ਸਟਾਂਪ ਪੇਪਰ 'ਤੇ ਲਿਖਵਾ ਰਹੇ ਅੰਨਾ ਹਜਾਰੇ, ਪਹਿਲਾਂ ਸਹੁੰ ਖਾਓ ਕਿ ਨਹੀਂ ਜਾਓਗੇ ਰਾਜਨੀਤੀ 'ਚ

Saturday, Mar 24, 2018 - 01:05 PM (IST)

ਨਵੀਂ ਦਿੱਲੀ— 7 ਸਾਲ ਬਾਅਦ ਸਮਾਜ ਸੇਵਕ ਅੰਨਾ ਹਜਾਰੇ ਇਕ ਵਾਰ ਫਿਰ ਤੋਂ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਅੰਦੋਲਨ 'ਤੇ ਬੈਠ ਗਏ ਹਨ। ਉਹ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਅੰਦੋਲਨ ਕਰ ਰਹੇ ਹਨ ਕਿ ਆਮ ਆਦਮੀ ਪਾਰਟੀ ਸਮੇਤ ਕਿਸੇ ਵੀ ਰਾਜਨੀਤਿਕ ਦਲ ਦੇ ਨੇਤਾ, ਮੈਂਬਰ, ਕਾਰਜਕਰਤਾ ਜਾਂ ਸਮਰਥਕ ਉਨ੍ਹਾਂ ਦੇ ਅੰਦੋਲਨ ਦੇ ਮੰਚ 'ਤੇ ਨਹੀਂ ਆ ਸਕਦੇ।  
ਦੱਸਿਆ ਜਾ ਰਿਹਾ ਹੈ ਕਿ ਇਸ ਸੱਤਿਆਗ੍ਿਰਹ ਦੇ ਆਯੋਜਨ ਲਈ ਬਣਾਈ ਗਈ 26 ਮੈਂਬਰੀ ਕੋਰ ਕਮੇਟੀ ਦੇ ਪ੍ਰਤੇਕ ਮੈਂਬਰਾਂ ਚੋਂ 100 ਰੁਪਏ ਦੇ ਸਟਾਂਪ ਪੇਪਰ 'ਤੇ ਇਹ ਲਿਖ ਕੇ ਸਾਈਨ ਕਰਵਾਏ ਗਏ ਹਨ ਕਿ ਉਹ ਕਿਸੇ ਵੀ ਰਾਜਨੀਤੀ ਸਵਾਰਥ ਕਰਕੇ ਇਸ ਅੰਦੋਲਨ ਨਾਲ ਨਹੀਂ ਜੁੜੇ ਹਨ। ਇਸ ਨਾਲ ਹੀ ਇਹ ਵੀ ਲਿਖਵਾਇਆ ਜਾ ਰਿਹਾ ਹੈ ਕਿ ਉਹ ਲੋਕ ਜ਼ਿੰਦਗੀ ਭਰ ਨਾ ਤਾਂ ਖੁਦ ਕੋਈ ਪਾਰਟੀ ਬਣਾਉਣਗੇ ਅਤੇ ਨਾ ਹੀ ਕਿਸੇ ਰਾਜਨੀਤਿਕ ਪਾਰਟੀ 'ਚ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਇਸ ਅੰਦੋਲਨ ਨੂੰ ਸਫਲ ਬਣਾਉਣ ਲਈ ਦੂਜੇ ਰਾਜਾਂ 'ਚ ਬਣਾਈਆਂ ਜਾ ਰਹੀਆਂ ਕਮੇਟੀਆਂ ਦੇ ਵੀ ਸਾਢੇ 6 ਹਜ਼ਾਰ ਤੋਂ ਵਧ ਮੈਂਬਰਾਂ ਨੇ ਵੀ ਇਸ ਤਰ੍ਹਾਂ ਦਾ ਹਲਫਨਾਮਾ ਅੰਨਾ ਨੂੰ ਭੇਜਿਆ ਹੈ।


ਅੰਦੋਲਨ 'ਚ ਸ਼ਾਮਲ ਹੋ ਰਹੇ ਕਿਸਾਨਾ ਲਈ ਅਜਿਹੀ ਕੋਈ ਸ਼ਰਤ ਨਹੀਂ ਹੈ। ਸ਼ੁੱਕਰਵਾਰ ਨਾਲ ਅਣਮਿੱਥੇ ਸਮੇਂ ਲਈ ਅੰਦੋਲਨ ਸ਼ੁਰੂ ਕਰਨ ਤੋਂ ਬਾਅਦ ਅੰਨਾ ਸਵੇਰੇ 9 ਵਜੇ ਰਾਜਘਾਟ ਗਏ ਬਾਪੂ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ, ਉਥੇ ਉਹ ਲੱਗਭਗ ਅੱਧਾ ਘੰਟਾ ਰੁਕੇ। ਇਸ ਦੌਰਾਨ ਉਨ੍ਹਾਂ ਦੇ ਕੁਝ ਸਮਰਥਕ ਵੀ ਮੌਜ਼ੂਦ ਸਨ। ਮੰਚ ਦੇ ਬੈਕਗ੍ਰਾਊਂਡ 'ਚ ਜੋ ਵੀ ਬੈਨਰ ਲਗਾਇਆ ਗਿਆ ਹੈ, ਉਸ 'ਤੇ ਸਿਰਫ ਗਾਂਧੀ ਜੀ ਦੀ ਹੀ ਤਸਵੀਰ ਹੈ।


Related News