ਇਕ ਵਾਰ ਫ਼ਿਰ ਤੋਂ ਦੇਸ਼ ਨੂੰ ਦਹਿਲਾਉਣ ਦੀ ਕੋਸ਼ਿਸ਼ ! ਰੇਲਵੇ ਟਰੈਕ ''ਤੇ ਰੱਖੇ ਗਏ ਵੱਡੇ-ਵੱਡੇ ਪਾਈਪ ਤੇ ਪੱਥਰ

Monday, Jun 02, 2025 - 09:46 AM (IST)

ਇਕ ਵਾਰ ਫ਼ਿਰ ਤੋਂ ਦੇਸ਼ ਨੂੰ ਦਹਿਲਾਉਣ ਦੀ ਕੋਸ਼ਿਸ਼ ! ਰੇਲਵੇ ਟਰੈਕ ''ਤੇ ਰੱਖੇ ਗਏ ਵੱਡੇ-ਵੱਡੇ ਪਾਈਪ ਤੇ ਪੱਥਰ

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਦੇ ਬਲਵਾ ਪਿੰਡ ਦੇ ਕੋਲ ਦਿੱਲੀ-ਸਹਾਰਨਪੁਰ ਰੇਲ ਮਾਰਗ ’ਤੇ ਇਕ ਵੱਡਾ ਹਾਦਸਾ ਟਲ ਗਿਆ। ਜਾਣਕਾਰੀ ਅਨੁਸਾਰ ਸ਼ਰਾਰਤੀ ਤੱਤਾਂ ਵੱਲੋਂ ਬਲਵਾ-ਸ਼ਾਮਲੀ ਰੇਲ ਪਟੜੀ ’ਤੇ ਸੀਮੈਂਟ ਅਤੇ ਲੋਹੇ ਦੀ 10 ਫੁੱਟ ਲੰਬੀ ਪਾਈਪ ਅਤੇ ਕਈ ਵੱਡੇ ਪੱਥਰ ਰੱਖੇ ਗਏ ਸਨ। ਚਾਲਕ ਨੇ ਸਮਾਂ ਰਹਿੰਦੇ ਵੇਖ ਲਿਆ ਅਤੇ ਐਮਰਜੈਂਸੀ ਬ੍ਰੇਕ ਲਾ ਕੇ ਰੇਲ ਗੱਡੀ ਰੋਕ ਦਿੱਤੀ। 

ਇਹ ਘਟਨਾ ਸ਼ਨੀਵਾਰ ਦੇਰ ਰਾਤ ਦੀ ਹੈ, ਜਦੋਂ ਸਹਾਰਨਪੁਰ-ਦਿੱਲੀ ਯਾਤਰੀ ਰੇਲ ਗੱਡੀ ਉਸ ਪਟੜੀ ਤੋਂ ਲੰਘ ਰਹੀ ਸੀ। ਜੀ.ਆਰ.ਪੀ. ਇੰਚਾਰਜ ਚੰਦਰਵੀਰ ਸਿੰਘ ਅਨੁਸਾਰ, ਰੇਲ ਗੱਡੀ ਦੇ ਚਾਲਕ ਦੀ ਚੌਕਸੀ ਨਾਲ ਹਾਦਸਾ ਟਲ ਗਿਆ।

ਇਹ ਵੀ ਪੜ੍ਹੋ- 'ਜੇ ਉਹ ਜੇਲ੍ਹ 'ਚ ਬੰਦ ਹੈ ਤਾਂ ਪਿਓ ਕਿਵੇਂ ਬਣ ਗਿਆ...?', ਓਵੈਸੀ ਦੇ ਸਵਾਲ ਨੇ ਪਾਕਿ ਦੀ ਕੀਤੀ ਬੋਲਤੀ ਬੰਦ

ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸ਼ਾਮਲੀ ਪੁਲਸ ਦੇ ਸੀਨੀਅਰ ਸੁਪਰਡੈਂਟ ਰਾਮਸੇਵਕ ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਰਸਮੀ ਜਾਂਚ ਦੇ ਹੁਕਮ ਦਿੱਤੇ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਘਟਨਾ ਕਾਰਨ ਕੁਝ ਦੇਰ ਲਈ ਰੇਲ ਆਵਾਜਾਈ ਪ੍ਰਭਾਵਿਤ ਰਹੀ ਪਰ ਪਾਈਪ ਹਟਾਉਣ ਅਤੇ ਸੁਰੱਖਿਆ ਜਾਂਚ ਤੋਂ ਬਾਅਦ ਰੇਲ ਗੱਡੀਆਂ ਦੀ ਆਵਾਜਾਈ ਦੁਬਾਰਾ ਸ਼ੁਰੂ ਕਰ ਦਿੱਤੀ ਗਈ।

ਓਧਰ ਪੁਲਸ ਨੇ ਇਸ ਮਾਮਲੇ ’ਚ 2 ਸ਼ੱਕੀਆਂ ਨੂੰ ਹਿਰਾਸਤ ’ਚ ਲਿਆ ਹੈ, ਜੋ ਰੇਲ ਪਟੜੀ ਦੇ ਕੋਲ ਇਕ ਬਾਗ ਦੀ ਰਾਖੀ ਕਰਦੇ ਸਨ। ਇਨ੍ਹਾਂ ’ਚੋਂ ਇਕ ਝਿੰਝਾਨਾ ਦੇ ਗਾਜ਼ੀਪੁਰ ਟਪਰਾਨਾ ਅਤੇ ਦੂਜਾ ਬਲਵਾ ਪਿੰਡ ਦਾ ਨਿਵਾਸੀ ਹੈ। ਦੋਹਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News