ਨਾਗਰਿਕਤਾ ਵਿਰੋਧੀ ਐਕਟ ਪ੍ਰਦਰਸ਼ਨ : ਸੁਖਦੇਵ ਵਿਹਾਰ ਮੈਟਰੋ ਸਟੇਸ਼ਨ ''ਤੇ ਐਂਟਰੀ ਬੰਦ
Sunday, Dec 15, 2019 - 06:57 PM (IST)

ਨਵੀਂ ਦਿੱਲੀ (ਏਜੰਸੀ)- ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਦੱਖਣ ਪੂਰਬੀ ਦਿੱਲੀ ਵਿਚ ਸੋਧਿਆ ਗਿਆ ਨਾਗਰਿਕਤਾ ਐਕਟ ਖਿਲਾਫ ਹਿੰਸਕ ਪ੍ਰਦਰਸ਼ਨਾਂ ਨੂੰ ਦੇਖਦੇ ਹੋਏ ਐਤਵਾਰ ਸ਼ਾਮ ਨੂੰ ਸੁਖਦੇਵ ਵਿਹਾਰ ਮੈਟਰੋ ਸਟੇਸ਼ਨ ਦੀ ਐਂਟਰੀ ਬੰਦ ਕਰ ਦਿੱਤੀ ਗਈ ਹੈ। ਡੀ.ਐਮ.ਆਰ.ਸੀ. ਨੇ ਟਵੀਟ ਕੀਤਾ ਕਿ ਦਿੱਲੀ ਪੁਲਸ ਦੀ ਸਲਾਹ 'ਤੇ ਸੁਖਦੇਵ ਵਿਹਾਰ ਦੀ ਐਂਟਰੀ ਅਤੇ ਆਸ਼ਰਮ ਸਟੇਸ਼ਨ ਦੇ ਗੇਟ ਨੰਬਰ 3 ਨੂੰ ਬੰਦ ਕਰ ਦਿੱਤਾ ਗਿਆ ਹੈ। ਟ੍ਰੇਨ ਸੁਖਦੇਵ ਵਿਹਾਰ ਸਟੇਸ਼ਨ 'ਤੇ ਨਹੀਂ ਰੁਕੇਗੀ।