ਫੌਜੀ ਵਾਹਨ ਨਾਲ ਵਾਪਰਿਆ ਭਿਆਨਕ ਹਾਦਸਾ, 2 ਜਵਾਨਾਂ ਨੇ ਪੀਤਾ ਸ਼ਹੀਦੀ ਦਾ ਜਾਮ
Saturday, Mar 22, 2025 - 04:16 PM (IST)

ਨੈਸ਼ਨਲ ਡੈਸਕ- ਲੱਦਾਖ ਤੋਂ ਇਕ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸ਼ਨੀਵਾਰ ਨੂੰ ਲੇਹ ਜ਼ਿਲ੍ਹੇ 'ਚ ਫੌਜ ਦਾ ਇਕ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਦੌਰਾਨ ਫੌਜ ਦੇ 2 ਜਵਾਨ ਸ਼ਹੀਦ ਹੋ ਗਏ।
ਸ਼ਹੀਦ ਹੋਏ ਜਵਾਨਾਂ ਦੀ ਪਛਾਣ ਹੌਲਦਾਰ ਕਿਸ਼ੋਰ ਬਾਰਾ ਤੇ ਸਿਪਾਹੀ ਸੂਰਜ ਕੁਮਾਰ ਵਜੋਂ ਹੋਈ ਹੈ। ਲੱਦਾਖ ਦੀ 'ਫਾਇਰ ਐਂਡ ਫਿਊਰੀ' ਕੋਰ ਨੇ ਇਸ ਹਾਦਸੇ ਤੇ ਇਸ ਦੌਰਾਨ ਫੌਜੀ ਜਵਾਨਾਂ ਦੇ ਸ਼ਹੀਦ ਹੋਣ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੋਰ ਕਮਾਂਡਰ ਨੇ 'ਐਕਸ' 'ਤੇ ਪੋਸਟ ਪਾ ਕੇ ਸ਼ਹੀਦ ਹੋਏ ਜਵਾਨਾਂ ਦੇ ਬਲਿਦਾਨ ਤੇ ਦੇਸ਼ ਦੇ ਲਈ ਉਨ੍ਹਾਂ ਦੇ ਯੋਗਦਾਨ ਨੂੰ ਸਲਾਮ ਕੀਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e