ਬੰਗਾਲਦੇਸੀ ਦੱਸ ਕੇ ਪ੍ਰਸ਼ਾਸਨ ਨੇ ਜ਼ਬਰਦਸਤੀ ਢਾਹੇ 200 ਕੱਚੇ ਮਕਾਨ

01/21/2020 9:12:57 PM

ਨਵੀਂ ਦਿੱਲੀ — ਕਰਨਾਟਕ ਦੇ ਕਰਿਆਮੰਨਾ 'ਚ ਪ੍ਰਸ਼ਾਸਨ ਦੀ ਮਨਮਾਨੀ ਦੀ ਖਬਰ ਸਾਹਮਣੇ ਆਈ ਹੈ, ਜਿਥੇ ਪਿਛਲੇ ਹਫਤੇ ਕਰੀਬ 200 ਕੱਚੇ ਮਕਾਨਾਂ ਨੂੰ ਜ਼ਬਰਦਸਤੀ ਜੇ.ਸੀ.ਬੀ. ਨਾਲ ਤਬਾਹ ਕਰ ਦਿੱਤਾ ਗਿਆ। ਇਸ ਇਲਾਕੇ 'ਚ ਬਿਜਲੀ ਅਤੇ ਪਾਣੀ ਦੀ ਸਪਲਾਈ ਵੀ ਬੰਦ ਕਰ ਦਿੱਤੀ ਗਈ ਹੈ। ਇਸ ਮਾਮਲੇ 'ਚ ਪ੍ਰਸ਼ਾਸਨ ਨੇ ਤਰਕ ਦਿੱਤਾ ਹੈ ਕਿ ਇਥੇ ਗੈਰ-ਕਾਨੂੰਨੀ ਤਰੀਕੇ ਨਾਲ ਬੰਗਲਾਦੇਸੀ ਰਹਿ ਰਹੇ ਹਨ।

ਉਥੇ ਹੀ ਦੂਜੇ ਪਾਸੇ ਇਥੇ ਰਹਿਣ ਵਾਲੇ ਮੁਹੰਮਦ ਜਹਾਂਗੀਰ ਹੁਸੈਨ ਦਾ ਕਹਿਣਾ ਹੈ ਕਿ ਮੈਂ ਤ੍ਰਿਪੁਰਾ ਦਾ ਰਹਿਣ ਵਾਲਾ ਹਾਂ ਮਕਾਨ ਢਾਹੁਣ ਤੋਂ ਪਹਿਲਾਂ ਸਾਨੂੰਨ ਨੋਟਿਸ ਵੀ ਨਹੀਂ ਦਿੱਤਾ ਗਿਆ ਸੀ। ਅਸੀਂ ਬੰਗਲਾਦੇਸੀ ਨਹੀਂ ਹਾਂ। ਅਸੀਂ ਗਰੀਬ ਲੋਕ ਹਾਂ, ਅਸੀਂ ਪੱਕੇ ਮਕਾਨਾਂ 'ਚ ਕਿਰਾਏ 'ਤੇ ਨਹੀਂ ਰਹਿ ਸਕਦੇ, ਇਸ ਲਈ ਅਸੀਂ ਇਥੇ ਰਹਿੰਦੇ ਹਾਂ। ਮੇਰੇ ਕੋਲ ਸਾਰੇ ਕਾਨੂੰਨੀ ਦਸਤਾਵੇਜ ਹਨ।


Related News