ਪਾਕਿਸਤਾਨ ਦੀ ਜਿੱਤ ’ਤੇ ਪਟਾਕੇ ਚਲਾਉਣ ਵਾਲਿਆਂ ਦਾ DNA ਭਾਰਤੀ ਨਹੀਂ ਹੋ ਸਕਦਾ: ਅਨਿਲ ਵਿਜ

Tuesday, Oct 26, 2021 - 04:09 PM (IST)

ਚੰਡੀਗੜ੍ਹ/ਹਰਿਆਣਾ (ਭਾਸ਼ਾ)— ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਭਾਰਤ ਖ਼ਿਲਾਫ਼ ਪਾਕਿਸਤਾਨ ਦੇ ਕ੍ਰਿਕਟ ਮੈਚ ਜਿੱਤਣ ’ਤੇ ਜੋ ਲੋਕ ਪਟਾਕੇ ਚਲਾਉਂਦੇ ਹਨ, ਉਨ੍ਹਾਂ ਦਾ ਡੀ. ਐੱਨ. ਏ. ਭਾਰਤੀ ਨਹੀਂ ਹੋ ਸਕਦਾ ਹੈ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਅਤੇ ਲੋਕਾਂ ਨੂੰ ਸਲਾਹ ਦਿੱਤੀ ਕਿ ਆਪਣੇ ਹੀ ਦੇਸ਼ ਵਿਚ ਲੁੱਕੇ ‘ਗੱਦਾਰਾਂ’ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ। 

ਇਹ ਵੀ ਪੜ੍ਹੋ : ਕਰਵਾਚੌਥ ਦੇ ਦਿਨ ਪਤੀ ਦੀ ਮੌਤ, ਜ਼ਿੰਦਾ ਹੋਣ ਦੀ ਆਸ ’ਚ ਗੋਹੇ ’ਚ ਦੱਬੀ ਮ੍ਰਿਤਕ ਦੇਹ

 

PunjabKesari

ਵਿਜ ਨੇ ਟਵੀਟ ਕੀਤਾ ਕਿ ਪਾਕਿਸਤਾਨ ਦੇ ਕ੍ਰਿਕਟ ਮੈਚ ਜਿੱਤਣ ’ਤੇ ਭਾਰਤ ਵਿਚ ਪਟਾਕੇ ਚਲਾਉਣ ਵਾਲਿਆਂ ਦਾ ਡੀ. ਐੱਨ. ਏ. ਭਾਰਤੀ ਨਹੀਂ ਹੋ ਸਕਦਾ। ਸੰਭਲ ਕੇ ਰਹਿਣਾ ਆਪਣੇ ਘਰ ਵਿਚ ਲੁੱਕੇ ਹੋਏ ਗੱਦਾਰਾਂ ਤੋਂ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਦੀ ਟਿੱਪਣੀਆਂ ਗੁਆਂਢੀ ਦੇਸ਼ ਦੀ ਜਿੱਤ ’ਤੇ ਜਸ਼ਨ ਮਨਾਉਣ ’ਤੇ ਕਸ਼ਮੀਰੀਆਂ ਖ਼ਿਲਾਫ਼ ਗੁੱਸੇ ਨੂੰ ਲੈ ਕੇ ਮੀਡੀਆ ’ਚ ਆ ਰਹੀਆਂ ਖ਼ਬਰਾਂ ’ਤੇ ਆਈ ਹੈ।

ਇਹ ਵੀ ਪੜ੍ਹੋ : ਕਈ ਕਿਸਾਨ ਜਥੇਬੰਦੀਆਂ ਨੇ ਖ਼ਤਮ ਕੀਤਾ ਅੰਦੋਲਨ, ਰਹਿੰਦੇ ਮੁੱਠੀ ਭਰ ਲੋਕ ਵੀ ਮੰਨ ਜਾਣਗੇ: ਤੋਮਰ

ਜ਼ਿਕਰਯੋਗ ਹੈ ਕਿ ਐਤਵਾਰ 24 ਅਕਤੂਬਰ ਨੂੰ ਦੁਬਈ ਵਿਚ ਜਾਰੀ ਟੀ20 ਵਰਲਡ ਕੱਪ ਦੇ ਦੂਜੇ ਮੁਕਾਬਲੇ ਵਿਚ ਪਾਕਿਸਤਾਨ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ। ਭਾਰਤ ਤੋਂ ਜਿੱਤ ਲਈ ਮਿਲੀਆਂ 152 ਦੌੜਾਂ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਦੇ ਓਪਨਰ ਬੱਲੇਬਾਜ਼ਾਂ ਨੇ ਇਸ ਟੀਚੇ ਨੂੰ ਬਿਨਾਂ ਕੋਈ ਵਿਕਟ ਗੁਆਏ ਹਾਸਲ ਕਰ ਲਿਆ। 

ਇਹ ਵੀ ਪੜ੍ਹੋ :  ਲਖੀਮਪੁਰ ਹਿੰਸਾ ’ਤੇ ਸੁਪਰੀਮ ਕੋਰਟ ਦਾ UP ਸਰਕਾਰ ਨੂੰ ਸਵਾਲ- ਹਜ਼ਾਰਾਂ ਦੀ ਭੀੜ ’ਚ ਸਿਰਫ਼ 23 ਚਸ਼ਮਦੀਦ ਹੀ ਮਿਲੇ?

ਨੋਟ-ਅਨਿਲ ਵਿਜ ਦੇ ਇਸ ਬਿਆਨ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


Tanu

Content Editor

Related News