ਕੇਰਲ ''ਚ ਜ਼ਮੀਨ ਖਿਸਕਣ ਕਾਰਨ 300 ਦੇ ਕਰੀਬ ਲੋਕ ਅਜੇ ਵੀ ਲਾਪਤਾ, ਬਚਾਅ ਕਾਰਜ ਜਾਰੀ

Friday, Aug 02, 2024 - 11:22 AM (IST)

ਕੇਰਲ ''ਚ ਜ਼ਮੀਨ ਖਿਸਕਣ ਕਾਰਨ 300 ਦੇ ਕਰੀਬ ਲੋਕ ਅਜੇ ਵੀ ਲਾਪਤਾ, ਬਚਾਅ ਕਾਰਜ ਜਾਰੀ

ਵਾਇਨਾਡ (ਕੇਰਲ) - ਕੇਰਲ ਦੇ ਏਡੀਜੀਪੀ ਐੱਮ.ਆਰ. ਅਜੀਤ ਕੁਮਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰੀ ਬਾਰਸ਼ ਦੇ ਬਾਵਜੂਦ ਵਾਇਨਾਡ ਦੇ ਮੁੰਡਕਾਈ 'ਚ ਵੱਡੇ ਪੱਧਰ 'ਤੇ ਖੋਜ ਅਤੇ ਬਚਾਅ ਮੁਹਿੰਮ ਚੱਲ ਰਹੀ ਹੈ ਅਤੇ ਲਗਭਗ 300 ਲੋਕ ਅਜੇ ਵੀ ਲਾਪਤਾ ਹਨ। ਭਾਰੀ ਮੀਂਹ ਕਾਰਨ ਮੰਗਲਵਾਰ ਨੂੰ ਕੇਰਲ ਵਿਚ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 200 ਦੇ ਕਰੀਬ ਪਹੁੰਚ ਗਈ, ਜਦਕਿ ਅਧਿਕਾਰੀਆਂ ਨੇ ਇਹ ਗਿਣਤੀ ਹੋਰ ਵੱਧਣ ਦਾ ਖਦਸ਼ਾ ਜਤਾਇਆ ਹੈ।

ਇਹ ਵੀ ਪੜ੍ਹੋ - ਵੱਡੀ ਖ਼ਬਰ : ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਤੁਰੰਤ ਕਰਵਾਇਆ ਖਾਲੀ

ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ 300 ਦੇ ਕਰੀਬ ਲੋਕ ਅਜੇ ਵੀ ਲਾਪਤਾ ਹਨ, ਪਰ ਅਸਲ ਗਿਣਤੀ ਦਾ ਪਤਾ ਮਾਲ ਵਿਭਾਗ ਦੇ ਵੇਰਵੇ ਇਕੱਠੇ ਕਰਨ ਤੋਂ ਬਾਅਦ ਹੀ ਲੱਗੇਗਾ। ਉਨ੍ਹਾਂ ਕਿਹਾ, 'ਸਾਨੂੰ ਹੁਣ ਤੱਕ ਜੋ ਜਾਣਕਾਰੀ ਮਿਲੀ ਹੈ, ਉਸ ਅਨੁਸਾਰ ਲਗਭਗ 300 ਲੋਕ ਅਜੇ ਵੀ ਲਾਪਤਾ ਹਨ। ਮਾਲ ਵਿਭਾਗ ਵੇਰਵੇ ਇਕੱਠੇ ਕਰਨ ਵਿੱਚ ਰੁੱਝਿਆ ਹੋਇਆ ਹੈ। ਇੱਕ-ਦੋ ਦਿਨਾਂ ਵਿੱਚ ਤਸਵੀਰ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗੀ।' ਰਾਜ ਵਿੱਚ ਕਾਨੂੰਨ ਤੇ ਵਿਵਸਥਾ ਦੇ ਇੰਚਾਰਜ ਏਡੀਜੀਪੀ ਨੇ ਕਿਹਾ ਕਿ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਖੇਤਰਾਂ ਨੂੰ ਛੇ ਜ਼ੋਨਾਂ ਵਿੱਚ ਵੰਡਿਆ ਗਿਆ ਹੈ ਅਤੇ ਵੱਖ-ਵੱਖ ਟੀਮਾਂ ਨੇ ਕੁੱਤਿਆਂ ਦੇ ਦਸਤੇ ਨਾਲ ਖੋਜ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ - ਸਿਰਸਾ ਦੇ ਡੇਰੇ 'ਚ ਚੱਲੀ ਗੋਲੀ, ਗੱਦੀ 'ਤੇ ਬੈਠ ਗਿਆ ਡਰਾਈਵਰ, ਲੋਕਾਂ ਨੇ ਚਾੜ੍ਹਿਆ ਕੁਟਾਪਾ

ਉਹਨਾਂ ਨੇ ਕਿਹਾ ਕਿ ਕੇਰਲ ਪੁਲਸ ਮਾਹਿਰ ਏਜੰਸੀਆਂ ਦੀ ਮਦਦ ਨਾਲ ਚਲਿਆਰ ਨਗੀਂ ਵਿਚ ਕੋਝੀਕੋਡ ਸ਼ਹਿਰ ਤੱਕ ਤਲਾਸ਼ੀ ਮੁਹਿੰਮ ਸ਼ੁਰੂ ਕਰੇਗੀ। ਕੁਮਾਰ ਨੇ ਕਿਹਾ ਕਿ ਅਸੀਂ ਨਦੀ ਵਿਚ ਵੀ ਤਲਾਸ਼ੀ ਮੁਹਿੰਮ ਚਲਾ ਰਹੇ ਹਨ। ਬੀਤੇ ਦਿਨ ਸਾਨੂੰ ਪੋਠੂਕਲ ਤੋਂ ਕਈ ਲਾਸ਼ਾਂ ਮਿਲੀਆਂ ਸਨ। ਇਸ ਲਈ ਹੁਣ ਅਸੀਂ ਚਲਿਆਰ ਨਦੀ ਦੇ ਕਿਨਾਰੇ ਤੋਂ ਲੈ ਕੇ ਕੋਝੀਕੋਡ ਸ਼ਹਿਰ ਤੱਕ ਦੇ ਸਾਰੇ ਪੁਲਸ ਥਾਣਿਆਂ ਨੂੰ ਆਪਣੇ-ਆਪਣੇ ਇਲਾਕਿਆਂ ਵਿਚ ਤਲਾਸ਼ੀ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ - TV ਤੇ Mobile ਦੇਖਣ ਨੂੰ ਲੈ ਕੇ ਹੋਇਆ ਝਗੜਾ, ਮਾਪਿਆਂ ਖਿਲਾਫ਼ ਥਾਣੇ ਪਹੁੰਚ ਗਏ ਪੁੱਤ ਤੇ ਧੀ

ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮਲਪੁਰਮ ਜ਼ਿਲ੍ਹੇ 'ਚ ਚਲਿਆਰ ਨਦੀ ਦੇ ਕੰਢੇ ਤੋਂ ਲਾਸ਼ਾਂ ਮਿਲਣ ਦੀਆਂ ਖ਼ਬਰਾਂ ਮਿਲੀਆਂ ਹਨ। ਅਧਿਕਾਰੀਆਂ ਨੇ ਕਿਹਾ ਸੀ ਕਿ ਮਲਪੁਰਮ ਤੋਂ ਵਹਿਣ ਵਾਲੀ ਚਾਲਿਆਰ ਨਦੀ ਦੇ ਆਲੇ-ਦੁਆਲੇ ਮਿਲੀਆਂ 143 ਲਾਸ਼ਾਂ ਅਤੇ ਕਈ ਸਰੀਰ ਦੇ ਅੰਗ ਵਾਇਨਾਡ ਲਿਆਂਦੇ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News