ਫ਼ੌਜ ਨੇ ਅੱਤਵਾਦੀਆਂ ਦਾ ਟਿਕਾਣੇ ਨੂੰ ਕੀਤਾ ਢਹਿ-ਢੇਰੀ, ਵੱਡੀ ਮਾਤਰਾ ''ਚ ਮਿਲਿਆ ਹਥਿਆਰਾ ਦਾ ਜਖੀਰਾ

10/28/2020 6:03:37 PM

ਜੰਮੂ— ਜੰਮੂ-ਕਸ਼ਮੀਰ ਦੇ ਮੇਂਢਰ 'ਚ ਭਾਰਤੀ ਫ਼ੌਜ ਨੇ ਅੱਤਵਾਦੀਆਂ ਦਾ ਭਾਂਡਾਫੋੜ ਕਰਦੇ ਹੋਏ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਜਾਣਕਾਰੀ ਮੁਤਾਬਕ ਪੁਖ਼ਤਾ ਸੂਚਨਾ ਦੇ ਆਧਾਰ 'ਤੇ ਫ਼ੌਜ ਦੀ 37 ਆਰ. ਆਰ. ਅਤੇ ਪੁਲਸ ਨੇ ਮਿਲ ਕਾਲਾਬਨ 'ਚ ਸੰਯੁਕਤ ਆਪਰੇਸ਼ਨ ਚਲਾਇਆ। ਕਾਲਾਬਨ ਦੇ ਸੰਘਣੇ ਜੰਗਲ ਅੰਦਰ ਅੱਤਵਾਦੀਆਂ ਦਾ ਇਕ ਟਿਕਾਣਾ ਢਹਿ-ਢੇਰੀ ਕਰ ਦਿੱਤਾ। ਇੱਥੋਂ ਸੁਰੱਖਿਆ ਦਸਤਿਆਂ ਨੂੰ ਭਾਰੀ ਮਾਤਰਾ ਵਿਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਹੋਇਆ ਹੈ। ਆਪਰੇਸ਼ਨ 27 ਅਤੇ 28 ਅਕਤੂਬਰ ਦੀ ਮੱਧ ਰਾਤ ਨੂੰ ਚਲਾਇਆ ਗਿਆ। ਸਰਚ ਦੌਰਾਨ ਉਨ੍ਹਾਂ ਨੇ ਅੱਤਵਾਦੀਆਂ ਦੇ ਟਿਕਾਣੇ ਨੂੰ ਢਹਿ-ਢੇਰੀ ਕੀਤਾ।

ਸੁਰੱਖਿਆ ਦਸਤਿਆਂ ਨੂੰ ਟਿਕਾਣੇ ਤੋਂ ਇਕ ਏਕੇ56, 3 ਮੈਗਜ਼ੀਨ, 1 ਰੇਡੀਓ ਸੈੱਟ, ਪਾਕਿਸਤਾਨ ਦੀ ਬਣੀ ਹੋਈ ਇਕ ਪਿਸਤੌਲ, ਸੋਲਰ ਚਾਰਜਰ, ਏਕੇ ਦੀਆਂ 793 ਗੋਲੀਆਂ ਅਤੇ ਪਾਊਚ ਮਿਲੇ ਹਨ। ਪੁਲਸ ਇਸ ਮਾਮਲੇ ਵਿਚ ਜਾਂਚ ਕਰ ਰਹੀ ਹੈ। ਦੱਸ ਦੇਈਏ ਕਿ ਪਾਕਿਸਤਾਨ ਕਸ਼ਮੀਰ ਵਿਚ ਅੱਤਵਾਦੀਆਂ ਨੂੰ ਸਪਲਾਈ ਕਰਨ ਨਾਲ ਹੀ ਉਨ੍ਹਾਂ ਨੂੰ ਹਥਿਆਰ ਸਪਲਾਈ ਕਰਨ ਦਾ ਕੰਮ ਵੀ ਕਰ ਰਿਹਾ ਹੈ। ਹਾਲ ਹੀ 'ਚ ਜੰਮੂ ਦੇ ਆਰ. ਐੱਸ. ਪੁਰਾ ਬਾਰਡਰ 'ਤੇ ਪਾਕਿਸਤਾਨ ਵਲੋਂ ਭੇਜਿਆ ਗਿਆ ਇਕ ਡਰੋਨ ਵੀ ਮਿਲਿਆ ਸੀ, ਉਸ 'ਚ ਕਾਫੀ ਮਾਤਰਾ ਵਿਚ ਹਥਿਆਰ ਮਿਲੇ ਸਨ।


Tanu

Content Editor

Related News