ਕਰਜ਼ੇ ਨੇ ਲਈ ਇਕ ਹੋਰ ਕਿਸਾਨ ਦੀ ਜਾਨ

09/24/2017 8:55:59 PM

ਹਮੀਰਪੁਰ- ਉੱਤਰ ਪ੍ਰਦੇਸ਼ ਵਿਚ ਹਮੀਰਪੁਰ ਜ਼ਿਲੇ ਦੇ ਸੁਮੇਰਪੁਰ ਖੇਤਰ 'ਚ ਕਰਜ਼ ਤੋਂ ਪ੍ਰੇਸ਼ਾਨ ਇਕ ਕਿਸਾਨ ਨੇ ਅੱਜ ਫਾਂਸੀ ਲਗਾ ਕੇ ਆਤਮਹੱਤਿਆ ਕਰ ਲਈ। ਪੁਲਸ ਸੂਤਰਾਂ ਅਨੁਸਾਰ ਪੰਧਰੀ ਪਿੰਡ ਵਾਸੀ ਕਿਸਾਨ ਵਿਜੇ ਕਰਨ (40) ਨੇ ਬੈਂਕ ਤੋਂ ਲਗਭਗ 90 ਹਜ਼ਾਰ ਰੁਪਏ ਦਾ ਕਰਜ਼ ਲਿਆ ਸੀ। ਕਰਜ਼ ਮੁਆਫੀ ਦੌਰਾਨ ਉਸ ਦਾ 62 ਹਜ਼ਾਰ ਰੁਪਏ ਦਾ ਕਰਜ਼ਾ ਮੁਆਫ ਹੋਇਆ ਸੀ ਅਤੇ ਬਕਾਇਆ 27 ਹਜ਼ਾਰ ਰੁਪਏ ਜਮ੍ਹਾ ਕਰਵਾਉਣ ਲਈ ਬੈਂਕ ਵਾਲੇ ਲਗਾਤਾਰ ਉਸ 'ਤੇ ਦਬਾਅ ਪਾ ਰਹੇ ਸੀ। ਜਿਸ ਤੋਂ ਉਹ ਪ੍ਰੇਸ਼ਾਨ ਸੀ। ਮ੍ਰਿਤਕ ਕਿਸਾਨ ਦੇ ਵੱਡੇ ਭਰਾ ਰਾਮ ਕਰਨ ਸਿੰਘ ਅਤੇ ਸ਼ਾਮ ਕਰਨ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਬੈਂਕ ਵਲੋਂ ਕਈ ਵਾਰ ਬਕਾਇਆ ਜਮ੍ਹਾ ਨਾ ਕਰਵਾਉਣ ਦਾ ਨੋਟਿਸ ਮਿਲਿਆ, ਜਿਸ ਕਾਰਨ ਉਹ ਤਨਾਅ 'ਚ ਸੀ। ਇਸੇ ਤਨਾਅ ਕਾਰਨ ਵਿਜੇ ਨੇ ਫਾਂਸੀ ਲਗਾ ਲਈ, ਜਿਸ ਨਾਲ ਉਸ ਦੀ ਮੌਤ ਹੋ ਗਈ। ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। 


Related News