ਲੋਕ ਸਭਾ ਚੋਣਾਂ ਦਾ ਆਖ਼ਰੀ ਪੜਾਅ; ਹਮੀਰਪੁਰ ਤੋਂ BJP ਉਮੀਦਵਾਰ ਅਨੁਰਾਗ ਠਾਕੁਰ ਨੇ ਪਾਈ ਵੋਟ

06/01/2024 6:28:40 PM

ਸ਼ਿਮਲਾ- ਲੋਕ ਸਭਾ ਚੋਣਾਂ ਦੇ 7ਵੇਂ ਪੜਾਅ ਅਤੇ ਆਖ਼ਰੀ ਪੜਾਅ ਤਹਿਤ ਹਿਮਾਚਲ ਪ੍ਰਦੇਸ਼ ਦੀਆਂ 4 ਲੋਕ ਸਭਾ ਸੀਟਾਂ ਅਤੇ 6 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਲਈ ਵੋਟਿੰਗ ਹੋ ਰਹੀ ਹੈ। ਸੂਬੇ ਦੀਆਂ 4 ਲੋਕ ਸਭਾ ਸੀਟਆਂ ਲਈ 37 ਉਮੀਦਵਾਰ ਮੈਦਾਨ ਵਿਚ ਹਨ ਅਤੇ 6 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਲਈ 62 ਉਮੀਦਵਾਰ ਮੈਦਾਨ ਵਿਚ ਹਨ। ਸੂਬੇ ਵਿਚ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ ਅਤੇ ਇਹ ਸ਼ਾਮ 6 ਵਜੇ ਖ਼ਤਮ ਹੋਵੇਗੀ।

PunjabKesari

ਓਧਰ ਹਿਮਾਚਲ ਪ੍ਰਦੇਸ਼ ਕੇਂਦਰੀ ਮੰਤਰੀ ਅਤੇ ਹਮੀਰਪੁਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਨੁਰਾਗ ਠਾਕੁਰ ਆਪਣੀ ਪਤਨੀ ਸ਼ੇਫਾਲੀ ਠਾਕੁਰ ਅਤੇ ਆਪਣੇ ਪਿਤਾ ਅਤੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਨਾਲ ਲੋਕ ਸਭਾ ਚੋਣਾਂ 2024 ਦੇ 7ਵੇਂ ਪੜਾਅ ਲਈ ਵੋਟ ਪਾਉਣ ਲਈ ਹਮੀਰਪੁਰ ਦੇ ਇਕ ਪੋਲਿੰਗ ਸਟੇਸ਼ਨ 'ਤੇ ਪਹੁੰਚੇ। ਦੱਸ ਦੇਈਏ ਕਿ ਕਾਂਗਰਸ ਨੇ ਹਮੀਰਪੁਰ ਲੋਕ ਸਭਾ ਸੀਟ ਤੋਂ ਸਤਪਾਲ ਸਿੰਘ ਰਾਯਜਾਦਾ ਨੂੰ ਮੈਦਾਨ ਵਿਚ ਉਤਾਰਿਆ ਹੈ। 

ਇਹ ਵੀ ਪੜ੍ਹੋ- ਕੰਨਿਆ ਕੁਮਾਰੀ 'ਚ PM ਮੋਦੀ ਦਾ ਅੰਤਰ ਧਿਆਨ ਜਾਰੀ, ਅੱਜ ਆਖ਼ਰੀ ਗੇੜ ਦੀ ਹੋ ਰਹੀ ਵੋਟਿੰਗ (ਵੀਡੀਓ)

PunjabKesari

ਵੋਟਿੰਗ ਤੋਂ ਪਹਿਲਾਂ ਅਨੁਰਾਗ ਠਾਕਰੁ ਨੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅੱਜ 7ਵੇਂ ਅਤੇ ਆਖਰੀ ਪੜਾਅ ਦੇ ਸਾਰੇ ਸਤਿਕਾਰਯੋਗ ਵੋਟਰਾਂ ਨੂੰ ਮੇਰੀ ਪੁਰਜ਼ੋਰ ਬੇਨਤੀ ਹੈ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਕਰਨ ਅਤੇ ਆਪਣੇ ਸੰਪਰਕ ਵਿੱਚ ਆਏ ਸਾਰੇ ਵੋਟਰਾਂ ਨੂੰ ਆਪਣੀ ਵੋਟ ਪਾਉਣ ਦੀ ਅਪੀਲ ਕਰਨ। ਇਹ ਦੇਸ਼ ਦੀ ਸਥਿਰਤਾ, ਨਿਰੰਤਰਤਾ, ਖੁਸ਼ਹਾਲੀ ਅਤੇ ਵਿਕਾਸ ਨੂੰ ਬਣਾਈ ਰੱਖਣ ਵਿੱਚ ਸਾਡੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਦਾ ਮੌਕਾ ਹੈ। ਪਹਿਲਾਂ ਵੋਟਿੰਗ, ਫਿਰ ਹੋਰ ਕੰਮ।

 

ਇਹ ਵੀ ਪੜ੍ਹੋ- PM ਮੋਦੀ ਦੀ ਵੋਟਰਾਂ ਨੂੰ ਅਪੀਲ- ਆਪਣੇ ਲੋਕਤੰਤਰ ਨੂੰ ਹੋਰ ਵੱਧ ਜੀਵੰਤ ਬਣਾਓ

ਦੱਸ ਦੇਈਏ ਕਿ ਹਿਮਾਚਲ ਦੀਆਂ 4 ਲੋਕ ਸਭਾ ਸੀਟਾਂ ਜਿਨ੍ਹਾਂ 'ਤੇ ਚੋਣਾਂ ਹੋ ਰਹੀਆਂ ਹਨ, ਉਨ੍ਹਾਂ 'ਚ- ਹਮੀਰਪੁਰ, ਮੰਡੀ, ਕਾਂਗੜਾ ਅਤੇ ਸ਼ਿਮਲਾ ਹਨ। ਇਸ ਤੋਂ ਇਲਾਵਾ ਸੂਬੇ ਦੀ ਸੁਜਾਨਪੁਰ, ਧਰਮਸ਼ਾਲਾ, ਲਾਹੌਲ-ਸਪੀਤੀ, ਬੜਸਰ, ਗਗਰੇਟ ਅਤੇ ਕੁਟਲੈਹੜ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਹੋ ਰਹੀਆਂ ਹਨ। 100 ਸਾਲ ਤੋਂ ਵੱਧ ਉਮਰ ਦੇ 438 ਵੋਟਰਾਂ ਸਮੇਤ 57,11,969 ਵੋਟਰ ਵੋਟ ਪਾਉਣ ਦੇ ਪਾਤਰ ਹਨ। ਲੋਕ ਸਭਾ ਚੋਣਾਂ ਦੇ ਇਸ ਪੜਾਅ ਵਿਚ ਜਿਨ੍ਹਾਂ ਮੁੱਖ ਨੇਤਾਵਾਂ ਦੀ ਕਿਸਮਤ ਤੈਅ ਹੋਵੇਗੀ ਉਨ੍ਹਾਂ ਵਿਚ ਅਨੁਰਾਗ ਠਾਕੁਰ, ਆਨੰਦ ਸ਼ਰਮਾ, ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ, ਵਿਕਰਮਾਦਿਤਿਆ ਸਿੰਘ, ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਸੁਰੇਸ਼ ਕਸ਼ਯਪ ਸ਼ਾਮਲ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


Tanu

Content Editor

Related News