ਫੌਜ ਦੇ ਜਵਾਨ ਨੇ ਸਰਵਿਸ ਰਾਈਫਲ ਨਾਲ ਕੀਤੀ ਖੁਦਕੁਸ਼ੀ

07/17/2018 11:17:50 AM

ਸ਼੍ਰੀਨਗਰ— ਜੰਮੂ 'ਚ ਕੰਟਰੋਲ ਰੇਖਾ ਦੇ ਨਜ਼ਦੀਕ ਇਕ ਕੈਂਪ 'ਚ ਜਵਾਨ ਨੇ ਕਥਿਤ ਤੌਰ 'ਤੇ ਆਪਣੀ ਸਰਵਿਸ ਰਾਈਫਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਰਾਈਫਲਮੈਨ ਰਣਬੀਰ ਸਿੰਘ (28) ਅਖਨੂਰ ਦੇ ਖੌਊਰ ਇਲਾਕੇ 'ਚ ਹਮੀਰਪੁਰ ਨਵਾਨ ਮਿਲਟਰੀ ਗੈਰੀਸਨ 'ਚ ਗਾਰਡ ਡਿਊਟੀ 'ਤੇ ਤਾਇਨਾਤ ਸੀ। ਉਸ ਨੇ ਬੀਤੇ ਦਿਨ ਸਿਰ 'ਚ ਗੋਲੀ ਮਾਰ ਲਈ। ਮੈਡੀਕਲ ਅਤੇ ਕਾਨੂੰਨੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਜਵਾਨ ਦੀ ਲਾਸ਼ ਯੂਨਿਟ ਨੂੰ ਸੌਂਪ ਦਿੱਤੀ ਗਈ। ਮਿਲੀ ਜਾਣਕਾਰੀ 'ਚ ਇਹ ਜਵਾਨ ਪੰਜਾਬ ਦਾ ਰਹਿਣ ਵਾਲਾ ਸੀ।


Related News