ਨਾਇਬ ਨੂੰ ਤਾਜ, 'ਗੱਬਰ' ਹੋਇਆ ਨਾਰਾਜ਼, ਸੈਣੀ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਨਹੀਂ ਹੋਏ ਅਨਿਲ ਵਿਜ

03/12/2024 7:59:40 PM

ਨੈਸ਼ਨਲ ਡੈਸਕ- ਹਰਿਆਣਾ ਦੇ ਸਿਆਸੀ ਸੰਕਟ ਦਰਮਿਆਨ ਮਨੋਹਲ ਲਾਲ ਦੇ ਮੰਤਰੀ ਮੰਡਲ ਸਮੇਤ ਮੁੱਖ ਮੰਤਰੀ ਤੋਂ ਅਸਤੀਫਾ ਦੇਣ ਤੋਂ ਬਾਅਦ ਨਾਇਬ ਸੈਣੀ ਨੂੰ ਭਾਜਪਾ ਵਿਧਾਇਕ ਦਲ ਦਾ ਆਗੂ ਚੁਣ ਲਿਆ ਗਿਆ। ਜਿਸਤੋਂ ਬਾਅਦ ਨਾਇਬ ਸੈਣੀ ਨੇ ਰਾਜ ਭਵਨ ਪਹੁੰਚ ਕੇ ਰਾਜਪਾਲ ਨੂੰ ਨਵੀਂ ਸਰਕਾਰ ਦਾ ਦਾਅਵਾ ਪੇਸ਼ ਕੀਤਾ। ਹੁਣ ਭਾਜਪਾ ਆਜ਼ਾਦ ਵਿਧਾਇਕਾਂ ਦੇ ਸਹਾਰੇ ਜੇ.ਜੇ.ਪੀ. ਦੇ ਸਹਿਯੋਗ ਦੇ ਬਿਨਾਂ ਸਰਕਾਰ ਬਣਾਏਗੀ। ਨਾਇਬ ਸੈਣੀ ਨੇ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਸੈਣੀ ਦੇ ਨਾਲ ਹੀ ਕੰਵਰਪਾਲ ਗੁਰਜਰ, ਮੂਲਚੰਦ ਸ਼ਰਮਾ, ਚੌਧਰੀ ਰਣਜੀਤ ਸਿੰਘ ਚੌਟਾਲਾ, ਜੈ ਪ੍ਰਕਾਸ਼ ਦਲਾਲ ਅਤੇ ਬਨਵਾਰੀ ਲਾਲ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ। 

ਇਸਤੋਂ ਪਹਿਲਾਂ ਭਾਜਪਾ ਵਿਧਾਇਕ ਦਲ ਦੀ ਬੈਠਕ 'ਚ ਸੈਣੀ ਨੂੰ ਨੇਤਾ ਚੁਣਿਆ ਗਿਆ। ਮੀਟਿੰਗ 'ਚ ਕੇਂਦਰੀ ਮੰਤਰੀ ਅਰਜੁਨ ਮੁੰਡਾ, ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਅਤੇ ਹਰਿਆਣਾ ਮਾਮਲਿਆਂ ਦੇ ਇੰਚਾਰਜ ਬਿਪਲਬ ਦੇਬ ਮੌਜੂਦ ਸਨ। ਇਨ੍ਹਾਂ ਵਿਚਕਾਰ ਖੱਟੜ ਸਰਕਾਰ 'ਚ ਗ੍ਰਹਿ ਮੰਤਰੀ ਦਾ ਅਹੁਦਾ ਸੰਭਾਲਣ ਵਾਲੇ ਸੀਨੀਅਰ ਨੇਤਾ ਅਲਿਮ ਕੁਮਾਰ ਵਿਜ ਨਾਰਾਜ਼ ਦੱਸੇ ਜਾ ਰਹੇ ਹਨ। 

ਸਹੁੰ ਚੁੱਕ ਸਮਾਗਮ 'ਚ ਸ਼ਾਮਲ ਨਹੀਂ ਹੋਏ ਅਨਿਲ ਵਿਜ

ਦਰਅਸਲ, ਹਰਿਆਣਾ ਨਿਵਾਸ 'ਚ ਜਿੱਥੇ ਭਾਜਪਾ ਦੀ ਬੈਠਕ ਹੋ ਰਹੀ ਸੀ, ਉਸ ਵਿਚ ਅਨਿਲ ਵਿਜ ਮੌਜੂਦ ਸਨ। ਹਾਲਾਂਕਿ ਉਹ ਬੈਠਕ ਨੂੰ ਵਿਚਾਲੇ ਹੀ ਛੱਡ ਕੇ ਚਲੇ ਗਏ ਸਨ। ਇਸਦੀ ਵਜ੍ਹਾ ਪੁੱਛੇ ਜਾਣ 'ਤੇ ਉਹ ਸਵਾਲਾਂ ਨੂੰ ਟਾਲ ਗਏ। ਉਨ੍ਹਾਂ ਕਿਹਾ ਕਿ ਜੋ ਲੋਕ ਦਿੱਲੀ ਤੋਂ ਆਏ ਹਨ, ਉਹ ਦੱਸਣਗੇ। ਬੈਠਕ ਵਿਚਾਲੇ ਛੱਡ ਕੇ ਨਿਕਲਣ ਤੋਂ ਬਾਅਦ ਵਿਜ ਸਿੱਧਾ ਆਪਣੇ ਅੰਬਾਲਾ ਸਥਿਤ ਘਰ ਪਹੁੰਚੇ ਗਏ। 6 ਵਾਰ ਦੇ ਵਿਧਾਇਕ ਵਿਜ ਚੰਡੀਗੜ੍ਹ 'ਚ ਸੰਹੁ ਚੁੱਕ ਸਮਾਗਮ 'ਚ ਵੀ ਸ਼ਾਮਲ ਨਹੀਂ ਹੋਏ। ਹੁਣ ਇਸਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਮੀਡੀਆ ਰਿਪੋਰਟਾਂ 'ਚ ਸੂਤਰਾਂ ਦੇ ਹਵਾਲੇ ਤੋਂ ਕਿਹਾ ਜਾ ਰਿਹਾ ਹੈ ਕਿ ਹਰਿਆਣਾ ਸਰਕਾਰ 'ਚ ਜਿਸ ਤਰ੍ਹਾਂ ਦਾ ਬਦਲਾਅ ਹੋਇਆ ਹੈ, ਵਿਜ ਉਸ ਤੋਂ ਖੁਸ਼ ਨਹੀਂ ਹਨ। ਉਨ੍ਹਾਂ ਦੀ ਨਾਰਾਜ਼ਗੀ ਸਾਫ ਤੌਰ 'ਤੇ ਨਜ਼ਰ ਆ ਰਹੀ ਹੈ।


Rakesh

Content Editor

Related News