ਜੰਮੂ ਕਸ਼ਮੀਰ : ਰਾਜੌਰੀ ''ਚ ਫ਼ੌਜ ਦੀ ਐਂਬੂਲੈਂਸ ਖੱਡ ''ਚ ਡਿੱਗੀ, 2 ਜਵਾਨਾਂ ਦੀ ਮੌਤ
Saturday, Apr 29, 2023 - 03:33 PM (IST)
ਰਾਜੌਰੀ (ਭਾਸ਼ਾ)- ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਫ਼ੌਜ ਦੀ ਇਕ ਐਂਬੂਲੈਂਸ ਦੇ ਸੜਕ ਤੋਂ ਫਿਸਲ ਕੇ ਖੱਡ 'ਚ ਡਿੱਗਣ ਨਾਲ ਫ਼ੌਜ ਦੇ 2 ਜਵਾਨਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਐਂਬੂਲੈਂਸ ਕੰਟਰੋਲ ਰੇਖਾ ਕੋਲ ਡੁੰਗੀ ਗਾਲਾ ਦੇ ਕਰੀਬ ਉਦੋਂ ਹਾਦੇਸ ਦਾ ਸ਼ਿਕਾਰ ਹੋ ਗਈ, ਜਦੋਂ ਉਸ ਦੇ ਡਰਾਈਵਰ ਨੇ ਇਕ ਮੋੜ 'ਤੇ ਕੰਟਰੋਲ ਗੁਆ ਦਿੱਤਾ। ਉਨ੍ਹਾਂ ਦੱਸਿਆ ਕਿ ਹਾਦਸੇ 'ਚ ਐਂਬੂਲੈਂਸ ਡਰਾਈਵਰ ਦੀ ਮੌਤ ਹੋ ਗਈ ਅਤੇ ਇਕ ਜਵਾਨ ਸ਼ਹੀਦ ਹੋ ਗਿਆ। ਬਚਾਅ ਕਰਮੀ ਨੇ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਖੱਡ 'ਚੋਂ ਕੱਢ ਲਈਆਂ ਹਨ।