ਅਬਦੁੱਲ ਕਲਾਮ ਇਕ ਅਜਿਹੇ ਰਾਸ਼ਟਰਪਤੀ, ਜਿਨ੍ਹਾਂ ਨੂੰ ਪੜ੍ਹਾਈ ਲਈ ਵੇਚਣੀ ਪਈ ਅਖ਼ਬਾਰ

10/15/2019 12:39:18 PM

ਨਵੀਂ ਦਿੱਲੀ— ਭਾਰਤ ਦੇ ਸਾਬਕਾ ਰਾਸ਼ਟਰਪਤੀ ਏ. ਪੀ. ਜੀ. ਅਬਦੁੱਲ ਕਲਾਮ ਦੀ ਅੱਜ ਜਯੰਤੀ ਹੈ। ਭਾਰਤ ਨੂੰ ਮਿਜ਼ਾਈਲ ਅਤੇ ਪਰਮਾਣੂ ਸ਼ਕਤੀ ਸੰਪੰਨ ਬਣਾਉਣ ਵਾਲੇ ਡਾ. ਏ. ਪੀ. ਜੀ. ਅਬਦੁੱਲ ਕਲਾਮ ਅੱਜ ਦੇ ਹੀ ਦਿਨ ਜਨਮੇ ਸਨ। ਉਨ੍ਹਾਂ ਦਾ ਜਨਮ 15 ਅਕਤੂਬਰ 1931 ਨੂੰ ਦੱਖਣੀ ਭਾਰਤੀ ਸੂਬੇ ਤਾਮਿਲਨਾਡੂ ਦੇ ਰਾਮੇਸ਼ਵਰ 'ਚ ਹੋਇਆ ਸੀ। ਉਨ੍ਹਾਂ ਦਾ ਪੂਰਾ ਨਾਮ ਅਵੁਲ ਪਾਰਿਕ ਜੈਨੁਲਾਬਦੀਨ ਅਬਦੁੱਲ ਕਲਾਮ ਸੀ। ਕਲਾਮ ਦਾ ਵਿਅਕਤੀਤੱਵ ਪੂਰੀ ਦੁਨੀਆ ਲਈ ਪ੍ਰੇਰਣਾਦਾਇਕ ਰਿਹਾ ਹੈ। ਉਹ ਜਿੰਨੇ ਚੰਗੇ ਵਿਗਿਆਨੀ ਸਨ, ਓਨੇ ਹੀ ਚੰਗੇ ਇਨਸਾਨ ਸਨ। 

ਸਿੱਖਿਆ ਲਈ ਅਖ਼ਬਾਰ ਤਕ ਵੇਚੀ
ਕਲਾਮ ਨੇ ਸਾਲ 2002 ਤੋਂ 2007 ਤੱਕ 11ਵੇਂ ਰਾਸ਼ਟਰਪਤੀ ਦੇ ਰੂਪ ਵਿਚ ਦੇਸ਼ ਦੀ ਸੇਵਾ ਕੀਤੀ। ਕਲਾਮ ਵਿਗਿਆਨੀ ਜ਼ਰੂਰ ਸਨ ਪਰ ਉਹ ਸਾਹਿਤ 'ਚ ਖਾਸ ਦਿਲਚਸਪੀ ਰੱਖਦੇ ਸਨ। ਉਨ੍ਹਾਂ ਨੇ ਕਈ ਕਵਿਤਾਵਾਂ ਵੀ ਲਿਖੀਆਂ। ਇਕ ਮੱਧ ਵਰਗ ਪਰਿਵਾਰ ਤੋਂ ਆਉਣ ਵਾਲੇ ਕਲਾਮ ਨੇ ਆਪਣੀ ਸਿੱਖਿਆ ਲਈ ਅਖ਼ਬਾਰ ਤਕ ਵੇਚੀ ਸੀ। ਕਲਾਮ ਦੇ ਸੰਘਰਸ਼ ਭਰੀ ਜ਼ਿੰਦਗੀ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਕਲਾਮ ਕਹਿੰਦੇ ਸਨ- 'ਦੇਸ਼ ਦਾ ਸਭ ਤੋਂ ਚੰਗਾ ਦਿਮਾਗ ਕਲਾਸ ਰੂਮ ਦੇ ਆਖਰੀ ਬੈਂਚਾਂ 'ਤੇ ਮਿਲ ਸਕਦਾ ਹੈ।'

ਮਿਲੇ ਇਹ ਖਾਸ ਸਨਮਾਨ—
ਕਲਾਮ ਨੂੰ 81ਵੇਂ ਰਾਸ਼ਟਰਪਤੀ ਕਲਾਮ ਨੂੰ 1981 'ਚ ਭਾਰਤ ਸਰਕਾਰ ਨੇ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ, ਪਦਮ ਭੂਸ਼ਣ ਅਤੇ ਫਿਰ 1990 'ਚ ਪਦਮ ਵਿਭੂਸ਼ਣ ਅਤੇ 1997 'ਚ ਭਾਰਤ ਰਤਨ ਨਾਲ ਸਨਮਾਨਤ ਕੀਤਾ ਹੈ। 

ਕਿਹਾ ਜਾਂਦਾ ਮਿਜ਼ਾਈਲ ਮੈਨ
ਕਲਾਮ ਨੂੰ ਮਿਜ਼ਾਈਲ ਮੈਨ ਨਾਲ ਵੀ ਜਾਣਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਪੁਲਾੜ ਅਤੇ ਰੱਖਿਆ ਦੇ ਖੇਤਰ 'ਚ ਖਾਸ ਯੋਗਦਾਨ ਦਿੱਤਾ ਸੀ। ਭਾਰਤ ਨੂੰ ਬੈਲਸਟਿਕ ਮਿਜ਼ਾਈਲ ਅਤੇ ਲਾਂਚਿੰਗ ਤਕਨਾਲੋਜੀ 'ਚ ਆਤਮ ਨਿਰਭਰ ਬਣਾਉਣ ਕਾਰਨ ਹੀ ਅਬਦੁੱਲ ਕਲਾਮ ਦਾ ਨਾਂ ਮਿਜ਼ਾਈਲ ਮੈਨ ਪਿਆ। ਦੇਸ਼ ਦੀ ਪਹਿਲੀ ਮਿਜ਼ਾਈਲ ਕਲਾਮ ਦੀ ਦੇਖ-ਰੇਖ ਵਿਚ ਹੀ ਬਣੀ ਸੀ। 

ਰੱਖਿਆ ਖੋਜ ਵਿਕਾਸ ਪ੍ਰਯੋਗਸ਼ਾਲਾ ਦੇ ਡਾਇਰੈਕਟਰ ਬਣੇ
ਸਾਲ 1962 'ਚ ਕਲਾਮ ਇਸਰੋ ਪਹੁੰਚੇ। ਇਨ੍ਹਾਂ ਦੇ ਪ੍ਰਾਜੈਕਟ ਡਾਇਰੈਕਟਰ ਰਹਿੰਦੇ ਭਾਰਤ ਨੇ ਆਪਣਾ ਪਹਿਲਾ ਦੇਸ਼ ਨਿਰਮਿਤ ਸੈਟੇਲਾਈਟ ਲਾਂਚਿੰਗ ਯਾਨ ਐੱਸ. ਐੱਲ. ਵੀ-3 ਬਣਾਇਆ। 1982 'ਚ ਕਲਾਮ ਨੂੰ ਰੱਖਿਆ ਖੋਜ ਵਿਕਾਸ ਪ੍ਰਯੋਗਸ਼ਾਲਾ ਦਾ ਡਾਇਰੈਕਟਰ ਬਣਾਇਆ ਗਿਆ। ਉਸ ਦੌਰਾਨ ਅੰਨਾ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਡਾਕਟਰ ਦੀ ਉਪਾਧੀ ਨਾਲ ਸਨਮਾਨਤ ਕੀਤਾ ਗਿਆ। ਅਬਦੁੱਲ ਕਲਾਮ ਕਹਿੰਦੇ ਸਨ- 'ਸੁਪਨੇ ਉਹ ਨਹੀਂ ਹੁੰਦੇ ਜੋ ਤੁਸੀਂ ਸੌਂਣ ਤੋਂ ਬਾਅਦ ਦੇਖਦੇ ਹੋ, ਸੁਪਨੇ ਉਹ ਹੁੰਦੇ ਹਨ ਜੋ ਤੁਹਾਨੂੰ ਸੌਂਣ ਨਹੀਂ ਦਿੰਦੇ।'


Tanu

Content Editor

Related News