ਪੰਜਾਬ ਦੇ ਸਾਬਕਾ ਰਾਜਪਾਲ ਅਰਜੁਨ ਸਿੰਘ ਦੀ ਪਤਨੀ ਦਾ ਦੇਹਾਂਤ

05/15/2019 6:17:18 PM

ਨਵੀਂ ਦਿੱਲੀ—ਪੰਜਾਬ ਦੇ ਸਾਬਕਾ ਰਾਜਪਾਲ ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸਵ. ਅਰਜੁਨ ਸਿੰਘ ਦੀ ਪਤਨੀ ਸਰੋਜ ਕੁਮਾਰੀ ਦਾ ਅੱਜ ਭਾਵ ਬੁੱਧਵਾਰ ਤੜਕੇ ਨੋਇਡਾ 'ਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 84 ਸਾਲ ਦੀ ਸੀ। ਸਰੋਜ ਕੁਮਾਰੀ ਨੂੰ 25 ਅਪ੍ਰੈਲ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਮੱਧ ਪ੍ਰਦੇਸ਼ ਦੇ ਚੁਰਹਟ ਸਥਿਤ ਉਨ੍ਹਾਂ ਦੇ ਗ੍ਰਹਿ ਸ਼ਹਿਰ 'ਚ ਕੀਤਾ ਜਾਏਗਾ। ਉਹ ਪਿਛਲੇ 2 ਸਾਲ ਤੋਂ ਨੋਇਡਾ 'ਚ ਆਪਣੀ ਬੇਟੀ ਵੀਨਾ ਸਿੰਘ ਕੋਲ ਰਹਿ ਰਹੀ ਸੀ। ਵੀਨਾ ਸਿੰਘ ਨੇ ਦੱਸਿਆ ਕਿ ਉਸ ਦੇ ਦੋਵੇਂ ਭਰਾ ਮ੍ਰਿਤਕ ਦੇਹ ਨੂੰ ਚੁਰਹਟ 'ਚ ਲੈ ਕੇ ਜਾਣ ਸੀ। ਸਰੋਜ ਕੁਮਾਰੀ ਦੀ ਮੌਤ ਹੋਣ 'ਤੇ ਮੱਧ ਪ੍ਰਧੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਟਵਿੱਟਰ 'ਤੇ ਦੁੱਖ ਪ੍ਰਗਟ ਕੀਤਾ। 

ਜ਼ਿਕਰਯੋਗ ਹੈ ਕਿ ਅਰਜੁਨ ਸਿੰਘ ਸੂਬੇ ਦੇ ਮੁੱਖ ਮੰਤਰੀ ਦੇ ਨਾਲ ਕੇਂਦਰੀ ਮੰਤੀਰ ਰਹਿ ਚੁੱਕੇ ਹਨ। ਪੰਜਾਬ ਦੇ ਰਾਜਪਾਲ ਦੇ ਤੌਰ 'ਤੇ ਉਨ੍ਹਾਂ ਕਾਰਜਕਾਲ ਚਰਚਾ 'ਚ ਰਿਹਾ, ਪਰ ਸਰੋਜ ਕੁਮਾਰੀ ਰਾਜਨੀਤੀ ਤੋਂ ਦੂਰ ਰਹੇ ਹਨ। ਉਨ੍ਹਾਂ ਦਾ ਵੱਡਾ ਪੁੱਤਰ ਅਜੈ ਸਿੰਘ ਸਿਆਸਤ 'ਚ ਹੈ।


Iqbalkaur

Content Editor

Related News