ਵਿਦੇਸ਼ ''ਚ ਵੀ ਹੈ ਰਾਮ ਰਹੀਮ ਦੀ ਜਾਇਦਾਦ,ਬੇਟੀ ਨੂੰ ਸੰਮਨ ਜਾਰੀ
Saturday, Aug 25, 2018 - 03:36 PM (IST)

ਚੰਡੀਗੜ੍ਹ— ਡੇਰਾ ਸਿਰਸਾ ਵਲੋ ਵਿਦੇਸ਼ੀ ਜਾਇਦਾਦ ਹਾਸਲ ਕਰਨ ਦੀ ਜਾਣਕਾਰੀ ਏਜੰਸੀ ਦੇ ਸਾਹਮਣੇ ਆਈ ਹੈ। ਏਜੰਸੀ ਨੇ ਜਾਣਕਾਰੀ ਦਿੱਤੀ ਹੈ ਕਿ ਵਿਦੇਸ਼ੀ ਜਾਇਦਾਦ ਦੇ ਦਸਤਾਵੇਜਾਂ ਦੀ ਪੜਤਾਲ ਕਰਨ ਤੋਂ ਬਾਅਦ ਡੇਰਾ ਮੁਖੀ ਅਤੇ ਉਸ ਦੀ ਬੇਟੀ ਚਰਨਪ੍ਰੀਤ ਦਾ ਨਾਂ ਸਾਹਮਣੇ ਆਇਆ ਹੈ। ਇਸ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਮਲੇ 'ਚ ਉਸ ਨੂੰ ਵੀ ਸੰਮਨ ਜਾਰੀ ਕੀਤੇ ਗਏ ਹਨ। ਡੇਰਾ ਆਦਿ ਦੀ ਵਿਦੇਸ਼ੀ ਜਾਇਦਾਦ ਦਾ ਮਾਲਿਕਾਨਾ ਹੱਕ ਜਾਣਨ ਲਈ ਇਗਮੋਂਟ ਗਰੁੱਪ ਆਫ ਫਾਈਨਾਂਸ਼ੀਅਲ ਯੂਨਿਟਸ ਨੂੰ ਜਾਣਕਾਰੀ ਦਿੱਤੀ ਗਈ ਹੈ।
ਡੇਰਾ ਹਿੰਸਾ ਕਾਂਡ 'ਚ ਸੁਣਵਾਈ ਦੌਰਾਨ ਜਾਂਚ ਏਜੰਸੀ ਨੇ ਹਾਈਕੋਰਟ ਨੂੰ ਜਾਣਕਾਰੀ ਦਿੱਤੀ ਹੈ। ਉੱਥੇ ਸ਼ਾਹ ਸਤਨਾਮ ਜੀ ਸਪੈਸ਼ਿਐਲਿਟੀ ਹਸਪਤਾਲ, ਜਿਨ੍ਹਾਂ 'ਚ ਸ਼ਾਹ ਮਸਤਾਨਾ ਜੀ ਐਲੋਪੈਥਿਕ ਹਸਪਤਾਲ ਜਿਸ 'ਚ ਬਲੱਡ ਬੈਂਕ ਵੀ ਸ਼ਾਮਲ ਹੈ ਪੂਜਨੀਯ ਮਾਤਾ ਆਸ ਕੌਰ ਜੀ ਆਯੁਰਵੈਦਿਕ ਹਸਪਤਾਲ, ਪਰਮ ਪਿਤਾ ਜੀ ਦੇ ਬੇਟੇ ਅਤੇ ਬੇਟੀਆਂ, ਭਾਈ ਰੰਜੀਤ ਸਿੰਘ ਜੀ, ਬੀਬੀ ਜਗਤੀਤ ਕੌਰ, ਭੈਣ ਸਹਿਜ ਨੈਚੂਰੋਪੈਥੀ ਹਸਪਤਾਲ ਨੂੰ ਐਡਹਾਕ ਗਵਰਨਿੰਗ ਬਾਡੀ ਨੇ ਟੇਕਓਵਰ ਕਰ ਲਿਆ ਹੈ।
ਇਸ ਤੋਂ ਇਲਾਵਾ ਮੈਡੀਕਲ ਸਟਾਫ, ਵਿਜ਼ਿਟਿੰਗ ਕੰਸਲਟੈਂਟਸ, ਆਯੁਰਵੇਦ ਡਾਕਟਰਸ, ਨੈਚੁਰੋਪੈਥੀ ਡਾਕਟਰਸ,ਪੈਰਾ ਮੈਡੀਕਲ ਅਤੇ ਹੋਰ ਸਟਾਫ ਨੂੰ ਸੰਮਨ ਜਾਰੀ ਕਰ ਕੇ ਯੋਗਤਾ ਦੇ ਸਰਟੀਫਿਕੇਟ ਅਤੇ ਰਜਿਸਟ੍ਰੇਸ਼ਨ, ਸਿੱਖਿਆ ਅਤੇ ਕਾਰੋਬਾਰੀ ਜਾਣਕਾਰੀ ਪ੍ਰਾਪਤ ਕੀਤੀ ਗਈ।
ਯੋਗਤਾ ਅਤੇ ਕਾਰੋਬਾਰੀ ਯੋਗਤਾ ਜਾਂਚਣ ਲਈ ਪੰਡਿਤ ਬੀ.ਡੀ. ਸ਼ਰਮਾ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਰੋਹਤਕ ਦੇ ਵਾਈਸ ਚਾਂਸਲਰ ਨੂੰ 3 ਸੀਨੀਅਰ ਵਿਸ਼ਿਆਂ ਦੇ ਪ੍ਰੋਫੈਸਰਾਂ ਦੀ ਟੀਮ ਗਠਿਤ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਟੀਮ ਮੈਡੀਕਲ/ਪੈਰਾ ਮੈਡੀਕਲ ਸਟਾਫ ਦੀ ਕਾਰੋਬਾਰੀ ਯੋਗਤਾ ਅਤੇ ਰਜਿਸਟਰੇਸ਼ਨ ਸਰਟੀਫਿਕੇਟਾਂ ਦੀ ਜਾਂਚ ਕਰੇਗੀ।