ਟੀਕਾਕਰਨ ਮੁਹਿੰਮ ''ਤੇ ਬੋਲੇ ਅਨੁਰਾਗ- ਦੇਸ਼ ਅੰਦਰ ਆਫ਼ਤ ਨੂੰ ਮੌਕੇ ''ਚ ਬਦਲਣ ਦੀ ਅਨੋਖੀ ਸਮਰੱਥਾ

1/16/2021 5:21:18 PM

ਸ਼ਿਮਲਾ- ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਰਾਜ ਮੰਤਰੀ ਅਨੁਰਾਗ ਸਿੰਘ ਨੇ ਦੁਨੀਆ ਦੀ ਸਭ ਤੋਂ ਵੱਡੀ ਕੋਰੋਨਾ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕੀਤਾ। ਉਨ੍ਹਾਂ ਨੇ ਇਸ ਨੂੰ ਕੋਰੋਨਾ 'ਤੇ ਅੰਤਿਮ ਵਾਰ ਦੱਸਿਆ ਹੈ। ਅਨੁਰਾਗ ਨੇ ਕਿਹਾ ਕਿ ਭਾਰਤ ਮੌਕਿਆਂ ਦਾ ਦੇਸ਼ ਹੈ ਅਤੇ ਦੇਸ਼ ਦੇ ਅੰਦਰ ਆਫ਼ਤ ਨੂੰ ਮੌਕੇ 'ਚ ਬਦਲਣ ਦੀ ਅਨੋਖਾ ਸਮਰੱਥਾ ਹੈ।

ਇਹ ਵੀ ਪੜ੍ਹੋ  : ਕੋਰੋਨਾ ਯੋਧਿਆਂ ਨੂੰ ਯਾਦ ਕਰ ਭਾਵੁਕ ਹੋਏ PM ਮੋਦੀ, ਆਖ਼ੀ ਇਹ ਗੱਲ਼

ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕੋਰੋਨਾ ਆਫ਼ਤ 'ਤੇ ਆਖਰੀ ਸੱਟ ਲਈ ਭਾਰਤ 'ਚ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਹੋ ਗਈ ਹੈ। ਮੋਦੀ ਦੇ ਮਾਰਗਦਰਸ਼ਨ 'ਚ ਦੇਸ਼ ਨੇ ਕੋਰੋਨਾ ਨਾਲ ਬਖੂਬੀ ਲੜਾਈ ਲੜੀ ਹੈ, ਹੁਣ ਦੇਸ਼ ਦੇ ਕੋਰੋਨਾ ਮੁਕਤ ਹੋਣ ਦੀ ਵਾਰੀ ਹੈ। ਸਭ ਤੋਂ ਵੱਡੀ ਗੱਲ ਸਾਡੇ ਵਿਗਿਆਨੀਆਂ ਦੀ ਮਿਹਨਤ ਨਾਲ ਇਹ ਵੈਕਸੀਨ ਭਾਰਤ 'ਚ ਬਣੀ ਹੈ ਜੋ ਕਿ ਦੇਸ਼ ਦੀ ਆਤਮਨਿਰਭਰਤਾ ਲਈ ਇਕ ਵੱਡੀ ਉਪਲੱਬਧੀ ਹੈ। ਆਮ ਤੌਰ 'ਤੇ ਇਕ ਵੈਕਸੀਨ ਬਣਾਉਣ 'ਚ ਸਾਲਾਂ ਲੱਗ ਜਾਂਦੇ ਹਨ ਪਰ ਇੰਨੇ ਘੱਟ ਸਮੇਂ 'ਚ ਇਕ ਨਹੀਂ 2 ਮੇਡ ਇਨ ਇੰਡੀਆ ਵੈਕਸੀਨ ਤਿਆਰ ਹੋਈਆਂ ਹਨ। ਅੱਜ ਵਿਗਿਆਨੀਆਂ, ਸਿਹਤ ਕਾਮਿਆਂ, ਪੁਲਸ ਮੁਲਾਜ਼ਮਾਂ ਅਤੇ ਸਵੱਛਤਾ ਕਾਮਿਆਂ ਦੀ ਮਿਹਨਤ ਰੰਗ ਲਿਆਈ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor DIsha