ਭਾਰੀ ਬਰਫ਼ਬਾਰੀ ਨਾਲ ਬੰਦ ਹੋਏ ਰਾਹ, ਆਰਮੀ ਜਵਾਨਾਂ ਨੇ ਗਰਭਵਤੀ ਨੂੰ ਪਹੁੰਚਾਇਆ ਹਸਪਤਾਲ

Saturday, Mar 13, 2021 - 01:58 PM (IST)

ਭਾਰੀ ਬਰਫ਼ਬਾਰੀ ਨਾਲ ਬੰਦ ਹੋਏ ਰਾਹ, ਆਰਮੀ ਜਵਾਨਾਂ ਨੇ ਗਰਭਵਤੀ ਨੂੰ ਪਹੁੰਚਾਇਆ ਹਸਪਤਾਲ

ਕਸ਼ਮੀਰ– ਜੰਮੂ-ਕਸ਼ਮੀ ਦੇ ਕੁਪਵਾੜਾ ਜ਼ਿਲ੍ਹੇ ’ਚ ਭਾਰੀ ਬਰਫ਼ਬਾਰੀ ਨਾਲ ਰਾਹ ਬੰਦ ਹੋ ਗਏ ਹਨ। ਇਸ ਦੌਰਾਨ ਸ਼ੁੱਕਰਵਾਰ ਨੂੰ ਦੂਰ-ਦਰਾਜ ਦੇ ਇਕ ਇਲਾਕੇ ’ਚ ਗਰਭਵਤੀ ਜਨਾਨੀ ਫਸ ਗਈ। ਆਰਮੀ ਦੇ ਜਵਾਨਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ। ਫੌਜ ਮੁਤਾਬਕ, ਸਵੇਰੇ ਲਗਭਗ 11 ਵਜੇ ਦਾਰਦਪੁਰਾ ਵਾਰਡ ਮੈਂਬਰ ਗੁਲਾਮ ਨਬੀ ਨੇ ਕਾਲ ਕਰੇਕ ਦੱਸਿਆ ਕਿ ਭਾਰੀ ਬਰਫ਼ਬਾਰੀ ਅਤੇ ਬਾਰਸ਼ ਕਾਰਨ ਸੜਕ ਬੰਦ ਹੈ। ਕੋਈ ਵਾਹਨ ਨਹੀਂ ਨਿਕਲ ਪਾ ਰਿਹਾ। 

 

ਉਨ੍ਹਾਂ ਦੱਸਿਆ ਕਿ ਕੋਸੀ ਮੁਹੱਲਾ ’ਚ ਰਹਿਣ ਵਾਲੀ ਖ਼ੁਰਸ਼ੀਦਾ ਬੇਗਮ ਨੂੰ ਬੱਚਾ ਹੋਣ ਵਾਲਾ ਹੈ ਅਤੇ ਉਸ ਨੂੰ ਬਹੁਤ ਤੇਜ਼ ਦਰਦ ਹੋ ਰਿਹਾ ਹੈ। ਪਰਿਵਾਰ ਕੋਲ ਉਸ ਨੂੰ ਹਸਪਤਾਲ ਤਕ ਲੈ ਕੇ ਜਾਣ ਦਾ ਕੋਈ ਸਾਧਨ ਨਹੀਂ ਸੀ। ਇਸ ਤੋਂ ਬਾਅਦ ਆਰਮੀ ਜਵਾਨ ਤੁਰੰਤ ਉਥੇ ਪਹੁੰਚੇ। ਉਨ੍ਹਾਂ ਨੇ ਜਨਾਨੀ ਨੂੰ ਸਟ੍ਰੈਚਰ ’ਤੇ ਰੱਖਿਆ ਅਤੇ ਖ਼ਰਾਮ ਮੌਸਮ ’ਚ 5 ਕਿਲੋਮੀਟਰ ਪੈਦਲ ਚੱਲ ਕੇ ਫੌਜ ਦੀ ਐਂਬੂਲੈਂਸ ਤਕ ਲੈ ਗਏ। ਇਸ ਤੋਂ ਬਾਅਦ ਜਨਾਨੀ ਨੂੰ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ। 


author

Rakesh

Content Editor

Related News