ਘੁਸਪੈਠ ਰੋਕਣ ਲਈ ਫੌਜ ਪੂਰੀ ਤਰ੍ਹਾਂ ਸਮਰੱਥ : ਰਾਵਤ

Thursday, Nov 01, 2018 - 05:37 PM (IST)

ਘੁਸਪੈਠ ਰੋਕਣ ਲਈ ਫੌਜ ਪੂਰੀ ਤਰ੍ਹਾਂ ਸਮਰੱਥ : ਰਾਵਤ

ਕੋਹਲਾਪੁਰ–ਭਾਰਤੀ ਜ਼ਮੀਨੀ ਫੌਜ ਦੇ ਮੁਖੀ ਵਿਪਿਨ ਰਾਵਤ ਨੇ ਖੁਫੀਅਾ ਵਿਭਾਗ ਦੀ ਇਕ ਰਿਪੋਰਟ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਫੌਜ ਅੱਤਵਾਦੀਅਾਂ ਦੇ ਭਾਰਤੀ ਇਲਾਕਿਅਾਂ ’ਚ ਘੁਸਪੈਠ ਰੋਕਣ ਲਈ ਪੂਰੀ ਤਰ੍ਹਾਂ ਸਮਰੱਥ ਹੈ।

ਇਥੇ ਸਾਬਕਾ ਫੌਜੀਅਾਂ ਦੀ ਇਕ ਰੈਲੀ ’ਚ ਉਨ੍ਹਾਂ ਕਿਹਾ ਕਿ ਅਾਈ. ਬੀ. ਦੀ ਰਿਪੋਰਟ ’ਚ ਦੱਸਿਅਾ ਗਿਅਾ ਹੈ ਕਿ ਅੱਤਵਾਦੀਅਾਂ ਵਲੋਂ ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਭਾਰਤੀ ਫੌਜ ਬਿਲਕੁੱਲ ਸਮਰੱਥ ਹੈ। ਮੀਡੀਅਾ ਸਾਹਮਣੇ ਕਈ ਗੱਲਾਂ ਉਜਾਗਰ ਨਹੀਂ ਕੀਤੀਅਾਂ ਜਾ ਸਕਦੀਅਾਂ।

ਅੱਤਵਾਦੀਅਾਂ ਵਲੋਂ ਸਨਾਈਪਰ ਰਾਈਫਲ ਦੀ ਵਰਤੋਂ ਬਾਰੇ ਉਨ੍ਹਾਂ ਕਿਹਾ ਕਿ ਅਜੇ ਤਕ ਸਾਨੂੰ ਇਸ ਸਬੰਧੀ ਕੋਈ ਪੱਕੀ ਜਾਣਕਾਰੀ ਨਹੀਂ ਮਿਲੀ ਪਰ ਫੌਜ ਕੈਮਰਾ ਲੱਗੀ ਏ. ਕੇ. 47 ਰਾਈਫਲ ਦੀ ਵਰਤੋਂ ਕਰੇਗੀ। ਫੌਜ ਨੇ ਅੱਤਵਾਦੀਅਾਂ ਦੀਅਾਂ ਲਗਾਤਾਰ ਬਦਲਦੀਅਾਂ ਕਰਤੂਤਾਂ ਮੁਤਾਬਕ ਅਾਪਣੀ ਕਾਰਵਾਈ ’ਚ ਤਬਦੀਲੀ ਕੀਤੀ ਹੈ। ਉਨ੍ਹਾਂ ਕਿਹਾ ਕਿ ਨਕਸਲੀ ਅੱਜਕਲ ਅਾਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਪਰ ਕੇਂਦਰੀ ਫੋਰਸਾਂ ਉਨ੍ਹਾਂ ਨਾਲ ਮੁਕਾਬਲਾ ਕਰਨ ’ਚ ਸਮਰੱਥ ਹਨ।


Related News