ਜਿਗਨੇਸ਼ ਦੀ ਵੇਮੁਲਾ ਦੀ ਮਾਂ ਨੂੰ ਅਪੀਲ- ਚੋਣਾਂ ਲੜ ਕੇ ਸਮਰਿਤੀ ਨੂੰ ਸਿਖਾਉਣ ਸਬਕ

Thursday, Jan 18, 2018 - 05:32 PM (IST)

ਜਿਗਨੇਸ਼ ਦੀ ਵੇਮੁਲਾ ਦੀ ਮਾਂ ਨੂੰ ਅਪੀਲ- ਚੋਣਾਂ ਲੜ ਕੇ ਸਮਰਿਤੀ ਨੂੰ ਸਿਖਾਉਣ ਸਬਕ

ਗੁਜਰਾਤ— ਇੱਥੇ ਦਲਿਤ ਅੰਦੋਲਨ 'ਚੋਂ ਨਿਕਲੇ ਜਿਗਨੇਸ਼ ਮੇਵਾਨੀ ਨੇ ਭਾਜਪਾ ਦੇ ਖਿਲਾਫ ਫਿਰ ਮੋਰਚਾ ਖੋਲ੍ਹ ਦਿੱਤਾ ਹੈ। 2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਉਨ੍ਹਾਂ ਨੇ ਸਿਆਸੀ ਦਾਅ ਖੇਡਣਾ ਸ਼ੁਰੂ ਕਰ ਦਿੱਤਾ ਹੈ। ਹੈਦਰਾਬਾਦ ਯੂਨੀਵਰਸਿਟੀ ਦੇ ਵਿਦਿਆਰਥੀ ਰੋਹਿਤ ਵੇਮੁਲਾ ਦੀ ਖੁਦਕੁਸ਼ੀ ਦੇ 2 ਸਾਲ ਪੂਰੇ ਹੋਣ 'ਤੇ ਗੁਜਰਾਤ ਤੋਂ ਵਿਧਾਇਕ ਜਿਗਨੇਸ਼ ਨੇ ਵੇਮੁਲਾ ਦੀ ਮਾਂ ਨੂੰ ਚੋਣਾਂ ਲੜਨ ਦੀ ਅਪੀਲ ਕੀਤੀ ਹੈ।
ਜਿਗਨੇਸ਼ ਨੇ ਟਵੀਟ ਕੀਤਾ ਕਿ ਮੈਂ ਰਾਧਿਕਾ ਵੇਮੁਲਾ ਨੂੰ ਅਪੀਲ ਕਰਦਾ ਹਾਂ ਕਿ ਉਹ 2019 'ਚ ਲੋਕ ਸਭਾ ਚੋਣਾਂ ਲੜਨ ਅਤੇ ਸਮਰਿਤੀ ਇਰਾਨੀ ਨੂੰ ਸਬਕ ਸਿਖਾਉਣ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਰਨਾਟਕ ਚੋਣਾਂ 'ਚ ਰਾਧਿਕਾ ਵੇਮੁਲਾ ਭਾਜਪਾ ਅਤੇ ਸੰਘ ਪਰਿਵਾਰ ਦੀ ਹਾਰ ਯਕੀਨੀ ਕਰਨ ਲਈ ਚੋਣ ਪ੍ਰਚਾਰ ਕਰਨ। ਦਲਿਤ ਨੇਤਾ ਹੈਦਰਾਬਾਦ ਸੈਂਟਰਲ ਯੂਨੀਵਰਸਿਟੀ 'ਚ ਰੋਹਿਤ ਵੇਮੁਲਾ ਦੀ ਦੂਜੀ ਬਰਸੀ 'ਚ ਹਿੱਸਾ ਲੈਣ ਆਏ ਸਨ। ਜ਼ਿਕਰਯੋਗ ਹੈ ਕਿ ਵਿਦਿਆਰਥੀ ਰੋਹਿਤ ਵੇਮੁਲਾ ਨੇ 17 ਜਨਵਰੀ 2016 ਨੂੰ ਖੁਦਕੁਸ਼ੀ ਕਰ ਲਈ ਸੀ, ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਕਾਫੀ ਵਿਰੋਧ ਪ੍ਰਦਰਸ਼ਨ ਕੀਤਾ ਸੀ। ਵਿਰੋਧੀ ਪਾਰਟੀਆਂ ਨੇ ਭਾਜਪਾ ਸਰਕਾਰ ਨੂੰ ਇਸ ਮਾਮਲੇ ਦਾ ਦੋਸ਼ੀ ਠਹਿਰਾਇਆ ਸੀ।

 


Related News