ਪੁੰਛ ''ਚ ਫ਼ੌਜ ਨਾਕਾਮ ਕੀਤੀ ਘੁਸਪੈਠ, ਇਕ ਅੱਤਵਾਦੀ ਢੇਰ, ਹਥਿਆਰ ਜ਼ਬਤ

Saturday, Nov 05, 2022 - 10:10 AM (IST)

ਪੁੰਛ ''ਚ ਫ਼ੌਜ ਨਾਕਾਮ ਕੀਤੀ ਘੁਸਪੈਠ, ਇਕ ਅੱਤਵਾਦੀ ਢੇਰ, ਹਥਿਆਰ ਜ਼ਬਤ

ਜੰਮੂ (ਵਾਰਤਾ)- ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਕੰਟਰੋਲ ਰੇਖਾ (ਐੱਲ.ਓ.ਸੀ.) 'ਤੇ ਅੱਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਫ਼ੌਜ ਨੇ ਨਾਕਾਮ ਕਰ ਦਿੱਤਾ ਅਤੇ ਇਕ ਅੱਤਵਾਦੀ ਦੀ ਲਾਸ਼ ਬਰਾਮਦ ਕੀਤੀ ਅਤੇ ਉਸ ਦੇ ਕਬਜ਼ੇ 'ਚੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤੇ ਹਨ। ਪੁੰਛ ਬ੍ਰਿਗੇਡ ਦੇ ਕਮਾਂਡਰ ਬ੍ਰਿਗੇਡੀਅਰ ਰਾਜੇਸ਼ ਬਿਸ਼ਟ ਅਤੇ ਪੁਲਸ ਦੇ ਡਿਪਟੀ ਇੰਸਪੈਕਟਰ ਜਨਰਲ (ਰਾਜੌਰੀ-ਪੁੰਛ) ਡਾਕਟਰ ਹਸੀਬ ਮੁਗਲ ਨੇ ਰਾਜੌਰੀ 'ਚ ਮੀਡੀਆ ਨੂੰ ਦੱਸਿਆ ਕਿ ਵੀਰਵਾਰ ਨੂੰ ਪੁੰਛ ਸੈਕਟਰ ਦੇ ਨਕਾਰਕੋਟ ਇਲਾਕੇ 'ਚ ਫ਼ੌਜੀਆਂ ਨੇ ਪਠਾਨੀ ਸੂਟ 'ਚ ਤਿੰਨ ਘੁਸਪੈਠੀਆਂ ਦੀ ਸ਼ੱਕੀ ਹਰਕਤ ਦੇਖੀ। ਉਨ੍ਹਾਂ ਕਿਹਾ,''ਜਦੋਂ ਭਾਰਤੀ ਫ਼ੌਜ ਵੱਲੋਂ ਘੁਸਪੈਠੀਆਂ ਨੂੰ ਚੁਣੌਤੀ ਦਿੱਤੀ ਗਈ ਤਾਂ ਉਨ੍ਹਾਂ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਫ਼ੌਜ ਨੇ ਜਵਾਬੀ ਕਾਰਵਾਈ ਕੀਤੀ ਜਿਸ ਵਿਚ ਤਿੰਨੋਂ ਅੱਤਵਾਦੀ ਜ਼ਖਮੀ ਹੋ ਗਏ।''

PunjabKesari

ਉਨ੍ਹਾਂ ਕਿਹਾ,''ਗੋਲੀਬਾਰੀ ਬੰਦ ਹੋਣ ਤੋਂ ਬਾਅਦ ਫ਼ੌਜੀਆਂ ਨੇ ਤਲਾਸ਼ ਮੁਹਿੰਮ ਸ਼ੁਰੂ ਕੀਤੀ। ਸੰਘਣੇ ਜੰਗਲ ਹੋਣ ਕਾਰਨ ਫ਼ੌਜ ਦੇ ਜਵਾਨਾਂ ਲਈ ਕਠਿਨਾਈ ਭਰਿਆ ਕੰਮ ਸੀ। ਜਵਾਨਾਂ ਨੂੰ ਜ਼ਖ਼ਮੀਆਂ ਅੱਤਵਾਦੀਆਂ 'ਚੋਂ ਇਕ ਅੱਤਵਾਦੀ ਦੀ ਲਾਸ਼ ਮਿਲੀ ਅਤੇ ਉਸ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਐੱਲ.ਓ.ਸੀ. ਕੋਲ ਹਥਿਆਰ ਅਤੇ ਜੰਗ 'ਚ ਇਸਤੇਮਾਲ ਕੀਤੇ ਜਾਣ ਵਾਲੇ ਕਈ ਹੋਰ ਸਾਮਾਨ ਵੀ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਐੱਲ.ਓ.ਸੀ. ਵੱਲ ਜਾਂਦੇ ਹੋਏ ਰਸਤੇ 'ਚ ਖੂਨ ਦੇ ਨਿਸ਼ਾਨ ਵੀ ਦਿਖਾਈ ਦਿੱਤੇ। ਫ਼ੌਜ ਨੂੰ ਤਲਾਸ਼ ਮੁਹਿੰਮ ਦੌਰਾਨ 2 ਏ.ਕੇ.-74 ਰਾਈਫਲਜ਼ ਨਾਲ ਚਾਰ ਮੈਗਜ਼ੀਨ ਅਤੇ 43 ਗੋਲੀਆਂ, 7 ਰਾਊਂਡ ਅਤੇ ਮੈਗਜ਼ੀਨ ਨਾਲ ਇਕ ਚੀਨੀ ਪਿਸਤੌਲ, ਕੇਬਲ ਅਤੇ ਬੈਟਰੀ ਨਾਲ ਇਕ ਕਲੇਮੋਰ ਮਾਈਨ, ਇਕ ਐੱਸ.ਐੱਮ.ਜੀ. ਮੈਗਜ਼ੀਨ, ਇਕ ਬੈਗ ਅਤੇ ਪਾਬੰਦੀਸ਼ੁਦਾ ਸਮੱਗਰੀ ਨਾਲ ਇਕ ਛੋਟਾ ਪੈਕੇਟ ਵੀ ਮਿਲਿਆ ਹੈ। ਇਸ ਦੇ ਨਾਲ ਹੀ ਸੁਰੱਖਿਆ ਫ਼ੋਰਸਾਂ ਨੇ ਪੁੰਛ ਸੈਕਟਰ 'ਚ ਘੁਸਪੈਠ ਦੀ ਇਕ ਵੱਡੀ ਕੋਸ਼ਿਸ਼ ਨੂੰ ਅਸਫ਼ਲ ਕਰ ਦਿੱਤਾ ਹੈ।

PunjabKesari


author

DIsha

Content Editor

Related News