ਅੰਕਿਤ ਸ਼ਰਮਾ 'ਤੇ ਚਾਕੂ ਨਾਲ ਹੋਏ ਸਨ 12 ਵਾਰ, ਸਰੀਰ 'ਤੇ ਸੱਟਾਂ ਦੇ 51 ਨਿਸ਼ਾਨ

Saturday, Mar 14, 2020 - 10:01 AM (IST)

ਅੰਕਿਤ ਸ਼ਰਮਾ 'ਤੇ ਚਾਕੂ ਨਾਲ ਹੋਏ ਸਨ 12 ਵਾਰ, ਸਰੀਰ 'ਤੇ ਸੱਟਾਂ ਦੇ 51 ਨਿਸ਼ਾਨ

ਨਵੀਂ ਦਿੱਲੀ— ਦਿੱਲੀ ਦੇ ਉੱਤਰ-ਪੂਰਬੀ ਇਲਾਕੇ 'ਚ ਹੋਈ ਹਿੰਸਾ ਦੌਰਾਨ ਮਾਰੇ ਗਏ ਇੰਟੈਲੀਜੈਂਸ ਬਿਊਰੋ (ਆਈ.ਬੀ.) ਦੇ ਕਰਮਚਾਰੀ ਅੰਕਿਤ ਸ਼ਰਮਾ ਦੀ ਪੋਸਟਮਾਰਟਮ ਰਿਪੋਰਟ 'ਚ ਦਿਲ ਦਹਿਲਾਉਣ ਵਾਲੇ ਖੁਲਾਸੇ ਹੋਏ ਹਨ। ਪੋਸਟਮਾਰਟਮ ਰਿਪੋਰਟ ਅਨੁਸਾਰ ਉਨ੍ਹਾਂ ਦੇ ਸਰੀਰ 'ਤੇ ਸੱਟਾਂ ਦੇ ਕੁੱਲ 51 ਨਿਸ਼ਾਨ ਪਾਏ ਗਏ ਹਨ। ਇਨ੍ਹਾਂ 'ਚ ਚਾਕੂ ਮਾਰੇ ਜਾਣ ਦੇ 12 ਨਿਸ਼ਾਨ ਮਿਲੇ ਹਨ। ਅੰਕਿਤ ਸ਼ਰਮਾ ਦੇ ਪੈਰ, ਛਾਤੀ ਅਤੇ ਪਿਛਲੇ ਹਿੱਸੇ 'ਚ ਗੰਭੀਰ ਸੱਟਾਂ ਦੇ ਨਿਸ਼ਾਨ ਮਿਲੇ ਹਨ। ਪੁਲਸ ਸੂਤਰਾਂ ਅਨੁਸਾਰ ਅੰਕਿਤ ਸ਼ਰਮਾ ਦੇ ਸਰੀਰ 'ਤੇ ਚਾਕੂ ਨਾਲ ਕਾਫ਼ੀ ਡੂੰਘਾ ਵਾਰ ਕੀਤਾ ਗਿਆ ਹੈ। ਇਹ ਵਾਰ ਕਈ ਵਾਰ ਕੀਤਾ ਗਿਆ।

ਇਹ ਵੀ ਪੜ੍ਹੋ : ਦਿੱਲੀ ਹਿੰਸਾ : ਚਾਂਦ ਬਾਗ ਇਲਾਕੇ 'ਚ ਆਈ.ਬੀ. ਅਧਿਕਾਰੀ ਦੀ ਨਾਲੇ 'ਚੋਂ ਮਿਲੀ ਲਾਸ਼

ਸਿਰ 'ਤੇ ਕਿਸੇ ਭਾਰੀ ਚੀਜ਼ ਨਾਲ ਕੀਤਾ ਗਿਆ ਸੀ ਵਾਰ
ਪੋਸਟਮਾਰਮਟ ਰਿਪੋਰਟ ਅਨੁਸਾਰ, ਅੰਕਿਤ ਸ਼ਰਮਾ ਦੇ ਸਰੀਰ 'ਤੇ ਕੱਟ ਦੇ 6 ਨਿਸ਼ਾਨ ਹਨ, ਜਦੋਂ ਕਿ 33 ਸੱਟ ਦੇ ਨਿਸ਼ਾਨ ਹੈ, ਜੋ ਦੱਸਦੇ ਹਨ ਕਿ ਉਨ੍ਹਾਂ ਨੂੰ ਰਾਡ ਅਤੇ ਡੰਡਿਆਂ ਨਾਲ ਵੀ ਮਾਰਿਆ ਗਿਆ ਸੀ। ਅੰਕਿਤ ਦੇ ਸਿਰ 'ਤੇ ਕਿਸੇ ਭਾਰੀ ਚੀਜ਼ ਨਾਲ ਵਾਰ ਕੀਤਾ ਗਿਆ ਸੀ। ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਅੰਕਿਤ ਦੇ ਸਰੀਰ 'ਤੇ ਜ਼ਿਆਦਾਤਰ ਰੈੱਡ, ਪਰਪਲ ਅਤੇ ਬਲਿਊ ਕਲਰ ਦੇ ਮਾਰਕ ਮਿਲੇ ਹਨ। ਇਹ ਨਿਸ਼ਾਨ ਜ਼ਿਆਦਾਤਰ ਪੈਰ ਅਤੇ ਮੋਢੇ ਕੋਲ ਹਨ।

ਇਹ ਵੀ ਪੜ੍ਹੋ : ਦਿੱਲੀ ਹਿੰਸਾ : ਅੰਕਿਤ ਸ਼ਰਮਾ ਦੇ ਪਰਿਵਾਰ ਨੂੰ ਇਕ ਕਰੋੜ ਦੀ ਸਨਮਾਨ ਰਾਸ਼ੀ ਦੇਵੇਗੀ ਦਿੱਲੀ ਸਰਕਾਰ

ਕਤਲ ਦਾ ਦੋਸ਼ ਆਪ ਦੇ ਬਰਖ਼ਾਸਤ ਕੌਂਸਲਰ ਤਾਹਿਰ ਹੁਸੈਨ 'ਤੇ ਲੱਗਾ
ਅੰਕਿਤ ਸ਼ਰਮਾ ਦੇ ਕਤਲ ਦਾ ਦੋਸ਼ ਆਮ ਆਦਮੀ ਪਾਰਟੀ (ਆਪ) ਦੇ ਬਰਖ਼ਾਸਤ ਕੌਂਸਲਰ ਤਾਹਿਰ ਹੁਸੈਨ 'ਤੇ ਲੱਗਾ ਹੈ। ਤਾਹਿਰ ਹੁਸੈਨ ਵਿਰੁੱਧ ਕਤਲ, ਆਗਜਨੀ ਅਤੇ ਹਿੰਸਾ ਫੈਲਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦਿੱਲੀ ਪੁਲਸ ਨੇ ਤਾਹਿਰ ਹੁਸੈਨ ਦੇ ਚਾਂਦਬਾਗ 'ਚ ਸਥਿਤ ਘਰ ਅਤੇ ਖਜ਼ੂਰੀ ਖਾਸ ਸਥਿਤ ਫੈਕਟਰੀ ਨੂੰ ਸੀਲ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਇੰਟੈਲੀਜੈਂਸ ਬਿਊਰੋ ਦੇ ਕਰਮਚਾਰੀ ਅੰਕਿਤ ਸ਼ਰਮਾ, ਉੱਤਰ-ਪੂਰਬੀ ਦਿੱਲੀ 'ਚ ਆਪਣੇ ਪਰਿਵਾਰ ਨਾਲ ਰਹਿੰਦੇ ਸਨ। ਹਿੰਸਾ ਦੌਰਾਨ ਚਾਕੂ ਮਾਰਨ ਅਤੇ ਬੇਰਹਿਮੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ। ਅੰਕਿਤ ਸ਼ਰਮਾ ਦੀ ਲਾਸ਼ 26 ਫਰਵਰੀ ਨੂੰ ਚਾਂਦਬਾਗ 'ਚ ਨਾਲੇ 'ਚੋਂ ਮਿਲੀ ਸੀ।


author

DIsha

Content Editor

Related News