ਜੰਮੂ ਕਸ਼ਮੀਰ : ਕਿਸ਼ਤਵਾੜ ਜ਼ਿਲ੍ਹੇ 'ਚ ਫ਼ੌਜ ਦਾ ਹੈਲੀਕਾਪਟਰ ਹੋਇਆ ਹਾਦਸੇ ਦਾ ਸ਼ਿਕਾਰ

05/04/2023 12:24:57 PM

ਜੰਮੂ (ਵਾਰਤਾ)- ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ 'ਚ ਵੀਰਵਾਰ ਨੂੰ ਮੜਵਾ ਨਦੀ ਦੇ ਕਿਨਾਰੇ ਫ਼ੌਜ ਦਾ ਇਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ 'ਚ ਜਹਾਜ਼ ਸਵਾਰ 2 ਪਾਇਲਟ ਅਤੇ ਇਕ ਹਵਾਈ ਫ਼ੌਜ ਕਰਮੀ ਜ਼ਖ਼ਮੀ ਹੋ ਗਏ। ਫ਼ੌਜ ਦੀ ਉੱਤਰੀ ਕਮਾਨ ਦੇ ਬੁਲਾਰੇ ਨੇ ਦੱਸਿਆ ਕਿ ਤਿੰਨੋਂ ਜ਼ਖ਼ਮੀਆਂ ਨੂੰ ਊਧਮਪੁਰ ਦੇ ਕਮਾਨ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਫ਼ੌਜ ਦਾ ਉੱਨਤ ਹਲਕਾ ਹੈਲੀਕਾਪਟਰ ਅਤੇ ਧਰੁਵ ਸੰਚਾਲਨ ਉਡਾਣ 'ਤੇ ਸੀ ਅਤੇ ਦੁਪਹਿਰ ਕਰੀਬ 11.15 ਵਜੇ ਇਸ ਨੂੰ ਕਿਸ਼ਤਵਾੜ 'ਚ ਮੜਵਾ ਨਦੀ ਦੇ ਕਿਨਾਰੇ ਐਮਰਜੈਂਸੀ ਸਥਿਤੀ 'ਚ ਉਤਰਨਾ ਪਿਆ।

ਇਹ ਵੀ ਪੜ੍ਹੋ : ਪਹਿਲਵਾਨਾਂ ਦਾ ਵਿਰੋਧ ਪ੍ਰਦਰਸ਼ਨ : ਰਾਕੇਸ਼ ਟਿਕੈਤ ਨੇ ਟਵੀਟ ਕਰ ਪੁਲਸ ਤੋਂ ਕੀਤੀ ਇਹ ਖ਼ਾਸ ਮੰਗ

ਜਾਣਕਾਰੀ ਅਨੁਸਾਰ ਪਾਇਲਟ ਨੇ ਹਵਾਈ ਕੰਟਰੋਲ ਰੂਮ ਨੂੰ ਹੈਲੀਕਾਪਟਰ 'ਚ ਤਕਨੀਕੀ ਖ਼ਰਾਬੀ ਆਉਣ ਅਤੇ ਐਮਰਜੈਂਸੀ ਸਥਿਤੀ 'ਚ ਉਤਰਨ ਦੀ ਜਾਣਕਾਰੀ ਦਿੱਤੀ ਸੀ। ਐਮਰਜੈਂਸੀ 'ਚ ਸਥਿਤੀ 'ਚ ਉਤਾਰਦੇ ਸਮੇਂ ਉਪਯੁਕਤ ਜਗ੍ਹਾ ਨਹੀਂ ਹੋਓਣ ਕਾਰਨ ਹੈਲੀਕਾਪਟਰ ਜ਼ਮੀਨ ਨਾਲ ਟਕਰਾ ਗਿਆ। ਹਾਦਸੇ ਦੇ ਤੁਰੰਤ ਬਾਅਦ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਫ਼ੌਜ ਦੀਆਂ ਬਚਾਅ ਟੀਮਾਂ ਨੇ ਦੋਵੇਂ ਪਾਇਲਟਾਂ ਅਤੇ ਇਕ ਹਵਾਈ ਫ਼ੌਜ ਕਰਮੀ ਨੂੰ ਜ਼ਖ਼ਮੀ ਹਾਲਤ 'ਚ ਊਧਮਪੁਰ ਦੇ ਕਮਾਨ ਹਸਪਤਾਲ 'ਚ ਦਾਖ਼ਲ ਕਰਵਾਇਆ। ਘਟਨਾ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ ਅਤੇ ਇਸ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਛੱਤੀਸਗੜ੍ਹ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 5 ਔਰਤਾਂ ਅਤੇ 2 ਬੱਚਿਆਂ ਸਣੇ 11 ਲੋਕਾਂ ਦੀ ਦਰਦਨਾਕ ਮੌਤ


DIsha

Content Editor

Related News