ਹੈਲੀਕਾਪਟਰ ਡੇਗਣ ਦੇ ਅੱਤਵਾਦੀਆਂ ਦੇ ਦਾਅਵੇ ਨੂੰ ਫੌਜ ਨੇ ਫਰਜ਼ੀ ਦੱਸਿਆ

Wednesday, Oct 26, 2022 - 01:07 PM (IST)

ਹੈਲੀਕਾਪਟਰ ਡੇਗਣ ਦੇ ਅੱਤਵਾਦੀਆਂ ਦੇ ਦਾਅਵੇ ਨੂੰ ਫੌਜ ਨੇ ਫਰਜ਼ੀ ਦੱਸਿਆ

ਨਵੀਂ ਦਿੱਲੀ– ਫੌਜ ਨੇ ਉੱਤਰ-ਪੂਰਬ ਦੇ ਕੱਟੜਪੰਥੀ ਗਰੁੱਪ ਪੀਪਲਜ਼ ਲਿਬਰੇਸ਼ਨ ਆਰਮੀ ਅਤੇ ਮਣੀਪੁਰ ਨਾਗਾ ਪੀਪਲਜ਼ ਫਰੰਟ ਦੇ ਉਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ, ਜਿਸ ਵਿਚ ਉਨ੍ਹਾਂ 21 ਅਕਤੂਬਰ ਨੂੰ ਅਰੁਣਾਚਲ ਪ੍ਰਦੇਸ਼ ਵਿਚ ਫੌਜ ਦੇ ਐਡਵਾਂਸ ਲਾਈਟ ਹੈਲੀਕਾਪਟਰ ਨੂੰ ਡੇਗਣ ਦਾ ਦਾਅਵਾ ਕੀਤਾ ਸੀ।

ਅੱਤਵਾਦੀ ਗਰੁੱਪਾਂ ਨੇ ਇੱਕ ਬਿਆਨ ਜਾਰੀ ਕਰ ਕੇ ਦਾਅਵਾ ਕੀਤਾ ਸੀ ਕਿ ਫੌਜ ਦੇ ਹੈਲੀਕਾਪਟਰ ਨੂੰ ਉਸ ਦੇ ਕਾਡਰ ਨੇ ਇੱਕ ਹਮਲੇ ਵਿੱਚ ਡੇਗ ਦਿੱਤਾ ਹੈ। ਫੌਜ ਨੇ ਇਸ ਦਾ ਖੰਡਨ ਕਰਦੇ ਹੋਏ ਕਿਹਾ ਕਿ ਇਹ ਦਾਅਵਾ ਫਰਜ਼ੀ ਹੈ। 21 ਅਗਸਤ ਨੂੰ ਫੌਜ ਦਾ ਹੈਲੀਕਾਪਟਰ ਕ੍ਰੈਸ਼ ਹੋ ਗਿਆ ਸੀ। ਇਸ ਹਾਦਸੇ ’ਚ ਫੌਜ ਦੇ 5 ਜਵਾਨ ਸ਼ਹੀਦ ਹੋ ਗਏ ਸਨ।


author

Rakesh

Content Editor

Related News