ਅਨਮੋਲ ਬਿਸ਼ਨੋਈ ਦੀ ਦਿੱਲੀ ਕੋਰਟ ''ਚ ਪੇਸ਼ੀ, NIA ਨੇ ਮੰਗੀ 15 ਦਿਨਾਂ ਦੀ ਰਿਮਾਂਡ
Wednesday, Nov 19, 2025 - 05:49 PM (IST)
ਨੈਸ਼ਨਲ ਡੈਸਕ- ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਭਾਰਤ ਡਿਪੋਰਟ ਕਰ ਦਿੱਤਾ ਗਿਆ ਹੈ। ਐੱਨ.ਸੀ.ਪੀ. ਨੇਤਾ ਬਾਬਾ ਸਿੱਦੀਕੀ ਦੇ ਕਤਲ ਦੇ ਮੁੱਖ ਸਾਜ਼ਿਸ਼ਕਰਤਾ ਅਨਮੋਲ ਨੂੰ 19 ਨਵੰਬਰ ਨੂੰ ਆਈ.ਜੀ.ਆਈ. ਏਅਰਪੋਰਟ 'ਤੇ ਐੱਨ.ਆਈ.ਏ. ਅਤੇ ਦਿੱਲੀ ਪੁਲਸ ਦੀ ਵਿਸ਼ੇਸ਼ ਟੀਮ ਨੇ ਗ੍ਰਿਫਤਾਰ ਕੀਤਾ। ਉਸਨੂੰ ਸਿੱਧਾ ਸੁਰੱਖਿਆ ਘੇਰੇ 'ਚ ਪਟਿਆਲਾ ਹਾਊਸ ਕੋਰਟ ਲਿਜਾਇਆ ਗਿਆ, ਜਿੱਥੇ ਐੱਨ.ਆਈ.ਏ. ਨੇ ਟ੍ਰਾਂਜਿਟ ਰਿਮਾਂਡ ਦੀ ਮੰਗ ਕੀਤੀ ਹੈ।
ਅਨਮੋਲ ਬਿਸ਼ਨੋਈ ਨੂੰ ਐੱਨ.ਆਈ.ਏ. ਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਪੇਸ਼ ਕੀਤਾ ਹੈ। ਜਾਂਚ ਏਜੰਸੀ ਨੇ ਪੁੱਛਗਿੱਛ ਲਈ ਅਨਮੋਲ ਬਿਸ਼ਨੋਈ ਦੀ 15 ਦਿਨਾਂ ਦੀ ਹਿਰਾਸਤ ਮੰਗੀ ਹੈ।
ਅਨਮੋਲ ਬਿਸ਼ਨੋਈ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਜੱਜ ਪ੍ਰਸ਼ਾਸਤ ਸ਼ਰਮਾ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ। ਸੁਣਵਾਈ ਇਸ ਸਮੇਂ ਜਾਰੀ ਹੈ ਅਤੇ ਸੁਰੱਖਿਆ ਕਾਰਨਾਂ ਕਰਕੇ ਇਨ-ਕੈਮਰਾ ਤਰੀਕੇ ਨਾਲ ਕੀਤੀ ਜਾ ਰਹੀ ਹੈ। ਮਾਮਲੇ ਨਾਲ ਜੁੜੇ ਸੂਤਰਾਂ ਅਨੁਸਾਰ, ਐੱਨ.ਆਈ.ਏ. ਨੇ ਕੋਰਟ ਤੋਂ ਅਨਮੋਲ ਦੀ 15 ਦਿਨਾਂ ਦੀ ਕਸਟਡੀ ਦੀ ਮੰਗ ਕੀਤੀ ਹੈ।
ਅਨਮੋਲ ਨੂੰ 2022 ਤੋਂ ਜਾਅਲੀ ਪਾਸਪੋਰਟ 'ਤੇ ਅਮਰੀਕਾ ਵਿੱਚ ਲੁਕੇ ਦੀ ਭਾਲ ਕੀਤੀ ਜਾ ਰਹੀ ਸੀ। ਉਹ ਬਾਬਾ ਸਿੱਦੀਕੀ, ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ, ਸਲਮਾਨ ਖ਼ਾਨ ਦੇ ਗਲੈਕਸੀ ਅਪਾਰਟਮੈਂਟ 'ਚ ਗੋਲੀਬਾਰੀ ਅਤੇ ਵਿਦੇਸ਼ ਤੋਂ ਆਨਲਾਈਨ ਧਮਕੀਆਂ ਸਣੇ 18 ਤੋਂ ਵੱਧ ਗੰਭੀਰ ਮਾਮਲਿਆਂ 'ਚ ਦੋਸ਼ੀ ਹੈ। ਉਹ ਵਿਦੇਸ਼ ਤੋਂ ਹੀ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਸੀ ਅਤੇ ਐਕਸਟਾਰਸ਼ਨ ਰੈਕੇਟ ਚਲਾਉਣਦਾ ਸੀ।
