ਅਨਿਲ ਵਿਜ ਬੋਲੇ- ਮੈਂ ਤਾਂ ਨਹੀਂ ਲਗਵਾਵਾਂਗਾ ਕੋਵਿਡ ਵੈਕਸੀਨ, ਦੱਸੀ ਇਹ ਵਜ੍ਹਾ
Monday, Mar 01, 2021 - 06:42 PM (IST)
ਹਰਿਆਣਾ— ਦੇਸ਼ ਭਰ ’ਚ ਅੱਜ ਤੋਂ ਯਾਨੀ ਕਿ ਸੋਮਵਾਰ ਤੋਂ ਕੋਵਿਡ ਟੀਕਾਕਰਨ ਮੁਹਿੰਮ ਦਾ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ। ਹੁਣ 45 ਸਾਲ ਤੋਂ ਉੱਪਰ ਦੇ ਆਮ ਲੋਕ ਜੋ ਗੰਭੀਰ ਰੂਪ ਨਾਲ ਬੀਮਾਰ ਹਨ ਅਤੇ 60 ਸਾਲ ਤੋਂ ਉੱਪਰ ਦੇ ਬਜ਼ੁਰਗ ਵੀ ਟੀਕਾ ਲਗਵਾ ਸਕਣਗੇ। ਇਸ ਦਰਮਿਆਨ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਉਹ ਟੀਕਾ ਨਹੀਂ ਲਗਵਾਉਣਗੇ। ਉਨ੍ਹਾਂ ਨੇ ਇਸ ਦੇ ਪਿੱਛੇ ਦੀ ਵਜ੍ਹਾ ਵੀ ਦੱਸੀ ਹੈ। ਵਿਜ ਨੇ ਇਸ ਦੇ ਨਾਲ ਹੀ ਲੋਕਾਂ ਨੂੰ ਵੱਧ-ਚੜ੍ਹ ਕੇ ਟੀਕਾ ਲਗਵਾਉਣ ਦੀ ਅਪੀਲ ਵੀ ਕੀਤੀ ਹੈ।
ਇਹ ਵੀ ਪੜ੍ਹੋ: PM ਮੋਦੀ ਨੇ ਏਮਜ਼ 'ਚ ਲਗਵਾਈ 'ਕੋਰੋਨਾ ਵੈਕਸੀਨ', ਦੇਸ਼ ਵਾਸੀਆਂ ਨੂੰ ਕੀਤੀ ਇਹ ਅਪੀਲ
ਵਿਜ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਟਵੀਟ ਕੀਤਾ ਕਿ ਆਮ ਜਨਤਾ ਲਈ ਕੋਰੋਨਾ ਵੈਕਸੀਨ ਸ਼ੁਰੂ ਹੋਣ ਜਾ ਰਹੀ ਹੈ। ਸਾਰਿਆਂ ਨੂੰ ਬਿਨਾਂ ਪ੍ਰਵਾਹ ਕੀਤੇ ਵੈਕਸੀਨ ਲਗਵਾਉਣੀ ਚਾਹੀਦੀ ਹੈ। ਮੈਂ ਤਾਂ ਨਹੀਂ ਲਗਵਾ ਸਕਾਂਗਾ, ਕਿਉਂਕਿ ਕੋਵਿਡ-19 ਹੋਣ ਤੋਂ ਬਾਅਦ ਮੇਰੀ ਐਂਟੀਬੌਡੀ 300 ਬਣੀ ਹੈ, ਜੋ ਕਿ ਬਹੁਤ ਜ਼ਿਆਦਾ ਹੈ। ਸ਼ਾਇਦ ਮੈਂ ਜੋ ਟਰਾਇਲ ਵੈਕਸੀਨ ਲਗਵਾਈ ਸੀ, ਉਸ ’ਚ ਉਸ ਦਾ ਵੀ ਯੋਗਦਾਨ ਹੋਵੇ। ਮੈਨੂੰ ਅਜੇ ਵੈਕਸੀਨ ਦੀ ਲੋੜ ਨਹੀਂ ਹੈ।
ਇਹ ਵੀ ਪੜ੍ਹੋ: ਮਿਸ ਇੰਡੀਆ ਦਿੱਲੀ-2019 ਮਾਨਸੀ ਸਹਿਗਲ ‘ਆਪ’ ਪਾਰਟੀ ’ਚ ਹੋਈ ਸ਼ਾਮਲ
ਦੱਸਣਯੋਗ ਹੈ ਕਿ ਪ੍ਰਾਈਵੇਟ ਹਸਪਤਾਲ ਕੋਵਿਡ-19 ਵੈਕਸੀਨ ਦੀ ਪ੍ਰਤੀ ਖ਼ੁਰਾਕ 250 ਰੁਪਏ ਫੀਸ ਵਸੂਲ ਸਕਣਗੇ। ਅੱਜ ਤੋਂ ਸ਼ੁਰੂ ਹੋਇਆ ਟੀਕਾਕਰਨ ਦਾ ਦੂਜਾ ਪੜਾਅ 6 ਹਫ਼ਤੇ ਚੱਲੇਗਾ। ਟੀਕਾ ਲਗਵਾਉਣ ਦੇ ਇੱਛੁਕ ਲੋਕਾਂ ਨੂੰ CoWIN ਪੋਰਟਲ ’ਤੇ ਰਜਿਸਟ੍ਰੇਸ਼ਨ ਕਰਾਉਣੀ ਹੋਵੇਗੀ। ਇਸ ਪੋਰਟਲ ਵਿਚ ਪਾਤਰ ਲਾਭਪਾਤਰੀ ਆਪਣੀ ਪਸੰਦ ਦਾ ਕੇਂਦਰ ਚੁਣ ਸਕਦੇ ਹਨ ਅਤੇ ਉਪਲੱਬਧ ਸਟਾਲ ਦੇ ਆਧਾਰ ’ਤੇ ਨਿਯੁਕਤੀ ਲਈ ਨਾਮ ਦਰਜ ਕਰਵਾ ਸਕਦੇ ਹਨ।
ਇਹ ਵੀ ਪੜ੍ਹੋ: ਆਮ ਲੋਕਾਂ ਨੂੰ ਅੱਜ ਤੋਂ ਲੱਗੇਗੀ ਕੋਰੋਨਾ ਵੈਕਸੀਨ, ਜਾਣੋ ਕਿਵੇਂ ਕਰਵਾ ਸਕਦੇ ਹੋ ਰਜਿਸਟ੍ਰੇਸ਼ਨ