ਮੁਲਜ਼ਮਾਂ ਨੂੰ ਗੋਲੀ ਮਾਰ ਦਿਓ ਜਾਂ ਮੈਨੂੰ.. ਸਦਮੇ ''ਚ ਫ਼ੌਜੀ ਅਧਿਕਾਰੀ ਦੀ ਮਹਿਲਾ ਦੋਸਤ

Saturday, Sep 14, 2024 - 03:28 PM (IST)

ਮੁਲਜ਼ਮਾਂ ਨੂੰ ਗੋਲੀ ਮਾਰ ਦਿਓ ਜਾਂ ਮੈਨੂੰ.. ਸਦਮੇ ''ਚ ਫ਼ੌਜੀ ਅਧਿਕਾਰੀ ਦੀ ਮਹਿਲਾ ਦੋਸਤ

ਇੰਦੌਰ (ਇੰਟ.)- ਮੱਧ ਪ੍ਰਦੇਸ਼ ਦੇ ਮਹੂ 'ਚ ਸੈਰ ਕਰਨ ਲਈ ਗਏ 2 ਫ਼ੌਜੀ ਅਧਿਕਾਰੀਆਂ ’ਤੇ ਹਮਲਾ ਕਰਨ ਤੇ ਉਨ੍ਹਾਂ ਦੀ ਇਕ ਮਹਿਲਾ ਦੋਸਤ ਨਾਲ ਕਥਿਤ ਤੌਰ ’ਤੇ ਸਮੂਹਿਕ ਜਬਰ-ਜ਼ਿਨਾਹ ਕੀਤੇ ਜਾਣ ਤੋਂ ਬਾਅਦ ਪੀੜਤਾ ਸਦਮੇ ’ਚ ਹੈ। ਹੁਣ ਇਸ ਮਾਮਲੇ ’ਚ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਜਾਂਚ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਵੀ ਇਸ ਮਾਮਲੇ ਨੂੰ ਲੈ ਕੇ ਦੁਚਿੱਤੀ ’ਚ ਹਨ। ਕਥਿਤ ਜਬਰ-ਜ਼ਿਨਾਹ ਦੀ ਪੀੜਤਾ ਨੇ ਆਪਣਾ ਬਿਆਨ ਦਰਜ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ।

ਇਸ ਮਾਮਲੇ ’ਚ ਫੌਜ ਦੇ ਅਧਿਕਾਰੀ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ। ਅਧਿਕਾਰੀ ਨੇ ਸ਼ਿਕਾਇਤ ’ਚ ਕਿਹਾ ਸੀ ਕਿ ਮੁਲਜ਼ਮਾਂ ਨੇ ਔਰਤ ਨਾਲ ਦੁਰਵਿਵਹਾਰ ਕੀਤਾ ਸੀ। ਸ਼ੱਕ ਹੈ ਕਿ ਉਸ ਨਾਲ ਕੁਝ ਗਲਤ ਹੋਇਆ ਹੈ। ਮਾਮਲੇ ਦੀ ਜਾਂਚ ਕਰ ਰਹੇ ਇਕ ਅਧਿਕਾਰੀ ਨੇ ਦੱਸਿਆ ਕਿ ਪੀੜਤਾ ਲਗਾਤਾਰ ਇੱਕੋ ਗੱਲ ਕਹਿ ਰਹੀ ਹੈ ਕਿ ਜਾਂ ਤਾਂ ਮੁਲਜ਼ਮਾਂ ਨੂੰ ਗੋਲੀ ਮਾਰ ਦਿਓ ਜਾਂ ਮੈਨੂੰ। ਇਸ ਤੋਂ ਇਹ ਸਮਝਿਆ ਜਾ ਸਕਦਾ ਹੈ ਕਿ ਉਹ ਬਹੁਤ ਸਦਮੇ ’ਚ ਹੈ। ਔਰਤ ਨੂੰ ਬਿਆਨ ਦਰਜ ਕਰਵਾਉਣ ਲਈ ਮਨਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News