ਸਿੱਧੂ ਮੂਸੇਵਾਲਾ ਕਤਲਕਾਂਡ ’ਚ ਸ਼ਾਮਲ ਇਕ ਹੋਰ ਸ਼ਾਰਪ ਸ਼ੂਟਰ ਗ੍ਰਿਫ਼ਤਾਰ, ਪੰਜਾਬ ਪੁਲਸ ਦੀ ਵਰਦੀ ਵੀ ਹੋਈ ਬਰਾਮਦ

Monday, Jul 04, 2022 - 02:22 PM (IST)

ਸਿੱਧੂ ਮੂਸੇਵਾਲਾ ਕਤਲਕਾਂਡ ’ਚ ਸ਼ਾਮਲ ਇਕ ਹੋਰ ਸ਼ਾਰਪ ਸ਼ੂਟਰ ਗ੍ਰਿਫ਼ਤਾਰ, ਪੰਜਾਬ ਪੁਲਸ ਦੀ ਵਰਦੀ ਵੀ ਹੋਈ ਬਰਾਮਦ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਪੁਲਸ ਦੇ ਵਿਸ਼ੇਸ਼ ਸੈੱਲ ਨੇ ਲੋਕਪ੍ਰਿਯ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ 'ਚ ਸ਼ਾਮਲ 2 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਸ਼ਹਿਰ ਦੀ ਪੁਲਸ ਨੇ ਇਸ ਮਾਮਲੇ 'ਚ ਹੁਣ ਤੱਕ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲਸ ਨੇ ਐਤਵਾਰ ਰਾਤ ਅੰਕਿਤ ਅਤੇ ਸਚਿਨ ਭਿਵਾਨੀ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ ਦੋਵੇਂ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗਿਰੋਹ ਦੇ ਗਠਜੋੜ ਦੇ ਵਾਂਟੇਡ ਅਪਰਾਧੀ ਹਨ। ਪੁਲਸ ਅਨੁਸਾਰ, ਅੰਕਿਤ ਕਤਲ 'ਚ ਸ਼ਾਮਲ ਨਿਸ਼ਾਨੇਬਾਜ਼ਾਂ (ਸ਼ਾਰਪ ਸ਼ੂਟਰਾਂ) 'ਚੋਂ ਇਕ ਸੀ, ਜਦੋਂ ਕਿ ਭਿਵਾਨੀ ਚਾਰ ਨਿਸ਼ਾਨੇਬਾਜ਼ਾਂ ਨੂੰ ਸ਼ਰਨ ਦੇਣ ਲਈ ਜ਼ਿੰਮੇਵਾਰ ਸੀ। 

PunjabKesari

ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਹਰਿਆਣਾ ਦਾ ਰਹਿਣ ਵਾਲਾ ਭਿਵਾਨੀ ਰਾਜਸਥਾਨ 'ਚ ਲਾਰੈਂਸ ਬਿਸ਼ਨੋਈ ਗਿਰੋਹ ਦੇ ਸੰਚਾਲਨ ਨੂੰ ਦੇਖਦਾ ਹੈ। ਉਹ ਰਾਜਸਥਾਨ ਦੇ ਚੁਰੂ ਦੇ ਇਕ ਮਾਮਲੇ 'ਚ ਵੀ ਵਾਂਟੇਡ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਰਿਆਣਾ ਦੇ ਸੇਰਸਾ ਪਿੰਡ ਵਾਸੀ ਅੰਕਿਤ ਦਾ ਨਾਮ ਰਾਜਸਥਾਨ 'ਚ ਕਤਲ ਦੀ ਕੋਸ਼ਿਸ਼ ਦੇ 2 ਹੋਰ ਮਾਮਲਿਆਂ 'ਚ ਵੀ ਹੈ। ਪੁਲਸ ਨੇ ਦੱਸਿਆ ਕਿ ਉਨ੍ਹਾਂ ਕੋਲੋਂ 9 ਐੱਮ.ਐੱਮ. ਦੀ ਪਿਸਤੌਲ, 10 ਜ਼ਿੰਦਾ ਕਾਰਤੂਸ, 30 ਐੱਮ.ਐੱਮ. ਦੀ ਇਕ ਪਿਸਤੌਲ, 9 ਜ਼ਿੰਦਾ ਕਾਰਤੂਸ, ਪੰਜਾਬ ਪੁਲਸ ਦੀਆਂ ਤਿੰਨ ਵਰਦੀਆਂ ਅਤੇ 2 ਮੋਬਾਇਲ ਹੈਂਡਸੇਟ, ਇਕ ਡੋਂਗਲ ਅਤੇ ਸਿਮ ਕਾਰਡ ਬਰਾਮਦ ਕੀਤਾ ਗਿਆ ਹੈ। ਮੂਸੇਵਾਲਾ ਦੇ ਕਤਲ ਦੇ ਸਿਲਸਿਲੇ 'ਚ ਪਿਛਲੇ ਮਹੀਨੇ ਸਪੈਸ਼ਲ ਸੈੱਲ ਨੇ 2 ਸ਼ੂਟਰਾਂ ਸਮੇਤ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਦੋਸ਼ੀਆਂ ਦੀ ਪਛਾਣ ਹਰਿਆਣਾ ਦੇ ਸੋਨੀਪਤ ਵਾਸੀ ਪ੍ਰਿਯਵਰਤ ਉਰਫ਼ ਫ਼ੌਜੀ (26) ਦੇ ਰੂਪ 'ਚ ਹੋਈ ਹੈ। ਕਸ਼ਿਸ਼ (24), ਰਾਜ ਦੇ ਝੱਜਰ ਜ਼ਿਲ੍ਹੇ ਤੋਂ ਹੈ ਅਤੇ ਪੰਜਾਬ ਦੇ ਬਠਿੰਡਾ ਵਾਸੀ ਕੇਸ਼ਵ ਕੁਮਾਰ (29) ਵਜੋਂ ਹੋਈ ਹੈ। ਦੱਸਣਯੋਗ ਹੈ ਕਿ ਪੰਜਾਬ ਦੇ ਮਾਨਸਾ ਜ਼ਿਲ੍ਹੇ 'ਚ 29 ਮਈ ਨੂੰ ਅਣਪਛਾਤੇ ਹਮਲਾਵਰਾਂ ਨੇ ਸਿੱਧੂ ਮੂਸੇਵਾਲਾ ਦੇ ਨਾਮ ਨਾਲ ਮਸ਼ਹੂਰ ਸ਼ੁੱਭਦੀਪ ਸਿੰਘ ਸਿੱਧੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News