ਕਿਸਾਨ ਅੰਦੋਲਨ ਨੂੰ ਦੇਸ਼ ਵਿਰੋਧੀ ਤਾਕਤਾਂ ਨੇ ਹਾਈਜੈਕ ਕਰ ਲਿਆ ਹੈ : ਨਿਰਮਲਾ ਸੀਤਾਰਮਣ

Sunday, Dec 13, 2020 - 01:14 AM (IST)

ਕਿਸਾਨ ਅੰਦੋਲਨ ਨੂੰ ਦੇਸ਼ ਵਿਰੋਧੀ ਤਾਕਤਾਂ ਨੇ ਹਾਈਜੈਕ ਕਰ ਲਿਆ ਹੈ : ਨਿਰਮਲਾ ਸੀਤਾਰਮਣ

ਨਵੀਂ ਦਿੱਲੀ - ਕੇਂਦਰੀ ਵਿੱਤ-ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਨਿਰਮਲਾ ਸੀਤਾਰਮਣ ਨੇ ਕਿਹਾ ਹੈ ਕਿ ਕਿਸਾਨ ਅੰਦੋਲਨ ਨੂੰ ਦੇਸ਼ ਵਿਰੋਧੀ ਤਾਕਤਾਂ ਨੇ ਹਾਈਜੈਕ ਕਰ ਲਿਆ ਹੈ। ਇੱਕ ਟੀ.ਵੀ. ਚੈਨਲ ਨਾਲ ਗੱਲਬਾਤ ਵਿੱਚ ਸ਼ਨੀਵਾਰ ਨੂੰ ਸੀਤਾਰਮਣ ਨੇ ਕਿਹਾ, ਅੰਦੋਲਨ ਵਿੱਚ ਹੁਣ ਖੇਤੀਬਾੜੀ ਨਾਲ ਜੁੜੇ ਮੁੱਦੇ ਅਤੇ ਕਿਸਾਨਾਂ ਦੀਆਂ ਗੱਲਾਂ ਨਹੀਂ ਹੋ ਰਹੀ ਹਨ ਸਗੋਂ ਕੁੱਝ ਹੋਰ ਹੀ ਸ਼ੁਰੂ ਹੋ ਗਿਆ ਹੈ। ਵਿਰੋਧ ਵਿੱਚ ਹੁਣ ਆਵਾਜ਼ ਨਹੀਂ ਚੁੱਕੀ ਜਾ ਰਹੀ ਹੈ। ਦੇਸ਼ ਵਿਰੋਧੀ ਤੱਤ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਹਾਈਜੈਕ ਕਰਨ ਵਿੱਚ ਲੱਗੇ ਹਨ।
ਇਸ ਸੂਬੇ ਦੇ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਦਿੱਤੀ ਵੱਡੀ ਰਾਹਤ, ਕੀਤਾ ਇਹ ਐਲਾਨ

ਨਿਰਮਲਾ ਸੀਤਾਰਮਣ ਨੇ ਕਿਹਾ ਕਿ ਕਿਸਾਨ ਖੁਦ ਨੂੰ ਅਜਿਹੇ ਐਂਟੀਨੈਸ਼ਨਲ ਲੋਕਾਂ ਅਤੇ ਰਾਜਨੀਤਕ ਦਲਾਂ ਤੋਂ ਬਚਾ ਕੇ ਰੱਖਣ ਜੋ ਉਨ੍ਹਾਂ ਦਾ ਇਸਤੇਮਾਲ ਆਪਣੇ ਫਾਇਦੇ ਲਈ ਕਰਨਾ ਚਾਹੁੰਦੇ ਹਨ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਐੱਮ.ਐੱਸ.ਪੀ. ਨੂੰ ਲੈ ਕੇ ਜੋ ਕਿਹਾ ਜਾ ਰਿਹਾ ਹੈ, ਇਸ ਵਿੱਚ ਸੱਚਾਈ ਨਹੀਂ ਹੈ। ਕਿਸਾਨ ਐੱਮ.ਐੱਸ.ਪੀ. ਨੂੰ ਲੈ ਕੇ ਚੱਲ ਰਹੀਆਂ ਅਫਵਾਹਾਂ 'ਤੇ ਧਿਆਨ ਨਾ ਦੇਣ, ਐੱਮ.ਐੱਸ.ਪੀ. ਜਾਰੀ ਰਹੇਗੀ। ਵਿੱਤ-ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਖੇਤੀਬਾੜੀ ਮੰਤਰੀ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਗੰਭੀਰ ਹੈ ਅਤੇ ਉਨ੍ਹਾਂ ਦੀਆਂ ਸਾਰੀਆਂ ਗੱਲਾਂ ਨੂੰ ਸੁਣਿਆ ਜਾਵੇਗਾ।
12 ਦਿਨਾਂ ਬਾਅਦ ਖੁੱਲ੍ਹਿਆ ਦਿੱਲੀ-ਚਿੱਲਾ ਬਾਰਡਰ

ਨਿਰਮਲਾ ਸੀਤਾਰਮਣ ਅਜਿਹੀ ਪਹਿਲੀ ਨੇਤਾ ਨਹੀਂ ਹਨ, ਜਿਨ੍ਹਾਂ ਨੇ ਕਿਸਾਨ ਅੰਦੋਲਨ ਵਿੱਚ ਐਂਟੀਨੈਸ਼ਨਲ, ਮਾਓਵਾਦੀ ਜਾਂ ਚੀਨ ਪਾਕਿਸਤਾਨ ਦੇ ਸ਼ਾਮਲ ਹੋਣ ਦੀ ਗੱਲ ਕਹੀ ਹੋਵੇ।  ਸ਼ਨੀਵਾਰ ਨੂੰ ਹੀ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਕਿਸਾਨਾਂ ਦੀ ਅਗਵਾਈ ਤੋਂ ਨਿਕਲਕੇ ਇਹ ਅੰਦੋਲਨ ਲੈਫਟ ਅਤੇ ਮਾਓਵਾਦੀ ਨੇਤਾਵਾਂ ਦੇ ਹੱਥ ਵਿੱਚ ਚਲਾ ਗਿਆ ਹੈ ਅਤੇ ਖੱਬੇਪੱਖੀ ਨੇਤਾ ਆਪਣਾ ਏਜੰਡਾ ਇਸ ਦੀ ਆੜ ਵਿੱਚ ਚਲਾ ਰਹੇ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News