ਵਰਣਿਕਾ ਦੀ ਬਹਾਦਰੀ ਦੇਖ ਕੇ ਇਕ ਹੋਰ ਬਲਾਤਕਾਰ ਪੀੜਤਾ ਨੇ ਖੋਲ੍ਹਿਆ ਬਰਾਲਾ ਦਾ ਕੱਚਾ ਚਿੱਠਾ
Saturday, Aug 12, 2017 - 08:40 AM (IST)
ਚੰਡੀਗੜ੍ਹ — ਹਰਿਆਣਾ ਬੀਜੇਪੀ ਦੇ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਦੇ ਭਤੀਜੇ ਅਤੇ ਪੋਤੇ 'ਤੇ ਬਲਾਤਕਾਰ ਦਾ ਦੋਸ਼ ਲਗਾਉਣ ਵਾਲੀ ਨਾਬਾਲਗ ਲੜਕੀ ਨੂੰ ਵਰਨਿਕਾ ਵਾਲੇ ਕੇਸ ਤੋਂ ਇੰਨਾ ਹਿੰਮਤ ਮਿਲੀ ਕਿ ਉਹ ਮੀਡੀਆ ਦੇ ਸਾਹਮਣੇ ਆ ਗਈ£ ਉਸਦਾ ਕਹਿਣਾ ਹੈ ਕਿ ਉਹ ਵੀ ਵਰਨਿਕਾ ਕੁੰਡੂ ਦੀ ਤਰ੍ਹਾਂ ਆਪਣੀ ਲੜਾਈ ਲੜੇਗੀ। ਉਸਦਾ ਕਹਿਣਾ ਹੈ ਕਿ ਸੁਭਾਸ਼ ਬਰਾਲਾ ਦੇ ਰਸੂਖ ਦੇ ਕਾਰਨ ਪੁਲਸ ਨੇ ਵਰਗਲਾ ਕੇ ਆਪਣੇ ਮੁਤਾਬਕ ਬਿਆਨ ਲਿਖਵਾ ਲਏ ਸਨ। ਉਸਦਾ ਕਹਿਣਾ ਹੈ ਕਿ ਸੁਭਾਸ਼ ਬਰਾਲਾ ਦਾ ਭਤੀਜਾ ਅਤੇ ਪੋਤਾ ਉਸਨੂੰ ਜ਼ਬਰਦਸਤੀ ਗੱਡੀ 'ਚ ਪਾ ਕੇ ਲੈ ਗਏ ਸਨ, ਪਰ ਪੁਲਸ ਨੇ ਦਬਾਅ ਬਣਾ ਕੇ ਆਪਣੀ ਮਰਜ਼ੀ ਨਾਲ ਉਨ੍ਹਾਂ ਦੇ ਨਾਲ ਜਾਣ ਦਾ ਬਿਆਨ ਲਿਖਵਾ ਲਿਆ। ਸਦਰ ਐਸ.ਐਚ.ਓ. ਪ੍ਰਦੀਪ ਨੇ ਉਸਨੂੰ ਭੂਨਾ ਦੀ ਐਸ.ਐਚ.ਓ. ਦੇ ਕੋਲ ਭੇਜ ਦਿੱਤਾ, ਜਿਨ੍ਹਾਂ ਨੇ ਉਸ 'ਤੇ ਦਬਾਅ ਬਣਾਇਆ ਸੀ ਅਤੇ ਮਜਬੂਰੀ 'ਚ ਲਿਖਣਾ ਪਿਆ ਕਿ ਪਰਿਵਾਰਕ ਸਮੱਸਿਆ ਦੇ ਕਾਰਨ ਖੁਦ ਉਨ੍ਹਾਂ ਦੇ ਨਾਲ ਗਈ ਸੀ।
8 ਮਈ 2017 ਦਾ ਹੈ ਮਾਮਲਾ
ਜ਼ਿਕਰਯੋਗ ਹੈ ਕਿ ਮਾਮਲਾ 8 ਮਈ 2017 ਦਾ ਹੈ, ਜਿਥੇ ਬਰਾਲਾ ਦੇ ਜੱਦੀ ਪਿੰਡ ਬਢਈਖੇੜਾ ਤੋਂ ਇਕ ਨਾਬਾਲਗ ਲੜਕੀ ਅਗਵਾ ਹੋਈ ਸੀ। ਇਗ ਦੋਸ਼ ਬਰਾਲਾ ਦੇ ਪੋਤੇ ਅਤੇ ਉਨ੍ਹਾਂ ਦੇ ਭਤੀਜੇ ਦੇ ਬੇਟੇ ਵਿਕਰਮ ਉਰਫ ਵਿੱਕੀ ਬਰਾਲਾ 'ਤੇ ਲੱਗੇ ਸਨ। ਇਸ ਮਾਮਲੇ 'ਚ ਵਿੱਕੀ ਦੇ ਖਿਲਾਫ ਕੇਸ ਦਰਜ ਹੋ ਚੁੱਕਾ ਹੈ। ਮਾਮਲਾ ਇੰਨਾ ਵੱਡਾ ਸੀ ਕਿ ਉਨ੍ਹਾਂ ਦੇ ਹੀ ਪਿੰਡ ਦੇ ਲੋਕਾਂ ਨੇ ਸੁਭਾਸ਼ ਬਰਾਲਾ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਨੈਸ਼ਨਲ ਹਾਈਵੇ ਜਾਮ ਕੀਤਾ ਸੀ।
ਪਰਿਵਾਰ ਵਾਲਿਆਂ ਨੇ ਦੋਸ਼ ਲਗਾਏ ਸਨ ਕਿ ਬੇਟੀ ਘਰੋਂ ਮੰਦਰ ਜਾਣ ਲਈ ਨਿਕਲੀ ਸੀ, ਪਰ ਅਚਾਨਕ ਲਾਪਤਾ ਹੋ ਗਈ। ਇਸ ਦੌਰਾਨ ਪਿੰਡ ਦੇ ਹੀ ਵਿਕਰਮ ਬਰਾਲਾ ਉਰਫ ਵਿੱਕੀ ਵਲੋਂ ਨਾਬਾਲਗ ਲੜਕੀ ਨੂੰ ਬਾਈਕ 'ਤੇ ਬਿਠਾ ਕੇ ਲੈ ਜਾਣ ਦੀ ਗੱਲ ਫੈਲ ਗਈ ਸੀ। ਇਸ ਤੋਂ ਬਾਅਦ ਅਗਲੇ ਦਿਨ ਪਿੰਡ ਵਾਲਿਆਂ ਨੇ ਵਿੱਕੀ ਦੀ ਗ੍ਰਿਫਤਾਰੀ ਕਰਵਾਈ ਸੀ। ਪੁਲਸ ਨੇ ਧਰਨਾ ਦੇ ਰਹੇ ਪਿੰਡ ਵਾਲਿਆਂ ਨੂੰ ਸੰਦੇਸ਼ ਦਿੱਤਾ ਕਿ ਲੜਕੀ ਨੂੰ ਬਰਾਮਦ ਕਰਕੇ ਕਰਨਾਲ ਦੇ ਨਾਰੀ ਨਿਕੇਤਨ ਭੇਜ ਦਿੱਤਾ ਹੈ। ਇਸ 'ਤੇ ਲੋਕਾਂ ਦਾ ਗੁੱਸਾ ਹੋਰ ਵਧ ਗਿਆ ਅਤੇ ਪੀੜਤਾ ਨਾਲ ਗੱਲ ਕਰਨ ਲਈ ਕਿਹਾ। ਪਰ ਪੁਲਸ ਨੇ ਉਸ ਸਮੇਂ ਵੀ ਇਹ ਕਿਹਾ ਕਿ ਪੀੜਤਾ ਨੇ ਬਿਆਨ ਦਿੱਤੇ ਹਨ ਕਿ ਉਹ ਵਿੱਕੀ ਨਾਲ ਆਪਣੀ ਮਰਜ਼ੀ ਨਾਲ ਗਈ ਸੀ। ਪਿੰਡ ਵਾਲਿਆਂ ਨੇ ਪੁਲਸ 'ਤੇ ਮਿਲੀਭੁਗਤ ਦਾ ਦੋਸ਼ ਲਗਾਇਆ ਸੀ। ਇਸ ਕੇਸ ਨੂੰ ਲੈ ਕੇ ਸੁਭਾਸ਼ ਬਰਾਲਾ ਸਿੱਧੇ ਤੌਰ 'ਤੇ ਕਦੇ ਵੀ ਪਿੰਡ ਵਾਲਿਆਂ ਦੇ ਸਾਹਮਣੇ ਨਹੀਂ ਆਏ ਸਨ, ਪਰ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਦੋਸ਼ੀ ਉਨ੍ਹਾਂ ਦਾ ਦੂਰ ਦਾ ਰਿਸ਼ਤੇਦਾਰ ਹੈ। ਵਿਕਰਮ ਬਰਾਲਾ ਭਾਜਪਾ ਸੂਬਾ ਪ੍ਰਧਾਨ ਦੇ ਆਪਣੇ ਭਰਾ ਦੇ ਪੋਤਾ ਹੈ। ਅੱਜ ਬਰਾਲਾ 'ਤੇ ਦੋਬਾਰਾ ਇਸੇ ਤਰ੍ਹਾਂ ਦੀ ਮੁਸੀਬਤ ਆ ਗਈ ਹੈ, ਜਦੋਂ ਉਨ੍ਹਾਂ ਦੇ ਆਪਣੇ ਬੇਟੇ ਵਿਕਾਸ ਬਰਾਲਾ 'ਤੇ ਛੇੜਛਾੜ ਦੇ ਦੋਸ਼ ਲੱਗੇ ਹਨ।
