ਫੌਜਾਂ ਦੀ ਮਾਰਕ ਸਮਰੱਥਾ ਵਧਾਉਣ ਲਈ 54,000 ਕਰੋੜ ਦੇ ਰੱਖਿਆ ਸੌਦੇ ਮਨਜ਼ੂਰ
Friday, Mar 21, 2025 - 10:06 AM (IST)

ਨਵੀਂ ਦਿੱਲੀ- ਸਰਕਾਰ ਨੇ ਅੱਜ ਤਿੰਨਾਂ ਫੌਜਾਂ ਦੀ ਮਾਰਕ ਸਮਰੱਥਾ ਵਧਾਉਣ ਲਈ 54,000 ਕਰੋੜ ਰੁਪਏ ਦੇ ਰੱਖਿਆ ਸੌਦਿਆਂ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਵਿਚ ਫੌਜ ਦੇ ਟੈਂਕਾਂ ਲਈ ਵਧੇਰੇ ਸ਼ਕਤੀਸ਼ਾਲੀ ਇੰਜਣ, ਸਮੁੰਦਰੀ ਫੌਜ ਲਈ ਐਂਟੀ-ਸਬਮਰੀਨ ਟਾਰਪੀਡੋ ਅਤੇ ਹਵਾਈ ਫੌਜ ਲਈ ਨਿਗਰਾਨੀ ਪ੍ਰਣਾਲੀ ਅਵਾਕਸ ਦੀ ਖਰੀਦ ਸ਼ਾਮਲ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਰੱਖਿਆ ਪ੍ਰਾਪਤੀ ਪ੍ਰੀਸ਼ਦ ਦੀ ਵੀਰਵਾਰ ਨੂੰ ਇਥੇ ਹੋਈ ਮੀਟਿੰਗ ’ਚ ਇਸ ਸਬੰਧੀ ਇਕ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ।
ਰੱਖਿਆ ਮੰਤਰਾਲਾ ਨੇ ਦੱਸਿਆ ਕਿ ਇਕ ਮਹੱਤਵਪੂਰਨ ਕਦਮ ਦੇ ਤਹਿਤ ਰੱਖਿਆ ਖਰੀਦ ਪ੍ਰੀਸ਼ਦ (ਡੀ. ਏ. ਸੀ.) ਨੇ ਪੂੰਜੀ ਪ੍ਰਾਪਤੀ ਪ੍ਰਕਿਰਿਆ ਦੇ ਵੱਖ-ਵੱਖ ਪੜਾਵਾਂ ਵਿਚ ਸਮਾਂ ਹੱਦ ਨੂੰ ਘੱਟ ਕਰਨ ਲਈ ਦਿਸ਼ਾ-ਨਿਰਦੇਸ਼ਾਂ ਨੂੰ ਵੀ ਮਨਜ਼ੂਰੀ ਦਿੱਤੀ ਹੈ, ਤਾਂ ਜੋ ਉਸ ਨੂੰ ਹੋਰ ਤੇਜ਼, ਜ਼ਿਆਦਾ ਪ੍ਰਭਾਵੀ ਅਤੇ ਕੁਸ਼ਲ ਬਣਾਇਆ ਜਾ ਸਕੇ। ਜ਼ਿਆਦਾ ਪ੍ਰਭਾਵੀ ਖਰੀਦ ਪ੍ਰਕਿਰਿਆ ਸਬੰਧੀ ਫੈਸਲਾ 2025 ਨੂੰ ‘ਸੁਧਾਰ ਸਾਲ’ ਵਜੋਂ ਮਨਾਉਣ ਦੀ ਰੱਖਿਆ ਮੰਤਰਾਲਾ ਦੀ ਪਹਿਲ ਦੇ ਮੁਤਾਬਕ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8