UK 'ਚ ਭਾਰਤੀ ਰਾਜਦੂਤ ਨੂੰ ਗੁਰਦੁਆਰਾ ਸਾਹਿਬ ਜਾਣ ਤੋਂ ਰੋਕਣ 'ਤੇ ਮਨਜਿੰਦਰ ਸਿਰਸਾ ਦਾ ਬਿਆਨ

09/30/2023 1:18:45 PM

ਨਵੀਂ ਦਿੱਲੀ (ਏਜੰਸੀ)- ਯੂਨਾਈਟੇਡ ਕਿੰਗਡਮ 'ਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਈਸਵਾਮੀ ਨੂੰ ਸਕਾਟਲੈਂਡ 'ਚ ਇਕ ਗੁਰਦੁਆਰੇ 'ਚ ਪ੍ਰਵੇਸ਼ ਕਰਨ ਤੋਂ ਰੋਕਿਆ ਗਿਆ ਸੀ। ਇਸ ਘਟਨਾ ਦੀ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਵਲੋਂ ਨਿੰਦਾ ਕੀਤੀ ਗਈ ਹੈ। ਸਿਰਸਾ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ,''ਮੈਂ ਇਸ ਦੀ ਸਖ਼ਤ ਨਿੰਦਾ ਕਰਦਾ ਹਾਂ ਕਿ ਵਿਕਰਮ ਦੋਰਾਈਸਵਾਮੀ ਨੂੰ ਸਕਾਟਲੈਂਡ ਦੇ ਇਕ ਗੁਰਦੁਆਰੇ 'ਚ ਪ੍ਰਵੇਸ਼ ਕਰਨ ਤੋਂ ਰੋਕਿਆ ਗਿਆ ਸੀ। ਕਿਸੇ ਵੀ ਧਰਮ ਜਾਂ ਭਾਈਚਾਰੇ ਦਾ ਕੋਈ ਵੀ ਵਿਅਕਤੀ ਇੱਥੇ (ਗੁਰਦੁਆਰਾ) ਆ ਸਕਦਾ ਹੈ।'' ਸਿਰਸਾ ਨੇ ਕਿਹਾ ਕਿ ਕਿਸੇ ਵੀ ਧਰਮ ਜਾਂ ਭਾਈਚਾਰੇ ਦਾ ਵਿਅਕਤੀ ਗੁਰਦੁਆਰੇ ਜਾ ਸਕਦਾ ਹੈ ਅਤੇ ਦੁਨੀਆ 'ਚ ਸਿੱਖਾਂ ਲਈ ਸਭ ਤੋਂ ਸੁਰੱਖਿਅਤ ਜਗ੍ਹਾ ਭਾਰਤ 'ਚ ਹੈ।

 

ਭਾਜਪਾ ਨੇਤਾ ਦੀ ਇਹ ਟਿੱਪਣੀ ਭਾਰਤੀ ਦੂਤ ਦੋਰਾਈਸਵਾਮੀ ਨੂੰ ਸ਼ੁੱਕਰਵਾਰ ਨੂੰ ਸਕਾਟਲੈਂਡ ਦੇ ਗਲਾਸਗੋ 'ਚ ਇਕ ਗੁਰਦੁਆਰੇ 'ਚ ਪ੍ਰਵੇਸ਼ ਕਰਨ ਤੋਂ ਰੋਕੇ ਜਾਣ ਤੋਂ ਬਾਅਦ ਆਈ ਹੈ। ਦੱਸਣਯੋਗ ਹੈ ਕਿ 'ਸਿੱਖ ਯੂਥ ਯੂਕੇ' ਦੇ ਇੰਸਟਾਗ੍ਰਾਮ ਚੈਨਲ 'ਤੇ ਪੋਸਟ ਕੀਤੀ ਇਕ ਕਥਿਤ ਵੀਡੀਓ ਦੇ ਅਨੁਸਾਰ, ਇਕ ਵਿਅਕਤੀ ਖਾਲਿਸਤਾਨੀ ਸਮਰਥਕ ਕਾਰਕੁਨ ਦੋਰਾਈਸਵਾਮੀ ਨੂੰ ਅਲਬਰਟ ਡਰਾਈਵ 'ਤੇ ਗਲਾਸਗੋ ਗੁਰਦੁਆਰੇ ਵਿਚ ਦਾਖ਼ਲ ਹੋਣ ਤੋਂ ਰੋਕਦਾ ਦੇਖਿਆ ਗਿਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News