ਫੌਜ ਦੀ ਭਰਤੀ ਰੈਲੀ 'ਚ ਨੌਜਵਾਨ ਕੋਲੋਂ ਮਿਲਿਆ ਗ੍ਰੇਨੇਡ, ਗ੍ਰਿਫਤਾਰ

Monday, Mar 11, 2019 - 03:08 PM (IST)

ਪੁੰਛ— ਜੰਮੂ-ਕਸ਼ਮੀਰ ਦੇ ਪੁੰਛ 'ਚ ਹੋ ਰਹੀ ਟੈਰੀਟੋਰੀਅਮ ਆਰਮੀ ਦੀ ਭਰਤੀ ਰੈਲੀ 'ਚ ਸੋਮਵਾਰ ਨੂੰ ਨੌਜਵਾਨ ਕੋਲੋਂ 2 ਗ੍ਰੇਨੇਡ ਮਿਲਣ ਨਾਲ ਉੱਥੇ ਹੜਕੰਪ ਮਚ ਗਿਆ। ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਗ੍ਰੇਨੇਡ ਮਿਲਣ ਦੇ ਨਾਲ ਹੀ ਉੱਥੇ ਹੱਲਚੱਲ ਤੇਜ਼ ਹੋ ਗਈ ਅਤੇ ਉੱਥੇ ਸੁਰੱਖਿਆ ਵਿਵਸਥਾ ਨੂੰ ਪੁਖਤਾ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ 14 ਫਰਵਰੀ ਨੂੰ ਹੋਏ ਪੁਲਵਾਮਾ ਅੱਤਵਾਦੀ ਹਮਲੇ ਦੇ ਬਾਅਦ ਤੋਂ ਹੀ ਕਸ਼ਮੀਰ ਘਾਟੀ 'ਚ ਅਲਰਟ ਜਾਰੀ ਹੈ। ਘਾਟੀ ਇਲਾਕੇ 'ਚ ਲਗਾਤਾਰ ਫੌਜ ਭਰਤੀਆਂ ਚੱਲ ਰਹੀਆਂ ਹਨ, ਜਿਨ੍ਹਾਂ 'ਚ ਕਸ਼ਮੀਰੀ ਨੌਜਵਾਨ ਵਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਜੰਮੂ-ਕਸ਼ਮੀਰ 'ਚ ਇੰਨੀਂ ਦਿਨੀਂ ਸੁਰੱਖਿਆ ਵਿਵਸਥਾ ਨੂੰ ਪੁਖਤਾ ਕੀਤਾ ਗਿਆ ਹੈ।

ਪਹਿਲੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਅਤੇ ਉਸ ਤੋਂ ਬਾਅਦ ਜੰਮੂ 'ਚ ਹੋਏ ਗ੍ਰੇਨੇਡ ਹਮਲੇ ਕਾਰਨ ਸੁਰੱਖਿਆ ਏਜੰਸੀਆਂ ਸਾਵਧਾਨ ਹਨ। ਪੁਲਵਾਮਾ ਅੱਤਵਾਦੀ ਹਮਲੇ 'ਚ 40 ਜਵਾਨ ਸ਼ਹੀਦ ਹੋਏ ਸਨ ਤਾਂ ਉੱਥੇ ਹੀ ਜੰਮੂ 'ਚ ਹੋਏ ਗ੍ਰੇਨੇਡ ਧਮਾਕੇ 'ਚ 2 ਲੋਕਾਂ ਦੀ ਮੌਤ ਹੋਈ ਸੀ। ਜ਼ਿਕਰਯੋਗ ਹੈ ਕਿ ਇਕ ਪਾਸੇ ਕੁਝ ਲੋਕ ਕਸ਼ਮੀਰ 'ਚ ਮਾਹੌਲ ਖਰਾਬ ਕਰਨ 'ਚ ਜੁਟੇ ਹਨ ਤਾਂ ਉੱਥੇ ਹੀ ਕਸ਼ਮੀਰ ਦਾ ਨੌਜਵਾਨ ਆਤੰਕ ਨੂੰ ਮੂੰਹ ਤੋੜ ਜਵਾਬ ਦੇ ਰਿਹਾ ਹੈ।  2 ਦਿਨ ਪਹਿਲਾਂ ਹੀ ਜੰਮੂ-ਕਸ਼ਮੀਰ 'ਚ 150 ਤੋਂ ਵਧ ਨੌਜਵਾਨ ਫੌਜ 'ਚ ਭਰਤੀ ਹੋਏ। ਪੁਲਵਾਮਾ ਅੱਤਵਾਦੀ ਹਮਲੇ ਨੂੰ ਅਜੇ ਇਕ ਮਹੀਨਾ ਵੀ ਨਹੀਂ ਹੋਇਆ ਸੀ ਅਤੇ ਜੰਮੂ-ਕਸ਼ਮੀਰ ਦੇ 150 ਤੋਂ ਵਧ ਨੌਜਵਾਨ ਦੇਸ਼ ਦੀ ਰੱਖਿਆ ਲਈ ਫੌਜ 'ਚ ਭਰਤੀ ਹੋ ਗਏ।


DIsha

Content Editor

Related News