ਭਾਰਤ ਦਾ ਅਕਸ ਵਿਗਾੜਨ ਦਾ ਸਾਧਨ ਬਣਿਆ ਟਵਿਟਰ, ਡੀ. ਐੱਫ. ਆਰ. ਏ. ਸੀ. ਨੇ ਜਾਂਚ ’ਚ ਪਾਇਆ ਪ੍ਰਾਪੇਗੰਡਾ

Saturday, Jan 28, 2023 - 11:33 AM (IST)

ਨਵੀਂ ਦਿੱਲੀ– ਦੇਸ਼ ਦੀ ਫੈਕਟ ਚੈਕਿੰਗ ਵੈੱਬਸਾਈਟ ਡਿਜੀਟਲ ਫੋਰੈਂਸਿਕ, ਰਿਸਰਚ ਐਂਡ ਐਨਾਲਿਟਿਕਸ ਸੈਂਟਰ (ਡੀ. ਐੱਫ. ਆਰ. ਏ. ਸੀ.) ਨੇ ਡੂੰਘਾਈ ਨਾਲ ਅਧਿਐਨ ਕਰਨ ਤੋਂ ਬਾਅਦ ਜਾਣਕਾਰੀ ਦਿੱਤੀ ਹੈ ਕਿ ਭਾਰਤ ਦੇ ਅਕਸ ਨੂੰ ਵਿਗਾੜਨ ਲਈ ਟਵਿਟਰ ਦੀ ਜ਼ੋਰਦਾਰ ਢੰਗ ਨਾਲ ਵਰਤੋ ਕੀਤੀ ਜਾ ਰਿਹਾ ਹੈ। ਭਾਰਤ ਵਿਰੋਧੀ ਲੋਕ ਦੇਸ਼ ਦੇ ਅਕਸ ਨੂੰ ਖਰਾਬ ਕਰਨ ਲਈ ਟਵਿਟਰ ਨੂੰ ਇਕ ਗਲਤ ਪ੍ਰਚਾਰ ਦੇ ਟੂਲ ਵਜੋਂ ਵਰਤ ਰਹੇ ਹਨ।

ਡੀ. ਐੱਫ. ਆਰ. ਏ. ਸੀ. ਨੇ ਸਾਰੀ ਜਾਣਕਾਰੀਆਂ ਦਾ ਵਿਸ਼ਲੇਸ਼ਣ ਕਰ ਕੇ ਪਾਇਆ ਕਿ ਇਕ ਟਵਿਟਰ ਅਕਾਊਂਟ ਨੂੰ ਭਾਰਤ ਦੀ ਅੰਤਰਰਾਸ਼ਟਰੀ ਅਕਸ ਨੂੰ ਖਰਾਬ ਕਰਨ ਲਈ ਬਣਾਇਆ ਗਿਆ ਹੈ। ਉਸ ਅਕਾਊਂਟ ਦੀ 11 ਜੁਲਾਈ 2022, ਦੀ ਪੁਰਾਣੀ ਪੋਸਟ ’ਚ ਟਵੀਟ ਕਰ ਕੇ ਦੱਸਿਆ ਗਿਆ ਸੀ ਕਿ ਕਸ਼ਮੀਰ ’ਚ ਬਕਰੀਦ ’ਤੇ ਸਾਰੀਆਂ ਮਸਜਿਦਾਂ ਬੰਦ ਸੀ।

ਮੁਸਲਮਾਨਾਂ ਨੂੰ ਇਹ ਤਿਉਹਾਰ ਮਨਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਜਦੋਂ ਡੀ. ਐੱਫ. ਆਰ. ਏ. ਸੀ. ਨੇ ਇਸ ਦਾਅਵੇ ਦੀ ਜਾਂਚ ਕੀਤੀ ਤਾਂ ਇਸ ਨੂੰ ਪੂਰੀ ਤਰ੍ਹਾਂ ਜਾਅਲੀ ਪਾਇਆ। ਇਸ ਫੈਕਟ ਚੈਕ ਸੰਸਥਾ ਨੇ ਗੂਗਲ, ​​ਅਖਬਾਰਾਂ ਅਤੇ ਹੋਰ ਮਾਧਿਅਮਾਂ ਤੋਂ ਤੱਥਾਂ ਦੀ ਜਾਂਚ ਕੀਤੀ ਅਤੇ ਪਾਇਆ ਕਿ ਪੁਰਾਣੇ ਸ਼ਹਿਰ ’ਚ ਸਥਿਤ ਇਤਿਹਾਸਕ ਜਾਮਾ ਮਸਜਿਦ ਨੂੰ ਛੱਡ ਕੇ ਪੂਰੀ ਕਸ਼ਮੀਰ ਘਾਟੀ ’ਚ ਮੁਸਲਮਾਨਾਂ ਨੇ ਬਕਰੀਦ ਮਨਾਈ ਸੀ।


Rakesh

Content Editor

Related News