ਸਾਡੇ ਨੌਜਵਾਨਾਂ ਦੀ ਗੱਲ ਸਤੰਬਰ ’ਚ ਦੁਨੀਆ ਦੇ 20 ਸਭ ਤੋਂ ਸ਼ਕਤੀਸ਼ਾਲੀ ਰਾਸ਼ਟਰ ਮੁਖੀ ਸੁਣਨਗੇ : ਅਨੁਰਾਗ

Saturday, Jan 14, 2023 - 02:07 PM (IST)

ਅਗਰਤਲਾ- ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਯੁਵਾ ਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਸ਼ੁੱਕਰਵਾਰ ਨੂੰ ਯੁਵਾ ਸੰਵਾਦ ਪ੍ਰੋਗਰਾਮ ‘ਯੂਥ-20’ ’ਚ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਨੇ ਉਥੇ ਮੌਜੂਦ ਨੌਜਵਾਨਾਂ ਨਾਲ ਸਿੱਧੀ ਗੱਲਬਾਤ ਕੀਤੀ।

ਜੀ-20 ਦੇ ਤਹਿਤ ਆਯੋਜਿਤ ‘ਯੂਥ-20’ ਬਾਰੇ ਜਾਣਕਾਰੀ ਦਿੰਦੇ ਹੋਏ ਅਨੁਰਾਗ ਠਾਕੁਰ ਨੇ ਕਿਹਾ ਕਿ ਭਾਰਤ ਨੂੰ 21ਵੀਂ ਸਦੀ ’ਚ ਵਿਸ਼ਵਗੁਰੂ ਬਣਾਉਣ ਦੇ ਸਵਾਮੀ ਵਿਵੇਕਾਨੰਦ ਦੇ ਸੁਪਨੇ ਨੂੰ ਸਾਡੇ ਨੌਜਵਾਨ ਹੀ ਪੂਰਾ ਕਰ ਸਕਦੇ ਹਨ। ਅੱਜ ਭਾਰਤ ਨੂੰ ਸਿਖਰ ’ਤੇ ਪਹੁੰਚਾਉਣ ਦੇ ਇਕ ਨਰਿੰਦਰ ਦੇ ਸੁਪਨੇ ਨੂੰ ਦੂਜਾ ਨਰਿੰਦਰ ਪੂਰਾ ਕਰ ਰਿਹਾ ਹੈ। ਮੋਦੀ ਜੀ ਦੀ ਅਗਵਾਈ ’ਚ ਭਾਰਤ ਵਿਸ਼ਵਗੁਰੂ ਬਣਨ ਦੇ ਰਾਹ ’ਤੇ ਵਧ ਰਿਹਾ ਹੈ। ਜੀ-20 ਦੀ ਪ੍ਰਧਾਨਗੀ ਇਸ ਗੱਲ ਦਾ ਸੰਕੇਤ ਹੈ। ਜੀ-20 ਇਕ ਅਜਿਹਾ ਮੰਚ ਹੈ ਜਿਸ ਨਾਲ ਭਾਰਤ ਦੁਨੀਆ ਨੂੰ ਆਪਣੇ ਗੌਰਵਮਈ ਇਤਿਹਾਸ, ਕਲਾ-ਸੱਭਿਆਚਾਰ ਅਤੇ ਸਾਹਿਤ ਬਾਰੇ ਜਾਣੂ ਕਰਵਾ ਸਕਦਾ ਹੈ। ਇਸ ਦੀ ਵੱਡੀ ਜ਼ਿੰਮੇਵਾਰੀ ਸਾਡੇ ਨੌਜਵਾਨਾਂ ਦੇ ਮੋਢਿਆਂ 'ਤੇ ਹੈ। ਜੀ-20 ਦੇ ਤਹਿਤ, ਵਾਈ-20 ਯਾਨੀ ਯੂਥ-20 ਐਂਗੇਜ਼ਮੈਂਟ ਗਰੁੱਪ ਵੀ ਪੂਰੇ ਦੇਸ਼ ’ਚ ਮੀਟਿੰਗਾਂ ਦਾ ਆਯੋਜਨ ਕਰੇਗਾ। ਅਸੀਂ ਮੀਟਿੰਗਾਂ ਨੂੰ ਸਾਰੀਆਂ ਯੂਨੀਵਰਸਿਟੀਆਂ, ਸਕੂਲਾਂ, ਐੱਨ. ਐੱਸ. ਐੱਸ., ਸਕਾਊਟਸ ਅਤੇ ਗਾਈਡਸ ਤੱਕ ਲੈ ਕੇ ਜਾਵਾਂਗੇ। ਸਾਡੇ ਨੌਜਵਾਨਾਂ ਦੀ ਗੱਲ ਦੁਨੀਆ ਦੇ ਸਾਰੇ ਨੇਤਾ ਸਤੰਬਰ ’ਚ ਸੁਣਨਗੇ। ਸਾਡਾ ਨੌਜਵਾਨ ਕਿਵੇਂ ਦੇਸ਼ ਅਤੇ ਦੁਨੀਆ ਨੂੰ ਅੱਗੇ ਵਧਾਏਗਾ, ਇਸ ਦਾ ਦਸਤਾਵੇਜ਼ ਤਿਆਰ ਕਰ ਕੇ ਅਸੀਂ ਸਤੰਬਰ ’ਚ ਦੁਨੀਆ ਦੇ 20 ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਦੇ ਨੇਤਾਵਾਂ ਨੂੰ ਦਾਵਾਂਗੇ।

ਪ੍ਰੋਗਰਾਮ ਦੇ ਅੰਤ ’ਚ, ਅਨੁਰਾਗ ਨੇ ਸਾਰੇ ਨੌਜਵਾਨਾਂ ਨੂੰ ਚੇਂਜ ਏਜੰਟ ਬਣਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਹਮੇਸ਼ਾ ਯਾਦ ਰੱਖੋ, ‘ਬੈਲੇਟ ਇਜ਼ ਮੋਰ ਇਪੋਰਟੈਂਟ ਦੈਨ ਬੁਲੇਟ’। ਆਓ, ਮਿਲ ਕੇ ਦੇਸ਼ ਨੂੰ ਅੱਗੇ ਲੈ ਕੇ ਜਾਈਏ। ਜ਼ਿੰਦਗੀ ’ਚ ਹਮੇਸ਼ਾ ਅੱਗੇ ਵਧੋ, ਕਦੇ ਨਿਰਾਸ਼ ਨਾ ਹੋਵੋ। ਇਕੱਠੇ ਮਿਲ ਕੇ ਇਕ ਟੀਮ ਦੇ ਰੂਪ ’ਚ ਕੰਮ ਕਰੋ। ਜੈ ਹਿੰਦ, ਜੈ ਭਾਰਤ, ਜੈ ਤ੍ਰਿਪੁਰਾ।


Rakesh

Content Editor

Related News