ਕੁਲਗਾਮ ''ਚ ਫੌਜ ਦੇ ਜਵਾਨ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

01/12/2019 2:57:58 PM

ਜੰਮੂ- ਕੁਲਗਾਮ ਜ਼ਿਲੇ ਦੇ ਬੇਹੀਬਾਗ ਇਲਾਕੇ 'ਚ ਸ਼ੁੱਕਰਵਾਰ ਦੇਰ ਰਾਤ ਫੌਜ ਦੇ ਇਕ ਜਵਾਨ ਨੇ ਆਪਣੀ ਸਰਵਿਸ ਰਾਈਫਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਫੌਜ ਦੇ ਇਕ ਅਧਿਕਾਰੀ ਨੇ ਦੱਸਿਆ ਹੈ ਕਿ ਅਭਿਸ਼ੇਕ ਰਾਏ ਕੁਮਾਰ ਨਾਂ ਦੇ ਫੌਜੀ ਨੇ ਕੁਲਗਾਮ ਦੇ ਬੇਹੀਬਾਗ ਇਲਾਕੇ 'ਚ 34 ਆਰ. ਆਰ. ਕੈਂਪ 'ਚ ਆਪਣੇ ਆਪ ਨੂੰ ਗੋਲੀ ਮਾਰ ਲਈ, ਜਿਸ ਦੀ ਮੌਕੇ 'ਤੇ ਮੌਤ ਹੋ ਗਈ। ਅਭਿਸ਼ੇਕ 34 ਆਰ. ਆਰ. ਕੈਂਪ 'ਚ ਵਾਇਰਲੈਸ ਆਪਰੇਟਰ ਦੇ ਰੂਪ 'ਚ ਤਾਇਨਾਤ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Iqbalkaur

Content Editor

Related News