CEO ਮਾਰਕ ਵਿਡਮਰ ਨਾਲ ਮੁਲਾਕਾਤ।
8:15 pm - General Atomics ਦੇ ਸੀ.ਈ.ਓ. ਨਾਲ ਮੀਟਿੰਗ।
8: 35 pm - ਬਲੈਕਸਟੋਨ ਸੀ.ਈ.ਓ. ਨਾਲ ਮੀਟਿੰਗ।
11 pm - ਆਸਟ੍ਰੇਲੀਆਈ ਪੀ.ਐੱਮ. ਸਕੌਟ ਮੌਰੀਸਨ ਨਾਲ ਮੁਲਾਕਾਤ
ਸ਼ੁੱਕਰਵਾਰ 24 ਸਤੰਬਰ
12:45 am - ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਮੁਲਾਕਾਤ
3 am - ਜਾਪਾਨੀ ਪੀ.ਐੱਮ. ਨਾਲ ਮੀਟਿੰਗ।