''ਨੀਲੇ ਡਰੰਮ'' ''ਚੋਂ ਮਿਲੀ ਇਕ ਹੋਰ ਪਤੀ ਦੀ ਲਾਸ਼ ! ਹਾਲ ਦੇਖਣ ਵਾਲਿਆਂ ਦੇ ਪੈਰਾਂ ਹੇਠੋਂ ਖਿਸਕ ਗਈ ਜ਼ਮੀਨ
Monday, Aug 18, 2025 - 12:56 PM (IST)

ਨੈਸ਼ਨਲ ਡੈਸਕ- ਕੁਝ ਮਹੀਨੇ ਪਹਿਲਾਂ ਮੇਰਠ ਤੋਂ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਇਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਸੀ ਤੇ ਉਸ ਦੀ ਲਾਸ਼ ਇਕ ਨੀਲੇ ਰੰਗ ਦੇ ਡਰੰਮ 'ਚ ਲੁਕਾ ਦਿੱਤੀ ਸੀ। ਇਸ ਤੋਂ ਬਾਅਦ ਹੁਣ ਅਜਿਹਾ ਹੀ ਇਕ ਮਾਮਲਾ ਰਾਜਸਥਾਨ ਤੋਂ ਸਾਹਮਣੇ ਆਇਆ ਹੈ, ਜਿੱਥੋਂ ਦੇ ਖੈਰਥਲ-ਤਿਜਾਰਾ ਜ਼ਿਲ੍ਹੇ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਵਿਅਕਤੀ ਦੀ ਲਾਸ਼ ਘਰ ਦੀ ਛੱਤ ’ਤੇ ਪਏ ਇਕ ਡਰੰਮ 'ਚੋਂ ਮਿਲੀ ਹੈ।
ਜਾਣਕਾਰੀ ਦਿੰਦੇ ਹੋਏ ਡਿਪਟੀ ਸੁਪਰਡੈਂਟ ਆਫ਼ ਪੁਲਸ ਰਾਜਿੰਦਰ ਸਿੰਘ ਨਿਰਵਾਣ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਹੰਸਰਾਮ ਉਰਫ਼ ਸੂਰਜ ਵਜੋਂ ਹੋਈ ਹੈ, ਜੋ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਉਹ ਇਸ ਸਮੇਂ ਕਿਸ਼ਨਗੜ੍ਹਬਾਸ ਦੀ ਆਦਰਸ਼ ਕਲੋਨੀ ਵਿਚ ਆਪਣੀ ਪਤਨੀ ਅਤੇ 3 ਬੱਚਿਆਂ ਨਾਲ ਰਹਿੰਦਾ ਸੀ।
ਇਹ ਵੀ ਪੜ੍ਹੋ- ਸਕੂਲਾਂ 'ਚ ਬੰਬ ! ਕੀਤੀ ਗਈ ਛੁੱਟੀ, ਮਾਪਿਆਂ ਦੇ ਖੜਕ ਗਏ ਫ਼ੋਨ
ਉਨ੍ਹਾਂ ਦੱਸਿਆ ਕਿ ਉਸ ਦੇ ਗੁਆਂਢੀਆਂ ਨੇ ਪੁਲਸ ਨੂੰ ਘਰ 'ਚੋਂ ਬਦਬੂ ਆਉਣ ਦੀ ਜਾਣਕਾਰੀ ਦਿੱਤੀ, ਜਿਸ ਮਗਰੋਂ ਪੁਲਸ ਟੀਮ ਮੌਕੇ 'ਤੇ ਪਹੁੰਚੀ ਤੇ ਤਲਾਸ਼ੀ ਲੈਣ ਮਗਰੋਂ ਲਾਸ਼ ਘਰ ਦੀ ਛੱਤ ’ਤੇ ਪਏ ਡਰੰਮ ਵਿਚੋਂ ਮਿਲੀ। ਨਿਰਵਾਣ ਦੇ ਅਨੁਸਾਰ ਸੂਰਜ ਦਾ ਕਤਲ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕੀਤਾ ਗਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਲਾਸ਼ ਨੂੰ ਛੇਤੀ ਗਾਲਣ ਲਈ ਉਸ 'ਤੇ ਲੂਣ ਵੀ ਛਿੜਕਿਆ ਗਿਆ ਸੀ।
ਪੁਲਸ ਨੇ ਅੱਗੇ ਦੱਸਿਆ ਕਿ ਵਾਰਦਾਤ ਮਗਰੋਂ ਮ੍ਰਿਤਕ ਦੀ ਪਤਨੀ ਸੁਨੀਤਾ, ਉਸ ਦੇ ਤਿੰਨੋਂ ਬੱਚੇ ਅਤੇ ਮਕਾਨ ਮਾਲਕ ਦਾ ਪੁੱਤਰ ਜਤਿੰਦਰ ਸ਼ਨੀਵਾਰ ਤੋਂ ਲਾਪਤਾ ਹਨ, ਜਿਸ ਮਗਰੋਂ ਪੁਲਸ ਨੂੰ ਸ਼ੱਕ ਹੈ ਕਿ ਇਹ ਕਤਲ ਨਾਜਾਇਜ਼ ਸਬੰਧਾਂ ਕਾਰਨ ਕੀਤਾ ਗਿਆ ਹੈ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਵੱਡੀ ਕਾਰਵਾਈ ; ਤਹਿਸੀਲਦਾਰ ਹੋਇਆ ਸਸਪੈਂਡ ! ਕਾਰਨ ਜਾਣ ਰਹਿ ਜਾਓਗੇ ਹੈਰਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e