ਹਿਮਾਚਲ ਪ੍ਰਦੇਸ਼ : ਧਰਮਸ਼ਾਲਾ ''ਚ ਫ਼ੌਜ ਨੇ ਲਹਿਰਾਇਆ 75 ਫੁੱਟ ਦਾ ਤਿਰੰਗਾ
Tuesday, Aug 02, 2022 - 05:40 PM (IST)
ਸ਼ਿਮਲਾ (ਭਾਸ਼ਾ)- ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਮਨਾਏ ਜਾ ਰਹੇ 'ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ' ਜਸ਼ਨ ਦੇ ਹਿੱਸੇ ਦੇ ਤੌਰ 'ਤੇ ਫ਼ੌਜ ਨੇ ਮੰਗਲਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ 'ਚ 75 ਫੁੱਟ ਉੱਚੇ ਖੰਭੇ 'ਤੇ ਰਾਸ਼ਟਰੀ ਝੰਡਾ ਲਹਿਰਾਇਆ। ਰਾਈਜਿੰਗ ਸਟਾਰ ਕੋਰ ਦੇ ਜਨਰਲ ਅਫ਼ਸਰ ਕਮਾਂਡਿੰਗ (ਜੀ.ਓ.ਸੀ.) ਲੈਫਟੀਨੈਂਟ ਜਨਰਲ ਪੁਸ਼ਪੇਂਦਰ ਸਿੰਘ ਨੇ ਰਾਸ਼ਟਰੀ ਝੰਡਾ ਲਹਿਰਾਇਆ। ਇਸ ਮੌਕੇ ਡਾਹ ਡਿਵੀਜ਼ਨ ਦੇ ਜੀ.ਓ.ਸੀ. ਮੇਜਰ ਜਨਰਲ ਐੱਮ.ਪੀ. ਸਿੰਘ, 'ਫਲੈਗ ਫਾਊਂਡੇਸ਼ਨ ਆਫ਼ ਇੰਡੀਆ' ਦੇ ਪ੍ਰਮੁੱਖ ਮੇਜਰ ਜਨਰਲ (ਸੇਵਾਮੁਕਤ) ਆਸ਼ਿਮ ਕੋਹਲੀ ਸਮੇਤ ਕਈ ਵਿਸ਼ੇਸ਼ ਲੋਕ ਮੌਜੂਦ ਸਨ।
ਜੰਮੂ ਸਥਿਤ ਰੱਖਿਆ ਜਨਸੰਪਰਕ ਅਧਿਕਾਰੀ (ਪੀ.ਆਰ.ਓ.) ਨੇ ਦੱਸਿਆ ਕਿ ਰਾਸ਼ਟਰੀ ਕੈਡੇਰ ਕੋਰਟ (ਐੱਨ.ਸੀ.ਸੀ.) ਦੇ ਮੈਂਬਰਾਂ ਨੇ ਇਕ ਪੇਸ਼ਕਾਰੀ 'ਚ ਤਿਰੰਗੇ ਨਾਲ ਜੁੜੇ ਸਥਾਨਕ ਨੌਜਵਾਨਾਂ ਦੇ ਮਾਣ ਨੂੰ ਪ੍ਰਦਰਸ਼ਿਤ ਕੀਤਾ। ਰਾਈਜਿੰਗ ਸਟਾਰ ਕੋਰਟ ਦੇ ਜੀ.ਓ.ਸੀ. ਨੇ ਸਭਾ ਨੂੰ ਸੰਬੋਧਨ ਕੀਤਾ ਅਤੇ ਸਾਰੇ ਨਾਗਰਿਕਾਂ ਨੂੰ ਦੇਸ਼ ਦੀ ਅਖੰਡਤਾ, ਖੁਸ਼ਹਾਲੀ ਅਤੇ ਸੁਰੱਖਿਆ ਦਾ ਸੰਕਲਪ ਲੈਣ ਦੀ ਅਪੀਲ ਕੀਤੀ।