ਕ੍ਰਿਕਟ ਖੇਡਦੇ ਸਮੇਂ ਪਿਆ ਦਿਲ ਦਾ ਦੌਰਾ, ਫੌਜ ਦੇ ਜਵਾਨ ਦੀ ਹੋਈ ਮੌਤ

Tuesday, Jan 23, 2024 - 05:00 PM (IST)

ਕ੍ਰਿਕਟ ਖੇਡਦੇ ਸਮੇਂ ਪਿਆ ਦਿਲ ਦਾ ਦੌਰਾ, ਫੌਜ ਦੇ ਜਵਾਨ ਦੀ ਹੋਈ ਮੌਤ

ਮੱਧ ਪ੍ਰਦੇਸ਼- ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਜ਼ਿਲ੍ਹੇ 'ਚ ਛੁੱਟੀ 'ਤੇ ਆਏ ਫੌਜ ਦੇ 35 ਸਾਲਾ ਜਵਾਨ ਦੀ ਕ੍ਰਿਕਟ ਖੇਡਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਘਟਨਾ ਐਤਵਾਰ ਨੂੰ ਗੁਰਗੁਵਾ ਪਿੰਡ 'ਚ ਘਟੀ। ਜ਼ਿਲ੍ਹਾ ਹਸਪਤਾਲ ਦੇ ਡਾ. ਯੋਗੇਸ਼ ਯਾਦਵ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਲਾਂਸ ਨਾਇਕ ਵਿਨੋਦ ਬਾਂਸਕਰ ਦੇ ਰੂਪ 'ਚ ਹੋਈ ਹੈ।

ਉਨ੍ਹਾਂ ਦੇ ਵੱਡੇ ਭਰਾ ਜਗਦੀਸ਼ ਬਾਂਸਕਰ ਨੇ ਦੱਸਿਆ ਕਿ ਵਿਨੋਦ ਬਾਂਸਕਰ ਐਤਵਾਰ ਦੁਪਹਿਰ ਨੂੰ ਗੁਆਂਢੀ ਪਿੰਡ 'ਚ ਕ੍ਰਿਕਟ ਖੇਡਣ ਗਿਆ ਸੀ, ਜਿਥੇ ਉਸਦੇ ਛਾਤੀ 'ਚ ਦਰਦ ਹੋਈ। ਉਸਦੇ ਪਰਿਵਾਰਕ ਮੈਂਬਰ ਉਸਨੂੰ ਟੀਕਮਗੜ੍ਹ ਦੇ ਜ਼ਿਲ੍ਹਾ ਹਸਪਤਾਲ ਲੈ ਗਏ, ਜਿਥੇ ਦੇਰ ਰਾਤ ਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਵਿਨੋਦ ਗੁਆਂਢੀ ਸੁਬੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ 'ਚ ਤਾਇਨਾਤ ਸੀ। ਉਹ ਛੁੱਟੀ 'ਤੇ ਘਰ ਆਏਸਨ ਅਤੇ ਫਰਵਰੀ ਦੇ ਪਹਿਲੇ ਹਫਤੇ ਡਿਊਟੀ 'ਤੇ ਪਰਤਨ ਵਾਲਾ ਸੀ।

ਆਰਮੀ ਦੇ ਜਵਾਨ ਦੀ ਮੌਤ ਤੋਂ ਬਾਅਦ ਪੁਲਸ ਵੀ ਮੌਕੇ 'ਤੇ ਉਸਦੇ ਘਰ ਪਹੁੰਚ ਗਈ। ਪੁਲਸ ਦੇ ਨਾਲ ਹੀ ਸਾਗਰ ਆਰਮੀ ਕੈਂਪ 'ਚੋਂ ਫੌਜ ਦੇ ਅਧਿਕਾਰੀ ਵੀ ਪਹੁੰਚੇ, ਜਿਸਤੋਂ ਬਾਅਦ ਜਵਾਨ ਨੂੰ ਸਨਮਾਨ ਵਿਦਾਈ ਦਿੱਤੀ ਗਈ। ਉਥੇ ਹੀ ਇਸ ਘਟਨਾ ਤੋਂ ਬਾਅਦ ਉਨ੍ਹਾਂ ਦੇ ਘਰ ਵੱਡੀ ਗਿਣਤੀ 'ਚ ਲੋਕਾਂ ਦੀ ਭੀੜ ਜਮ੍ਹਾ ਹੋ ਗਈ। ਇਸ ਦੌਰਾਨ ਪੂਰੇ ਪਿੰਡ ਦੇ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ।


author

Rakesh

Content Editor

Related News