ਅਨੁਰਾਗ ਠਾਕੁਰ ਨੇ ਚਾਂਦਨੀ ਚੌਕ ’ਚ ਉਠਾਇਆ ਕੂੜਾ, ਸਵੱਛਤਾ ਮੁਹਿੰਮ ਦਾ ਸ਼ੁੱਭ ਆਰੰਭ

Thursday, Oct 20, 2022 - 12:44 PM (IST)

ਅਨੁਰਾਗ ਠਾਕੁਰ ਨੇ ਚਾਂਦਨੀ ਚੌਕ ’ਚ ਉਠਾਇਆ ਕੂੜਾ, ਸਵੱਛਤਾ ਮੁਹਿੰਮ ਦਾ ਸ਼ੁੱਭ ਆਰੰਭ

ਨਵੀਂ ਦਿੱਲੀ (ਬਿਊਰੋ)– ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਬੁੱਧਵਾਰ ਨੂੰ ਦਿੱਲੀ ਦੇ ਚਾਂਦਨੀ ਚੌਕ ਤੋਂ ਸਵੱਛ ਭਾਰਤ-2022 ਦੇ ਤਹਿਤ ਪੂਰੇ ਭਾਰਤ ਵਿਚ ਮੈਗਾ ਸਵੱਛਤਾ ਮੁਹਿੰਮ ਦਾ ਸ਼ੁੱਭ ਆਰੰਭ ਕੀਤਾ। ਉਨ੍ਹਾਂ ਦਿੱਲੀ ਦੇ ਚਾਂਦਨੀ ਚੌਕ ਵਿਚ ਇਕ ਵਿਸ਼ੇਸ਼ ਮੁਹਿੰਮ ਵਿਚ ਹਿੱਸਾ ਲਿਆ। ਚਾਂਦਨੀ ਚੌਕ ਦੇ ਟਾਊਨ ਹਾਲ ਇਲਾਕੇ ਵਿਚ ਉਨ੍ਹਾਂ ਅੱਗੇ ਵਧ ਕੇ ਕੂੜਾ ਉਠਾਇਆ ਅਤੇ ਲੋਕਾਂ ਨੂੰ ਆਪਣੇ-ਆਪਣੇ ਇਲਾਕਿਆਂ ਦੇ ਨਾਲ-ਨਾਲ ਪੂਰੇ ਖੇਤਰ ਦੀ ਸਫਾਈ ਦਾ ਧਿਆਨ ਰੱਖਣ ਦੀ ਵੀ ਅਪੀਲ ਕੀਤੀ। ਇਸ ਮੌਕੇ ਲੋਕਾਂ ਨੂੰ ਸਵੱਛਤਾ ਸਹੁੰ ਵੀ ਚੁਕਾਈ ਗਈ।

ਇਸ ਮੌਕੇ ਅਨੁਰਾਗ ਠਾਕੁਰ ਨੇ ਕਿਹਾ ਕਿ ਸਵੱਛ ਭਾਰਤ ਸਿਰਫ ਇਕ ਪ੍ਰੋਗਰਾਮ ਨਹੀਂ ਹੈ ਸਗੋਂ ਇਹ ਆਮ ਆਦਮੀ ਦੀਆਂ ਅਸਲੀ ਚਿੰਤਾਵਾਂ ਅਤੇ ਇਸ ਮੁੱਦੇ ਨੂੰ ਦੂਰ ਕਰਨ ਦੇ ਉਨ੍ਹਾਂ ਦੇ ਸੰਕਲਪ ਨੂੰ ਦਰਸਾਉਂਦਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮੇਸ਼ਾ ਜਨਤਾ ਦੀ ਭਾਈਵਾਲੀ ਨਾਲ ਜਨ ਅੰਦੋਲਨ ਦੀ ਗੱਲ ਨੂੰ ਦੁਹਰਾਇਆ ਹੈ ਅਤੇ ਨੌਜਵਾਨਾਂ ਦੀ ਭਾਈਵਾਲੀ ਤੋਂ ਬਿਨਾਂ ਕੋਈ ਵੀ ਮੁਹਿੰਮ ਅਧੂਰੀ ਹੈ। ਸਵੱਛ ਭਾਰਤ ਦੇ ਸੁਪਨੇ ਨੂੰ ਪੂਰਾ ਕੀਤੇ ਬਿਨਾਂ ਇਕ ਨਵੇਂ ਭਾਰਤ ਅਤੇ ਇਕ ਵਿਕਸਿਤ ਭਾਰਤ ਦੇ ਸੁਪਨੇ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ।

PunjabKesari

ਅਨੁਰਾਗ ਠਾਕੁਰ ਨੇ ਕਿਹਾ ਕਿ ਇਕ ਮਹੀਨੇ ਦੀ ਮਿਆਦ ਵਿਚ ਇਕ ਕਰੋੜ ਕਿਲੋਗ੍ਰਾਮ ਕੂੜਾ ਇਕੱਠਾ ਕਰਨ ਦੇ ਉਦੇਸ਼ ਨਾਲ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਸੀ। 18 ਦਿਨਾਂ ਵਿਚ 84 ਲੱਖ ਕਿਲੋ ਪਲਾਸਟਿਕ ਦਾ ਕੂੜਾ ਇਕੱਠਾ ਕਰ ਚੁੱਕੇ ਹਾਂ ਅਤੇ ਆਪਣੇ ਟੀਚੇ ਦੇ ਪਾਰ ਜਾਣ ਲਈ ਤਿਆਰ ਹਾਂ। ਸਵੱਛਤਾ ਕੰਮ ਦੇਸ਼ ਦੇ ਜ਼ਿਲਿਆਂ ਦੇ ਇਤਿਹਾਸਕ ਸਥਾਨਾਂ, ਭਾਈਚਾਰਕ ਕੇਂਦਰਾਂ, ਸਕੂਲਾਂ, ਪਿੰਡਾਂ ਅਤੇ ਹੋਰਨਾਂ ਸਥਾਨਾਂ ’ਤੇ ਕੀਤਾ ਗਿਆ। ਬਹੁਤ ਸਾਰੇ ਲੋਕ ਅਤੇ ਵਿਸ਼ੇਸ਼ ਰੂਪ ਨਾਲ ਯੁਵਾ, ਆਪਣੇ ਪਿਛੋਕੜ ਅਤੇ ਜੁੜਾਅ ਤੋਂ ਇਲਾਵਾ ਨਾ ਸਿਰਫ ਇਸ ਪ੍ਰੋਗਰਾਮ ਵਿਚ ਹਿੱਸਾ ਲੈ ਰਹੇ ਹਨ ਸਗੋਂ ਦੂਜਿਆਂ ਨੂੰ ਵੀ ਇਸ ਪੂਰੀ ਤਰ੍ਹਾਂ ਨਾਲ ਸਵੈ-ਇੱਛੁਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਅਤੇ ਉਤਸ਼ਾਹਿਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ।

ਅਨੁਰਾਗ ਠਾਕੁਰ ਨੇ ਕਿਹਾ ਕਿ ਸਵੱਛਤਾ ਤੋਂ ਬਿਨਾਂ ਅਸੀਂ ਲੋਕਾਂ ਦੀ ਚੰਗੀ ਸਿਹਤ ਅਤੇ ਭਲਾਈ ਨੂੰ ਯਕੀਨੀ ਨਹੀਂ ਬਣਾ ਸਕਦੇ। ਇਸ ਦੇ ਲਈ ਜਾਗਰੂਕਤਾ ਪੈਦਾ ਕਰਨ ਅਤੇ ਲੋਕਾਂ ਦੀ ਮਾਨਸਿਕਤਾ ਬਦਲਣ ਦੀ ਲੋੜ ਹੈ।

PunjabKesari

ਜਨਜਾਤੀ ਯੁਵਾ ਆਦਾਨ-ਪ੍ਰਦਾਨ ਪ੍ਰੋਗਰਾਮ ਆਯੋਜਿਤ

ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਨੇ ਗ੍ਰਹਿ ਮੰਤਰਾਲਾ ਦੇ ਸਹਿਯੋਗ ਨਾਲ ਜਨਜਾਤੀ ਨੌਜਵਾਨਾਂ ਦੇ ਵਿਕਾਸ ਲਈ 14ਵੇਂ ਜਨਜਾਤੀ ਯੁਵਾ ਆਦਾਨ-ਪ੍ਰਦਾਨ ਪ੍ਰੋਗਰਾਮ ਦਾ ਆਯੋਜਨ ਕੀਤਾ। ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਇਸ ਮੌਕੇ ਹਾਜ਼ਰ ਸਨ।

ਅਨੁਰਾਗ ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ‘ਇਕ ਭਾਰਤ ਸ੍ਰੇਸ਼ਠ ਭਾਰਤ’ ਦੇ ਵਿਜ਼ਨ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ ਹੈ। ਅਸੀਂ ਆਪਣੇ ਨੌਜਵਾਨਾਂ ਨੂੰ ਵੱਖ-ਵੱਖ ਪਿੰਡਾਂ ਵਿਚ ਭੇਜਣ ਅਤੇ ਉਥੇ ਘੱਟੋ-ਘੱਟ ਇਕ ਦਿਨ ਬਿਤਾਉਣ ਦੀ ਯੋਜਨਾ ਬਣਾ ਰਹੇ ਹਨ। ਜਨਜਾਤੀ ਨੌਜਵਾਨਾਂ ਦੇ ਵਿਕਾਸ ਅਤੇ ਮੁੱਖ ਸਟ੍ਰੀਮਿੰਗ ਲਈ 2006 ਤੋਂ ਆਦਿਵਾਸੀ ਯੁਵਾ ਵਟਾਂਦਰਾ ਪ੍ਰੋਗਰਾਮ ਦਾ ਆਯੋਜਨ ਕਰ ਰਿਹਾ ਹੈ। ਦੇਸ਼ ਭਰ ਵਿਚ 26 ਜਨਜਾਤੀ ਯੁਵਾ ਆਦਾਨ-ਪ੍ਰਦਾਨ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਇਸ ਪ੍ਰੋਗਰਾਮ ਦਾ ਉਦੇਸ਼ ਜਨਜਾਤੀ ਨੌਜਵਾਨਾਂ ਨੂੰ ਭਾਰਤ ਦੀ ਖੁਸ਼ਹਾਲ ਸੱਭਿਆਚਾਰਕ ਵਿਰਾਸਤ ਪ੍ਰਤੀ ਸੰਵੇਦਨਸ਼ੀਲ ਬਣਾਉਣਾ ਅਤੇ ਅਨੇਕਤਾ ਵਿਚ ਏਕਤਾ ਦੀ ਧਾਰਨਾ ਦੀ ਸ਼ਲਾਘਾ ਕਰਨ ਵਿਚ ਸਮਰੱਥ ਬਣਾਉਣਾ ਹੈ।


author

Rakesh

Content Editor

Related News