ਘਰ ਬੈਠਿਆਂ ਹੀ ਮਿੰਟਾਂ ''ਚ ਕਰੋ ਵੋਟਰ ਕਾਰਡ ਲਈ ਅਪਲਾਈ, ਨਹੀਂ ਲੱਗੇਗਾ ਕੋਈ ਪੈਸਾ

Tuesday, Sep 24, 2024 - 11:46 PM (IST)

ਘਰ ਬੈਠਿਆਂ ਹੀ ਮਿੰਟਾਂ ''ਚ ਕਰੋ ਵੋਟਰ ਕਾਰਡ ਲਈ ਅਪਲਾਈ, ਨਹੀਂ ਲੱਗੇਗਾ ਕੋਈ ਪੈਸਾ

ਨੈਸ਼ਨਲ ਡੈਸਕ : ਵੋਟਰ ਕਾਰਡ ਇਕ ਮਹੱਤਵਪੂਰਨ ਪਛਾਣ ਪੱਤਰ ਹੈ, ਜੋ ਵੋਟ ਪਾਉਣ ਲਈ ਜ਼ਰੂਰੀ ਹੈ। ਜੇਕਰ ਤੁਹਾਡਾ ਨਾਂ ਵੋਟਰ ਰਜਿਸਟਰ ਵਿਚ ਨਹੀਂ ਹੈ ਤਾਂ ਤੁਸੀਂ ਚੋਣਾਂ ਦੌਰਾਨ ਵੋਟ ਨਹੀਂ ਪਾ ਸਕਦੇ ਹੋ। 18 ਸਾਲ ਦੀ ਉਮਰ ਤੋਂ ਬਾਅਦ ਵੋਟਰ ਕਾਰਡ ਬਣਾਉਣਾ ਲਾਜ਼ਮੀ ਹੈ। ਤੁਸੀਂ ਇਸ ਨੂੰ ਬਣਾਉਣ ਲਈ ਆਨਲਾਈਨ ਅਰਜ਼ੀ ਦੇ ਸਕਦੇ ਹੋ ਅਤੇ ਇਹ ਪੂਰੀ ਤਰ੍ਹਾਂ ਮੁਫਤ ਹੈ।

ਵੋਟਰ ਕਾਰਡ ਲਈ ਅਰਜ਼ੀ ਦੇਣ ਲਈ ਪਹਿਲਾਂ voters.eci.gov.in 'ਤੇ ਜਾਓ। ਉੱਥੇ ਸਾਈਨ ਅੱਪ 'ਤੇ ਕਲਿੱਕ ਕਰੋ। ਆਪਣਾ ਮੋਬਾਈਲ ਨੰਬਰ ਅਤੇ ਈਮੇਲ ID ਦਰਜ ਕਰੋ ਅਤੇ ਕੈਪਚਾ ਭਰੋ। ਇਸ ਤੋਂ ਬਾਅਦ ਆਪਣੀ ਨਿੱਜੀ ਜਾਣਕਾਰੀ ਭਰੋ ਅਤੇ ਨਵਾਂ ਪਾਸਵਰਡ ਸੈੱਟ ਕਰੋ। ਫਿਰ OTP (ਵਨ ਟਾਈਮ ਪਾਸਵਰਡ) ਦਰਜ ਕਰੋ। ਹੁਣ ਤੁਹਾਡੀ ਆਈਡੀ ਅਤੇ ਪਾਸਵਰਡ ਸਫਲਤਾਪੂਰਵਕ ਬਣ ਗਿਆ ਹੈ। ਇਸ ਦੀ ਵਰਤੋਂ ਕਰਕੇ ਲੌਗਇਨ ਕਰੋ।

ਇਹ ਵੀ ਪੜ੍ਹੋ : ਦਿੱਲੀ ਏਅਰਪੋਰਟ 'ਤੇ ਸ਼ੁਰੂ ਹੋਵੇਗੀ ਏਅਰ ਟ੍ਰੇਨ, ਟਰਮੀਨਲਾਂ ਵਿਚਾਲੇ ਯਾਤਰਾ ਹੋਵੇਗੀ ਹੋਰ ਆਸਾਨ

ਅੱਗੇ, ਨਵੇਂ ਵੋਟਰ ਕਾਰਡ ਲਈ ਅਰਜ਼ੀ ਦੇਣ ਲਈ ਫਾਰਮ 6 ਭਰੋ। ਨਾਲ ਹੀ ਤੁਹਾਨੂੰ ਆਪਣਾ ਪਛਾਣ ਪੱਤਰ (ਜਿਵੇਂ ਕਿ ਆਧਾਰ ਕਾਰਡ, ਪੈਨ ਕਾਰਡ ਆਦਿ) ਅਪਲੋਡ ਕਰਨਾ ਹੋਵੇਗਾ। ਬਿਨੈ-ਪੱਤਰ ਦੀ ਪ੍ਰਕਿਰਿਆ ਦੇ ਆਖਰੀ ਪੜਾਅ ਵਿਚ ਤੁਹਾਨੂੰ ਇਕ ਐਲਾਨ ਪੱਤਰ ਭਰਨਾ ਹੋਵੇਗਾ ਜਿਸ ਵਿਚ ਤੁਹਾਨੂੰ ਇਹ ਦੱਸਣਾ ਹੋਵੇਗਾ ਕਿ ਤੁਹਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਹੀ ਹੈ।

ਹੁਣ ਸਾਰੇ ਵੇਰਵਿਆਂ ਦੀ ਜਾਂਚ ਕਰਨ ਤੋਂ ਬਾਅਦ ਪ੍ਰੀਵਿਊ 'ਤੇ ਕਲਿੱਕ ਕਰੋ ਅਤੇ ਫਿਰ ਸਬਮਿਟ ਕਰੋ। ਅਰਜ਼ੀ ਜਮ੍ਹਾ ਕਰਨ ਤੋਂ ਬਾਅਦ ਤੁਸੀਂ ਇਕ ਰਸੀਦ ਡਾਊਨਲੋਡ ਕਰ ਸਕਦੇ ਹੋ ਜਿਸ ਿਵਚ ਇਕ ਹਵਾਲਾ ਨੰਬਰ ਹੋਵੇਗਾ। ਇਸ ਨੰਬਰ ਤੋਂ ਤੁਸੀਂ ਆਪਣੇ ਵੋਟਰ ਕਾਰਡ ਦੀ ਸਥਿਤੀ ਦੀ ਜਾਂਚ ਕਰ ਸਕਦੇ ਹੋ। ਵੋਟਰ ਕਾਰਡ ਬਣ ਜਾਣ ਤੋਂ ਬਾਅਦ ਤੁਸੀਂ ਇਸਦੀ PDF ਡਾਊਨਲੋਡ ਕਰ ਸਕਦੇ ਹੋ। ਕੁਝ ਦਿਨਾਂ ਦੇ ਅੰਦਰ ਤੁਹਾਡਾ ਵੋਟਰ ਕਾਰਡ ਤੁਹਾਡੇ ਪਤੇ 'ਤੇ ਭੇਜ ਦਿੱਤਾ ਜਾਵੇਗਾ। ਇਸ ਪ੍ਰਕਿਰਿਆ ਨੂੰ ਪੂਰਾ ਕਰਕੇ ਤੁਸੀਂ ਆਉਣ ਵਾਲੀਆਂ ਚੋਣਾਂ ਵਿਚ ਆਪਣੀ ਵੋਟ ਦਾ ਅਧਿਕਾਰ ਪ੍ਰਾਪਤ ਕਰ ਸਕਦੇ ਹੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Sandeep Kumar

Content Editor

Related News