ਗਾਂਧੀ ਪਰਿਵਾਰ ''ਚ ਪੱਛਮੀ ਬੰਗਾਲ ''ਚ ਚੋਣ ਪ੍ਰਚਾਰ ਦੀ ਹਿੰਮਤ ਨਹੀਂ : ਅਨੁਰਾਗ ਠਾਕੁਰ
Friday, Apr 16, 2021 - 12:29 PM (IST)
ਸ਼ਿਮਲਾ- ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਹੈ ਕਿ ਪੱਛਮੀ ਬੰਗਾਲ 'ਚ ਚੋਣਾਂ ਦਾ ਚੌਥਾ ਗੇੜ ਖ਼ਤਮ ਹੋ ਗਿਆ ਹੈ ਪਰ ਗਾਂਧੀ ਪਰਿਵਾਰ 'ਚ ਹਾਲੇ ਤੱਕ ਚੋਣ ਪ੍ਰਚਾਰ ਦੀ ਹਿੰਮਤ ਨਹੀਂ ਹੋਈ। ਠਾਕੁਰ ਨੇ ਮੀਡੀਆ ਦੇ ਮਾਧਿਅਮ ਨਾਲ ਰਾਹੁਲ ਗਾਂਧੀ ਦੇ ਟਵੀਟ 'ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਦੇਸ਼ ਦੇ ਲੋਕਪ੍ਰਿਯ ਪੀ.ਐੱਮ. ਹਨ। ਸ਼੍ਰੀ ਮੋਦੀ ਦੇਸ਼ ਦੀ ਜਨਤਾ ਨਾਲ ਸਿੱਧੀ ਗੱਲਬਾਤ ਕਰ ਰਹੇ ਹਨ ਅਤੇ ਚੋਣ ਪ੍ਰਚਾਰ 'ਚ ਜੁਟੇ ਹਨ। ਉਨ੍ਹਾਂ ਨੇ ਆਪਣੇ ਗ੍ਰਹਿ ਜ਼ਿਲ੍ਹੇ ਹਮੀਰਪੁਰ ਦੇ ਦੂਜੇ ਦਿਨ ਦੇ ਦੌਰੇ 'ਤੇ ਲੋਕਾਂ ਦੀਆਂ ਜਨ ਸਮੱਸਿਆਵਾਂ ਨੂੰ ਸੁਣਿਆ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ 'ਚ ਚੋਣਾਂ ਦਾ ਚੌਥਾ ਗੇੜ ਬੀਤ ਚੁੱਕਿਆ ਹੈ ਪਰ ਗਾਂਧੀ ਪਰਿਵਾਰ 'ਚ ਉੱਥੇ ਚੋਣ ਪ੍ਰਚਾਰ ਦੀ ਹਿੰਮਤ ਨਹੀਂ ਹੋਈ।
ਕਾਂਗਰਸ ਪਾਰਟੀ ਦੇਸ਼ 'ਚ 40 ਸੰਸਦ ਮੈਂਬਰਾਂ ਤੱਕ ਸੀਮਿਤ ਹੋ ਕੇ ਰਹਿ ਗਈ ਅਤੇ ਇਹੀ ਉਨ੍ਹਾਂ ਦੀ ਨਿਰਾਸ਼ਾ ਜ਼ਾਹਰ ਕਰ ਰਿਹਾ ਹੈ। ਠਾਕੁਰ ਨੇ ਕਿਹਾ ਕਿ ਕਾਂਗਰਸ ਨੂੰ ਖ਼ੁਦ ਲੋਕਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਬੰਗਾਲ 'ਚ ਕਾਂਗਰਸ ਪਾਰਟੀ, ਕਮਿਊਨਿਸਟ ਪਾਰਟੀ ਨਾਲ ਗਠਜੋੜ ਕਰ ਕੇ ਚੋਣ ਲੜ ਰਹੀ ਹੈ ਤਾਂ ਉੱਥੇ ਹੀ ਕੇਰਲ 'ਚ ਉਸ ਵਿਰੁੱਧ। ਕਾਂਗਰਸ ਖ਼ੁਦ ਦੱਸੇ ਕਿ ਕਿਹੜੇ ਮੁੱਦਿਆਂ 'ਤੇ ਫ਼ਾਇਦੇ ਲੈਣ ਈ ਤੁਸ਼ਟੀਕਰਨ ਦੀ ਨੀਤੀ ਅਪਣਾਉਣ ਦੇ ਦੋਸ਼ ਵੀ ਲਗਾਏ। ਇਸ ਤੋਂ ਪਹਿਲਾਂ ਠਾਕੁਰ ਨੇ ਹਿਮਾਚਲ ਦਿਵਸ ਦੀ ਸਾਰੇ ਪ੍ਰਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਆਓ ਸਾਰੇ ਮਿਲ ਕੇ ਹਿਮਾਚਲ ਪ੍ਰਦੇਸ਼ ਨੂੰ ਮਜ਼ਬੂਤ ਬਣਾਈਏ ਤਾਂ ਕਿ ਹਿਮਾਚਲ ਪ੍ਰਦੇਸ਼ ਵਿਕਾਸ ਦੇ ਨਵੇਂ ਪਹਿਲੂ ਸਥਾਪਤ ਕਰੇ।