ਭਾਰਤ ਦੁਨੀਆ ਦਾ ‘ਗਲੋਬਲ ਡਰੋਨ ਹਬ’ ਬਣਨ ਦੀ ਰਾਹ ’ਤੇ : ਅਨੁਰਾਗ ਠਾਕੁਰ

Wednesday, Dec 07, 2022 - 12:25 PM (IST)

ਨਵੀਂ ਦਿੱਲੀ/ਚੇਨਈ– ਕੇਂਦਰੀ ਸੂਚਨਾ ਅਤੇ ਪ੍ਰਸਾਰਣ ਤੇ ਯੁਵਾ ਮਾਮਲੇ ਤੇ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਮੰਗਲਵਾਰ ਨੂੰ ਚੇਨਈ ਵਿਚ ਪਹਿਲੇ ਡਰੋਨ ਕੌਸ਼ਲ ਅਤੇ ਟਰੇਨਿੰਗ, ਵਰਚੁਅਲ ਡਰੋਨ ਯੂਨੀਵਰਸਿਟੀ ਦੇ ਸ਼ੁੱਭ ਆਰੰਭ ਅਤੇ ਡਰੋਨ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਠਾਕੁਰ ਨੇ ਭਾਰਤੀ ਨੌਜਵਾਨਾਂ ਦੀ ਸਮਰੱਥਾ ’ਤੇ ਵਿਸਤਾਰ ਨਾਲ ਗੱਲ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਨੌਜਵਾਨਾਂ ਨੂੰ ਸਹੀ ਕੌਸ਼ਲ ਅਤੇ ਟਰੇਨਿੰਗ ਪ੍ਰਦਾਨ ਕੀਤਾ ਜਾਂਦੀ ਹੈ ਤਾਂ ਭਾਰਤ ਵਿਸ਼ਵੀ ਡਰੋਨ ਹਬ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਤਕਨੀਕ ਦੁਨੀਆ ਨੂੰ ਪੂਰੀ ਤਰ੍ਹਾਂ ਨਾਲ ਬਦਲ ਰਹੀ ਹੈ। ਇਸ ਨਾਲ ਗੁੰਝਲਦਾਰ ਤੋਂ ਗੁੰਝਲਦਾਰ ਸਮੱਸਿਆਵਾਂ ਦਾ ਹੱਲ ਚੁਟਕੀ ਵਿਚ ਨਿਕਲ ਰਿਹਾ ਹੈ। ਇਕ ਅਰਬ ਤੋਂ ਵਧ ਲੋਕਾਂ ਦਾ ਸਾਡਾ ਦੇਸ਼ ਭਾਰਤ ਵੀ ਤੇਜ਼ੀ ਨਾਲ ਟੈਕਨਾਲੋਜੀ ਦਾ ਲਾਭ ਉਠਾ ਰਿਹਾ ਹੈ। ਅਗਲੇ ਸਾਲ ਤੱਕ 1 ਲੱਖ ਡਰੋਨ ਪਾਇਲਟਾਂ ਦੀ ਲੋੜ ਪਵੇਗੀ।

ਉਨ੍ਹਾਂ ਕਿਹਾ ਕਿ ਹਾਲ ਹੀ ਦੇ ਸਾਲਾਂ ਵਿਚ ਭਾਰਤ ਨੇ ਕੰਪਿਊਟਰ ਨੈੱਟਵਰਕ, ਡਾਟਾ ਬੈਂਕ, ਡਿਜੀਟਲ ਕਰੰਸੀ, ਪੋਰਟੇਬਲ ਡਿਵਾਈਸ, ਵਾਇਰਲੈੱਸ ਕਮਿਊਨੀਕੇਸ਼ਨ, ਸੈਟੇਲਾਈਟ ਕਮਿਊਨੀਕੇਸ਼ਨ, ਆਰਟੀਫਿਸ਼ੀਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ ਅਤੇ ਡਰੋਨ ਟੈਕਨਾਲੋਜੀ ਦੇ ਖੇਤਰ ਵਿਚ ਮਹੱਤਵਪੂਰਨ ਤਰੱਕੀ ਕੀਤੀ ਹੈ। ਵਰਲਡ ਇਕੋਨਾਮਿਕ ਫੋਰਮ ਨੇ ਵੀ ‘ਮੈਡੀਸਿਨ ਫਰਾਮ ਦਿ ਸਕਾਈ’ ਪਹਿਲ ਦੌਰਾਨ ਭਾਰਤ ਦੇ ਦੂਰ-ਦੁਰਾਡੇ ਵਾਲੇ ਇਲਾਕਿਆਂ ਵਿਚ ਟੀਕੇ ਅਤੇ ਦਵਾਈਆਂ ਪਹੁੰਚਾਉਣ ਲਈ ਡਰੋਨ ਦੀ ਵਰਤੋਂ ਕੀਤੀ।

ਪ੍ਰਧਾਨ ਮੰਤਰੀ ਮੋਦੀ ਦੀ ਟਿੱਪਣੀ ਅਤੇ ਬੀਟਿੰਗ ਰਿਟ੍ਰੀਟ ਸਮਾਰੋਹ ਦਾ ਜ਼ਿਕਰ ਕਰਦੇ ਹੋਏ ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਕ ਵਾਰ ਟਿੱਪਣੀ ਕੀਤੀ ਸੀ ਕਿ ਭਾਰਤ ਕੋਲ 10 ਲੱਖ ਸਮੱਸਿਆਵਾਂ ਦਾ ਇਕ ਅਰਬ ਹੱਲ ਹੈ। ਭਾਰਤ ਦੀ ਸਭ ਤੋਂ ਵੱਡੀ ਡਰੋਨ ਮੈਨਿਊਫੈਕਚਰਿੰਗ ਫੈਸਿਲਿਟੀ ਦਾ ਦੌਰਾ ਕਰ ਕੇ ਪ੍ਰਭਾਵਿਤ ਠਾਕੁਰ ਨੇ ਅੱਗੇ ਕਿਹਾ ਕਿ ਗਰੁੜ ਏਅਰੋਸਪੇਸ ਵਿਚ ਹੋ ਰਹੇ ਕੁਝ ਮਹਾਨ ਕੰਮਾਂ ਨੂੰ ਦੇਖ ਕੇ ਮੈਂ ਰੋਮਾਂਚਿਤ ਹਾਂ।

ਭਾਰਤ ਨੂੰ ਦੁਨੀਆ ਦਾ ਡਰੋਨ ਹਬ ਬਣਾਉਣ ਦੀ ਮੋਦੀ ਸਰਕਾਰ ਦੀ ਵਚਨਬੱਧਤਾ ’ਤੇ ਬੋਲਦੇ ਹੋਏ ਠਾਕੁਰ ਨੇ ਕਿਹਾ ਕਿ ਭਾਰਤ ਇਕ ਮਜ਼ਬੂਤ ਡਰੋਨ ਨਿਰਮਾਣ ਸਥਿਤੀ ਤੰਤਰ ਬਣਾਉਣ ਦੀ ਦਿਸ਼ਾ ਵਿਚ ਵੀ ਅੱਗੇ ਵਧ ਰਿਹਾ ਹੈ।


Rakesh

Content Editor

Related News