ਰੱਖਿਆ ਮੰਤਰਾਲੇ ਨੇ ਭਾਰਤੀ ਜਲ ਸੈਨਾ ਲਈ 6 ਰਵਾਇਤੀ ਪਣਡੁੱਬੀਆਂ ਦੇ ਨਿਰਮਾਣ ਨੂੰ ਦਿੱਤੀ ਮਨਜ਼ੂਰੀ

Friday, Jun 04, 2021 - 02:05 PM (IST)

ਰੱਖਿਆ ਮੰਤਰਾਲੇ ਨੇ ਭਾਰਤੀ ਜਲ ਸੈਨਾ ਲਈ 6 ਰਵਾਇਤੀ ਪਣਡੁੱਬੀਆਂ ਦੇ ਨਿਰਮਾਣ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ- ਰੱਖਿਆ ਮੰਤਰਾਲਾ ਨੇ ਲਗਭਗ 43,000 ਕਰੋੜ ਰੁਪਏ ਦੀ ਲਾਗਤ ਨਾਲ ਭਾਰਤੀ ਜਲ ਸੈਨਾ ਲਈ 6 ਰਵਾਇਤੀ ਪਣਡੁੱਬੀਆਂ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਚੀਨ ਦੇ ਵੱਧਦੇ ਜਲ ਸੈਨਿਕ ਕੌਸ਼ਲ ਨਾਲ ਅੰਤਰ ਨੂੰ ਘੱਟ ਕਰਨ ਦੇ ਮਕਸਦ ਨਾਲ ਇਹ ਫ਼ੈਸਲਾ ਲਿਆ ਗਿਆ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ 'ਚ ਰੱਖਿਆ ਐਕਵਾਇਰ ਪ੍ਰੀਸ਼ਦ (ਡੀ.ਏ.ਸੀ.) ਨੇ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਨੂੰ ਦਿੱਲੀ ਦੀਆਂ ਸਰਹੱਦਾਂ ਤੋਂ ਹਟਾਉਣਾ ਚਾਹੁੰਦੀ ਹੈ ਕੇਂਦਰ ਸਰਕਾਰ : ਰਾਕੇਸ਼ ਟਿਕੈਤ

ਡੀ.ਏ.ਸੀ. ਖਰੀਦ ਸੰਬੰਧੀ ਫ਼ੈਸਲੇ ਲੈਣ ਵਾਲੀ ਰੱਖਿਆ ਮੰਤਰਾਲੇ ਦੀ ਸਰਵਉੱਚ ਸੰਸਥਾ ਹੈ। ਸੂਤਰਾਂ ਨੇ ਦੱਸਿਆ ਕਿ ਪਣਡੁੱਬੀਆਂ ਦੇ ਨਿਰਧਾਰਨ ਅਤੇ ਸ਼ਾਨਦਾਰ ਪ੍ਰਾਜੈਕਟ ਲਈ ਅਪੀਲ ਪੱਤਰ (ਰਿਕਵੈਸਟ ਫਾਰ ਪ੍ਰੋਪੋਜਲ) ਜਾਰੀ ਕਰਨ, ਜਿਵੇਂ ਹੋਰ ਮਹੱਤਵਪੂਰਨ ਕੰਮਾਂ ਨੂੰ ਰੱਖਿਆ ਮੰਤਰਾਲੇ ਅਤੇ ਭਾਰਤੀ ਜਲ ਸੈਨਾ ਦੇ ਵੱਖ-ਵੱਖ ਦਲਾਂ ਨੇ ਪੂਰਾ ਕਰ ਲਿਆ ਹੈ।

ਇਹ ਵੀ ਪੜ੍ਹੋ : ਪਰੀਆਂ ਦੇ ਹੱਥ ਦਾ ਪਾਣੀ’ ਪੀਣ ਜੁਟੀ ਭੀੜ, ਕੋਰੋਨਾ ਨਿਯਮਾਂ ਦੀਆਂ ਜਮ ਕੇ ਉੱਡੀਆਂ ਧੱਜੀਆਂ


author

DIsha

Content Editor

Related News