14 ਫਰਵਰੀ ਨੂੰ ਮਨਾਓ ''Cow Hug Day'', ਭਾਰਤੀ ਪਸ਼ੂ ਕਲਿਆਣ ਬੋਰਡ ਨੇ ਲੋਕਾਂ ਨੂੰ ਕੀਤੀ ਅਪੀਲ
Thursday, Feb 09, 2023 - 01:02 AM (IST)
ਨੈਸ਼ਨਲ ਡੈਸਕ: ਭਾਰਤੀ ਪਸ਼ੂ ਕਲਿਆਣ ਬੋਰਡ ਨੇ ਇਕ ਨੋਟਿਸ ਜਾਰੀ ਕਰ ਲੋਕਾਂ ਨੂੰ 14 ਫਰਵਰੀ ਨੂੰ 'Cow Hug Day' ਮਨਾਉਣ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਹਰ ਸਾਲ 14 ਫ਼ਰਵਰੀ ਨੂੰ ਵੈਲੇਂਟਾਈਨ ਡੇਅ ਮਨਾਇਆ ਜਾਂਦਾ ਹੈ। ਪਸ਼ੂਪਾਲਨ ਅਤੇ ਡੇਅਰੀ ਵਿਭਾਗ ਦੇ ਅਧੀਨ ਆਉਣ ਵਾਲੇ ਬੋਰਡ ਵੱਲੋਂ ਜਾਰੀ ਨੋਟਿਸ ਵਿਚ ਕਿਹਾ ਗਿਆ ਹੈ ਕਿ 'ਸਾਰੇ ਗਊ ਪ੍ਰੇਮੀ ਗਊ ਮਾਤਾ ਦੀ ਮਹੱਤਤਾ ਨੂੰ ਧਿਆਨ 'ਚ ਰੱਖਦਿਆਂ ਤੇ ਜ਼ਿੰਦਗੀ ਨੂੰ ਖੁਸ਼ਗਵਾਰ ਤੇ ਸਕਾਰਾਤਮਕ ਊਰਜਾ ਨਾਲ ਭਰਪੂਰ ਬਣਾਉਣ ਲਈ 14 ਫਰਵਰੀ ਨੂੰ ਕਾਓ ਹੱਗ ਡੇਅ ਮਨਾ ਸਕਦੇ ਹਨ।'
ਇਹ ਖ਼ਬਰ ਵੀ ਪੜ੍ਹੋ - 13 ਸਾਲਾ ਨੌਕਰਾਣੀ 'ਤੇ ਮਾਲਕਾਂ ਨੇ ਢਾਹਿਆ ਤਸ਼ੱਦਦ, ਡਸਟਬਿਨ 'ਚੋਂ ਖਾਣ ਨੂੰ ਮਜਬੂਰ, ਹਾਲਾਤ ਜਾਣ ਕੰਬ ਜਾਵੇਗੀ ਰੂਹ
ਨੋਟਿਸ 'ਚ ਕਿਹਾ ਗਿਆ ਹੈ ਕਿ ਗਊਆਂ ਨੂੰ ਗਲੇ ਲਗਾਉਣ ਨਾਲ 'ਭਾਵਨਾਤਮਕ ਸੰਪੰਨਤਾ' ਆਵੇਗੀ ਅਤੇ 'ਸਮੂਹਿਕ ਖੁਸ਼ੀ' ਵਧੇਗੀ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਵੈਦਿਕ ਪਰੰਪਰਾਵਾਂ ਪੱਛਮੀ ਸੱਭਿਆਚਾਰ ਦੇ ਵੱਧਣ ਕਾਰਨ ਖ਼ਤਮ ਹੋਣ ਕੰਢੇ ਹਨ ਅਤੇ ਅਸੀਂ ਪੱਛਮੀ ਸੱਭਿਆਚਾਰ ਦੀ ਚਮਕ ਨੇ ਸਾਡੀ ਭੌਤਿਕ ਸੰਸਕ੍ਰਿਤੀ ਅਤੇ ਵਿਰਾਸਤ ਨੂੰ ਤਕਰੀਬਨ ਭੁਲਾ ਦਿੱਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।