ਜੰਮੂ-ਕਸ਼ਮੀਰ ਵਿੱਚ ਵੱਡਾ ਹਾਦਸਾ, ਲਖਨਪੁਰ ਨੇੜੇ ਫੌਜ ਦਾ ਧਰੁਵ ਹੈਲੀਕਾਪਟਰ ਕ੍ਰੈਸ਼

Monday, Jan 25, 2021 - 09:02 PM (IST)

ਜੰਮੂ-ਕਸ਼ਮੀਰ ਵਿੱਚ ਵੱਡਾ ਹਾਦਸਾ, ਲਖਨਪੁਰ ਨੇੜੇ ਫੌਜ ਦਾ ਧਰੁਵ ਹੈਲੀਕਾਪਟਰ ਕ੍ਰੈਸ਼

ਜੰਮੂ - ਕਸ਼ਮੀਰ ਵਿੱਚ ਲਖਨਪੁਰ ਦੇ ਕੋਲ ਭਾਰਤੀ ਫੌਜ ਦਾ ਧਰੁਵ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ। ਹੈਲੀਕਾਪਟਰ ਹਾਦਸੇ ਵਿੱਚ ਦੋ ਪਾਇਲਟ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਐੱਸ.ਐੱਸ.ਪੀ. ਕਠੁਆ ਸ਼ੈਲੇਂਦਰ ਮਿਸ਼ਰਾ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਜਾਣਕਾਰੀ ਮੁਤਾਬਕ, ਸੋਮਵਾਰ ਸ਼ਾਮ ਨੂੰ ਲਖਨਪੁਰ ਨਾਲ ਲੱਗਦੇ ਫੌਜੀ ਖੇਤਰ ਵਿੱਚ ਫੌਜ ਇੱਕ ਧਰੁਵ ਹੈਲੀਕਾਪਟਰ ਹਾਦਸਾਗ੍ਰਸਤ ਹੋ ਕੇ ਡਿੱਗ ਗਿਆ। ਰੁਟੀਨ ਪੈਟਰੋਲਿੰਗ 'ਤੇ ਨਿਕਲੇ ਹੈਲੀਕਾਪਟਰ ਨੇ ਪਠਾਨਕੋਟ  ਦੇ ਮਾਮੂਨ ਕੈਂਟ ਤੋਂ ਉਡਾਣ ਭਰੀ ਸੀ।
ਇਹ ਵੀ ਪੜ੍ਹੋ - ਗਣਤੰਤਰ ਦਿਵਸ ਤੋਂ ਪਹਿਲਾਂ ਦੀ ਸ਼ਾਮ ਰਾਸ਼‍ਟਰਪਤੀ ਨੇ ਕੀਤਾ ਦੇਸ਼ ਨੂੰ ਸੰਬੋਧਿਤ

ਸੋਮਵਾਰ ਦੀ ਸ਼ਾਮ ਸੱਤ ਵਜੇ ਤੋਂ ਬਾਅਦ ਲਖਨਪੁਰ ਦੇ ਨਜ਼ਦੀਕ ਇਸ ਵਿੱਚ ਤਕਨੀਕੀ ਖ਼ਰਾਬੀ ਆਉਣ ਦੀ ਜਾਣਕਾਰੀ ਮਿਲ ਰਹੀ ਹੈ। ਜਿਸ ਤੋਂ ਬਾਅਦ ਇਸ ਨੂੰ ਫੌਜੀ ਖੇਤਰ ਵਿੱਚ ਲੈਂਡ ਕਰਨ ਦੀ ਕੋਸ਼ਿਸ਼ ਕੀਤੀ ਗਈ।  ਮੌਕੇ ਦੇ ਗਵਾਹਾਂ ਦੇ ਅਨੁਸਾਰ ਚਾਪਰ ਹਾਈ ਟ੍ਰਾਂਸਮਿਸ਼ਨ ਲਾਈਨ ਦੀਆਂ ਤਾਰਾਂ ਨਾਲ ਟਕਰਾਉਂਦਾ ਹੋਇਆ ਸਫੇਦੇ  ਦੇ ਦਰੱਖ਼ਤਾਂ ਦੇ ਵਿੱਚ ਜਾ ਡਿੱਗਿਆ। ਜਿਸ ਤੋਂ ਬਾਅਦ ਚਾਪਰ ਨੂੰ ਅੱਗ ਲੱਗ ਗਈ। ਹੈਲੀਕਾਪਟਰ ਵਿੱਚ ਸਵਾਰ ਦੋਨਾਂ ਜ਼ਖ਼ਮੀ ਪਾਇਲਟਾਂ ਨੂੰ ਸੁਰੱਖਿਅਤ ਬਾਹਰ ਕੱਢਣ ਤੋਂ ਬਾਅਦ ਉਨ੍ਹਾਂ ਨੂੰ ਫੌਜੀ ਹਸਪਤਾਲ ਪਠਾਨਕੋਟ ਰੈਫਰ ਕਰ ਦਿੱਤਾ ਗਿਆ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News