ਫ਼ੌਜ ਮੁਖੀ ਜਨਰਲ ਨਰਵਣੇ ਸਾਊਦੀ ਅਰਬ ਅਤੇ ਯੂ. ਏ. ਈ. ਦੀ ਯਾਤਰਾ ’ਤੇ

Wednesday, Dec 09, 2020 - 09:17 AM (IST)

ਫ਼ੌਜ ਮੁਖੀ ਜਨਰਲ ਨਰਵਣੇ ਸਾਊਦੀ ਅਰਬ ਅਤੇ ਯੂ. ਏ. ਈ. ਦੀ ਯਾਤਰਾ ’ਤੇ

ਨਵੀਂ ਦਿੱਲੀ- ਫ਼ੌਜ ਮੁਖੀ ਜਨਰਲ ਐੱਮ. ਐੱਮ. ਨਰਵਣੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਅਤੇ ਸਾਊਦੀ ਅਰਬ ਦੀ 6 ਦਿਨਾਂ (9 ਤੋਂ 14 ਦਸੰਬਰ) ਦੀ ਯਾਤਰਾ ’ਤੇ ਜਾਣਗੇ। ਕਿਸੇ ਭਾਰਤੀ ਫ਼ੌਜ ਮੁਖੀ ਦੀ ਖਾੜੀ ਖੇਤਰ ’ਚ ਰਣਨੀਤਿਕ ਰੂਪ ਨਾਲ 2 ਮਹੱਤਵਪੂਰਣ ਦੇਸ਼ਾਂ ਦੀ ਹੁਣ ਤੱਕ ਦੀ ਇਹ ਪਹਿਲੀ ਯਾਤਰਾ ਹੈ। ਜਨਰਲ ਨਰਵਣੇ ਦੀ ਇਸ ਯਾਤਰਾ ਨਾਲ ਦੋਵਾਂ ਦੇਸ਼ਾਂ ਦੇ ਨਾਲ ਭਾਰਤ ਦੇ ਵੱਧਦੇ ਰਣਨੀਤਿਕ ਸੰਬੰਧ ਪ੍ਰਦਰਸ਼ਿਤ ਹੁੰਦੇ ਹਨ ਅਤੇ ਇਸ ਨਾਲ ਰੱਖਿਆ ਅਤੇ ਸੁਰੱਖਿਆ ਖੇਤਰ ’ਚ ਸਹਿਯੋਗ ਦੇ ਨਵੇਂ ਰਾਹ ਖੁੱਲ੍ਹਣ ਦੀ ਉਮੀਦ ਹੈ।

ਕਈ ਅਰਬ ਦੇਸ਼ਾਂ ਦੇ ਨਾਲ ਇਜ਼ਰਾਇਲ ਦੇ ਆਮ ਵਾਂਗ ਹੋ ਰਹੇ ਸਬੰਧਾਂ ਅਤੇ ਈਰਾਨ ਦੇ ਸੀਨੀਅਰ ਪ੍ਰਮਾਣੂ ਹਥਿਆਰ ਵਿਗਿਆਨੀ ਮੋਹਸਿਨ ਫਖਰੀਜਾਦੇਹ ਦੀ ਹੱਤਿਆ ਨਾਲ ਪੈਦਾ ਹੋਏ ਹਾਲਾਤ ਸਣੇ ਖਾੜੀ ਖੇਤਰ ’ਚ ਤੇਜ਼ੀ ਨਾਲ ਵਾਪਰ ਰਹੀਆਂ ਘਟਨਾਵਾਂ ਦਰਮਿਆਨ ਜਨਰਲ ਨਰਵਣੇ ਦੀ ਇਹ ਯਾਤਰਾ ਹੋ ਰਹੀ ਹੈ।

ਜਨਰਲ ਨਰਵਣੇ ਦਾ ਪਹਿਲਾ ਠਹਿਰਾਅ ਸੰਯੁਕਤ ਅਰਬ ਅਮੀਰਾਤ ਹੋਵੇਗਾ, ਜਿੱਥੇ ਉਹ ਸੀਨੀਅਰ ਫ਼ੌਜੀ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ ਅਤੇ ਦੋ-ਪੱਖੀ ਰੱਖਿਆ ਸਹਿਯੋਗ ਵਧਾਉਣ ’ਤੇ ਚਰਚਾ ਕਰਨਗੇ ਅਤੇ ਰਾਇਲ ਸਊਦੀ ਲੈਂਡ ਬਲ ਦੇ ਹੈੱਡ-ਕੁਆਰਟਰ ਅਤੇ ਕਿੰਗ ਅਬਦੁਲ ਅਜ਼ੀਜ਼ ਮਿਲਟਰੀ ਅਕੈਡਮੀ ਦਾ ਵੀ ਦੌਰਾ ਕਰਨਗੇ। ਥਲ ਫ਼ੌਜ ਮੁਖੀ ਦੇ ਸਾਊਦੀ ਅਰਬ ਦੇ ਰਾਸ਼ਟਰੀ ਡਿਫੈਂਸ ਯੂਨੀਵਰਸਿਟੀ ਦਾ ਦੌਰਾ ਕਰਨ ਅਤੇ ਸੰਸਥਾਨ ਦੇ ਵਿਦਿਆਰਥੀਆਂ ਅਤੇ ਫੈਕਲਿਟੀ ਮੈਬਰਾਂ ਨੂੰ ਸੰਬੋਧਨ ਕਰਨ ਦਾ ਵੀ ਪ੍ਰੋਗਰਾਮ ਹੈ।
 


author

Lalita Mam

Content Editor

Related News