ਅੰਨਾ ਹਜ਼ਾਰੇ ਦੀ ਭੁੱਖ ਹੜਤਾਲ ਖਤਮ, ਸਰਕਾਰ ਨੇ ਮੰਨੀਆਂ ਸਾਰੀਆਂ ਮੰਗਾਂ
Thursday, Mar 29, 2018 - 06:21 PM (IST)

ਨੈਸ਼ਨਲ ਡੈਸਕ— ਪਿਛਲੇ 7 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਸਮਾਜਿਕ ਵਰਕਰ ਅੰਨਾ ਹਜ਼ਾਰੇ ਨੇ ਵੀਰਵਾਰ ਨੂੰ ਆਪਣੀ ਹੜਤਾਲ ਖਤਮ ਕਰ ਦਿੱਤੀ। ਮਹਾਰਾਸ਼ਟਰ ਦੇ ਮੁੱਖਮੰਤਰੀ ਦੇਵੇਂਦਰ ਫੜਨਵੀਸ ਅਤੇ ਕੇਂਦਰੀ ਖੇਤੀ ਰਾਜ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਪੁੱਜ ਕੇ ਅੰਨਾ ਦੀ ਭੁੱਖ ਹੜਤਾਲ ਖਤਮ ਕਰਵਾਈ। ਫੜਨਵੀਸ ਨੇ ਅੰਨਾ ਨੂੰ ਜੂਸ ਪਿਲਾ ਕੇ ਉਨ੍ਹਾਂ ਦੀ ਭੁੱਖ ਹੜਤਾਲ ਖਤਮ ਕਰਵਾਈ। ਮੰਚ 'ਤੇ ਮੌਜੂਦ ਅੰਨਾ ਹਜ਼ਾਰੇ ਦੇ ਸਾਥੀਆਂ ਦਾ ਦਾਅਵਾ ਹੈ ਕਿ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਹਨ।
Delhi: Anna Hazare ends hunger strike after talks with Maharashtra Chief Minister Devendra Fadnavis and Union Minister of State for Agriculture Gajendra Singh Shekhawat pic.twitter.com/S1gtclNuoc
— ANI (@ANI) March 29, 2018
ਅੰਨਾ ਹਜ਼ਾਰੇ 23 ਮਾਰਚ ਨੂੰ ਭੁੱਖ ਹੜਤਾਲ 'ਤੇ ਸਨ ਅਤੇ ਅੱਜ ਉਨ੍ਹਾਂ ਦੀ ਹੜਤਾਲ ਦਾ 7ਵਾਂ ਦਿਨ ਸੀ। ਅੰਨਾ ਦੇ ਸਾਥੀ ਦੱਤਾ ਅਵਾਰੀ ਨੇ ਦੱਸਿਆ ਕਿ ਹੜਤਾਲ ਦੌਰਾਨ ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਚਲਾਉਣ ਵਾਲੇ ਅੰਨਾ ਦਾ ਵਜ਼ਨ ਪੰਜ ਕਿਲੋ ਤੋਂ ਜ਼ਿਆਦਾ ਘੱਟ ਗਿਆ ਅਤੇ ਉਨ੍ਹਾਂ ਦਾ ਬੀ.ਪੀ ਵੀ ਘੱਟ ਹੋ ਗਿਆ।