ਇਕ ਹੋਰ ਪਾਦਰੀ ਹੋ ਗਿਆ ਗ੍ਰਿਫ਼ਤਾਰ ! ਕਾਰਾ ਜਾਣ ਰਹਿ ਜਾਓਗੇ ਹੈਰਾਨ
Monday, Apr 14, 2025 - 10:11 AM (IST)

ਨੈਸ਼ਨਲ ਡੈਸਕ- ਤਾਮਿਲਨਾਡੂ ’ਚ ਇਕ ਚਰਚ ਦੇ ਪਾਦਰੀ ਜੌਹਨ ਜੇਬਰਾਜ (37) ਨੂੰ ਕੇਰਲ ਵਿਚ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ’ਤੇ 2 ਨਾਬਾਲਿਗ ਕੁੜੀਆਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਹੈ। ਉਹ ਤਾਮਿਲਨਾਡੂ ਦੇ ਕੋਇੰਬਟੂਰ ਦੀ ਕ੍ਰਾਸਕਟ ਰੋਡ ਸਥਿਤ ਕਿੰਗਜ਼ ਜਨਰੇਸ਼ਨ ਚਰਚ ਦਾ ਪਾਦਰੀ ਹੈ।
ਸੋਸ਼ਲ ਮੀਡੀਆ ’ਤੇ ਉਸ ਦੇ ਲੱਖਾਂ ਫਾਲੋਅਰਜ਼ ਹਨ। ਉਹ ਤਾਮਿਲਨਾਡੂ ਦੇ ਨਾਲ-ਨਾਲ ਕੇਰਲ ਵਿਚ ਵੀ ਪ੍ਰਚਾਰ ਕਰਦਾ ਸੀ। ਅਦਾਲਤ ਨੇ ਉਸ ਨੂੰ 25 ਅਪ੍ਰੈਲ ਤੱਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਪੁਲਸ ਅਨੁਸਾਰ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪੀੜਤ ਕੁੜੀਆਂ ਦੇ ਮਾਪਿਆਂ ਵੱਲੋਂ ਕੋਇੰਬਟੂਰ ਸੈਂਟਰਲ ਆਲ ਵੂਮੈਨ ਪੁਲਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ ਗਈ।
ਸ਼ਿਕਾਇਤ ਵਿਚ ਕਿਹਾ ਗਿਆ ਕਿ ਜੌਹਨ ਨੇ ਲਗਭਗ 11 ਮਹੀਨੇ ਪਹਿਲਾਂ ਕੋਇੰਬਟੂਰ ਦੇ ਜੀ. ਐੱਨ. ਮਿੱਲਜ਼ ਇਲਾਕੇ ’ਚ ਆਪਣੇ ਘਰ ’ਚ ਆਯੋਜਿਤ ਇਕ ਸਮਾਗਮ ਦੌਰਾਨ 17 ਤੇ 14 ਸਾਲ ਦੀਆਂ 2 ਕੁੜੀਆਂ ਦਾ ਜਿਨਸੀ ਸ਼ੋਸ਼ਣ ਕੀਤਾ। ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਉਹ ਗ੍ਰਿਫ਼ਤਾਰੀ ਤੋਂ ਬਚਣ ਲਈ ਤਾਮਿਲਨਾਡੂ-ਕੇਰਲ ਸਰਹੱਦ ’ਤੇ ਮੁੰਨਾਰ ਇਲਾਕੇ ’ਚ ਲੁਕਿਆ ਹੋਇਆ ਸੀ।
ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਸੜਕ 'ਤੇ ਵਿਛਾ'ਤੀਆਂ ਲਾਸ਼ਾਂ, ਧਾਰਮਿਕ ਅਸਥਾਨ 'ਤੇ ਮੱਥਾ ਟੇਕਣ ਜਾ ਰਹੇ ਪਰਿਵਾਰ ਦੀ ਕਾਰ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e